ਨਵੀਂ ਦਿੱਲੀ— ਕੁਝ ਲੋਕ ਇਹ ਸੋਚ ਕੇ ਦੁੱਧ ਨਹੀਂ ਪੀਂਦੇ ਕਿ ਉਨ੍ਹਾਂ ਦਾ ਭਾਰ ਵੱਧ ਜਾਵੇਗਾ ਪਰ ਉਹ ਇਸ ਗੱਲ ਨੂੰ ਭੁੱਲ ਜਾਂਦੇ ਹਨ ਕਿ ਬਿਨਾ ਦੁੱਧ ਦੇ ਉਨ੍ਹਾਂ ਦੀਆਂ ਹੱਡੀਆਂ ਅਤੇ ਮਾਸਪੇਸ਼ੀਆਂ ਕਮਜ਼ੋਰ ਹੋ ਜਾਣਗੀਆਂ। ਅਜਿਹੇ ਲੋਕਾਂ ਲਈ ਡਬਲ ਟੋਂਡ ਮਿਲਕ ਠੀਕ ਰਹਿੰਦਾ ਹੈ। ਇਹ ਦੁੱਧ ਪੂਰੀ ਤਰ੍ਹਾਂ ਨਾਲ ਦੁੱਧ ਅਤੇ ਸਕਿਮਡ ਮਿਲਕ ਦਾ ਉਤਪਾਦ ਹੈ। ਜੇ ਤੁਹਾਨੂੰ ਲੈਕਟੋਜ਼ ਤੋਂ ਐਲਰਜੀ ਹੈ ਤਾਂ ਤੁਹਾਨੂੰ ਇਹ ਦੁੱਧ ਨਹੀਂ ਪੀਣਾ ਚਾਹੀਦਾ। ਅੱਜ ਅਸੀਂ ਤੁਹਾਨੂੰ ਡਬਲ ਟੋਂਡ ਦੁੱਧ ਪੀਣ ਦੇ ਫਾਇਦਿਆਂ ਬਾਰੇ ਦੱਸ ਰਹੇ ਹਾਂ।
1. ਵਿਟਾਮਿਨ ਡੀ
ਰੈਗੂਲਰ ਟੋਂਡ ਮਿਲਕ ਦੀ ਤੁਲਨਾ 'ਚ ਡਬਲ ਟੋਂਡ ਮਿਲਕ 'ਚ ਦੁਗੁਣੀ ਮਾਤਰਾ 'ਚ ਵਿਟਾਮਿਨ ਡੀ ਹੁੰਦਾ ਹੈ।
2. ਕੈਲੋਰੀ ਦੀ ਘੱਟ ਮਾਤਰਾ
ਟੋਂਡ ਮਿਲਕ ਦੀ ਤੁਲਨਾ 'ਚ ਇਸ 'ਚ ਕੈਲੋਰੀ ਬਹੁਤ ਘੱਟ ਹੁੰਦੀ ਹੈ। ਇਕ ਕੱਪ ਟੋਂਡ ਮਿਲਕ 'ਚ 150 ਕੈਲੋਰੀ ਹੁੰਦੀ ਹੈ ਜਦ ਕਿ ਡਬਲ ਟੋਂਡ ਮਿਲਕ 'ਚ ਸਿਰਫ 111 ਕੈਲੋਰੀ ਹੁੰਦੀ ਹੈ। ਇਸ ਲਈ ਇਹ ਦੁੱਧ ਪੀਣ ਵਾਲੇ ਲੋਕਾਂ ਨੂੰ ਭਾਰ ਵੱਧਣ ਦੀ ਚਿੰਤਾ ਨਹੀਂ ਰਹਿੰਦੀ ।
3. ਕਾਰਬੋਹਾਈਡ੍ਰੇਟ ਦਾ ਚੰਗਾ ਸਰੋਤ
ਡਬਲ ਟੋਂਡ ਮਿਲਕ ਕਾਰਬੋਹਾਈਡ੍ਰੇਟ ਦਾ ਚੰਗਾ ਸਰੋਤ ਹੈ। ਸਰੀਰ ਦੀਆਂ ਜ਼ਰੂਰਤਾਂ ਦੀ ਪੂਰਤੀ ਲਈ ਇਹ ਦੁੱਧ ਸਹੀ ਹੈ।
4. ਫੈਟ ਦੀ ਘੱਟ ਮਾਤਰਾ
ਡਬਲ ਟੋਂਡ ਮਿਲਕ 'ਚ ਫੈਟ ਦੀ ਮਾਤਰਾ ਸਿਰਫ 1.5% ਹੁੰਦੀ ਹੈ। ਫੈਟ ਦੀ ਮਾਤਰਾ ਘੱਟ ਹੋਣ ਕਾਰਨ ਮੋਟਾਪਾ ਅਤੇ ਦਿਲ ਸੰਬੰਧੀ ਰੋਗ ਹੋਣ ਦਾ ਖਤਰਾ ਨਹੀਂ ਰਹਿੰਦਾ ।
5. ਵਰਕਆਊਟ ਤੋਂ ਮਗਰੋਂ ਪੀਓ
ਸਵੇਰੇ ਵਰਕਆਊਟ ਕਰਨ ਮਗਰੋਂ ਡਬਲ ਟੋਂਡ ਮਿਲਕ ਪੀਣ ਨਾਲ ਲੰਬੇ ਸਮੇਂ ਤੱਕ ਪੇਟ ਭਰਿਆ ਰਹਿੰਦਾ ਹੈ।
6. ਪੋਸ਼ਣ ਭਰਪੂਰ
ਟੋਂਡ ਮਿਲਕ ਪੋਸ਼ਣ ਭਰਪੂਰ ਹੁੰਦਾ ਹੈ। ਇਕ ਕੱਪ ਡਬਲ ਟੋਂਡ ਮਿਲਕ 'ਚ ਅੱਠ ਗ੍ਰਾਮ ਪ੍ਰੋਟੀਨ ਹੁੰਦਾ ਹੈ। ਇਹ ਪੇਟ ਲਈ ਠੀਕ ਹੁੰਦਾ ਹੈ।
ਬ੍ਰੇਕਫਾਸਟ ਨਾ ਕਰਨ ਵਾਲੇ ਲੋਕਾਂ ਨੂੰ ਹੋ ਸਕਦੀਆਂ ਹਨ ਇਹ ਪਰੇਸ਼ਾਨੀਆਂ
NEXT STORY