ਕਈ ਵਾਰ ਗਲਤ ਤਰੀਕੇ ਨਾਲ ਸੌਣ ਨਾਲ ਜਾਂ ਲੰਬੇ ਸਮੇਂ ਤਕ ਕੰਮ ਕਰਨ ਨਾਲ ਗਰਦਨ ਵਿਚ ਦਰਦ ਹੋਣ ਲੱਗ ਜਾਂਦਾ ਹੈ। ਕਈ ਵਾਰ ਗਰਦਨ ਵਿਚ ਮੋਚ ਆ ਜਾਂਦੀ ਹੈ। ਇਸ ਲਈ ਕਈ ਸਲਾਹਾਂ ਦਿੱਤੀਆਂ ਜਾਂਦੀਆਂ ਹਨ। ਜੇਕਰ ਤੁਸੀਂ ਡਾਕਟਰਾਂ ਦੇ ਚੱਕਰ ਨਹੀਂ ਲਗਾਉਣਾ ਚਾਹੁੰਦੇ ਤਾਂ ਤੁਹਾਨੂੰ ਕੁੱਝ ਘਰੇਲੂ ਉਪਾਅ ਅਪਣਾਉਣੇ ਚਾਹੀਦੇ ਹਨ। ਇਹ ਇਸ ਪ੍ਰਕਾਰ ਹਨ।
1. ਗਰਮੀਆਂ ਵਿਚ ਗਰਦਨ ਦਰਦ ਹੋਣ 'ਤੇ ਬਰਫ ਰੱਖਣੀ ਚਾਹੀਦੀ ਹੈ ਪਰ ਸਰਦੀਆਂ ਵਿਚ ਕਰਨ ਲਈ ਕਈ ਹੋਰ ਉਪਾਅ ਹਨ, ਜਿਨ੍ਹਾਂ ਨੂੰ ਕਰਨਾ ਚਾਹੀਦਾ ਹੈ।
2. ਅਦਰਕ ਦਾ ਪੇਸਟ ਬਣਾ ਕੇ ਗਰਦਨ 'ਤੇ ਲਗਾਉਣ ਨਾਲ ਲਾਭ ਮਿਲਦਾ ਹੈ।
3. ਗਰਦਨ 'ਤੇ ਗਰਮ ਪਾਣੀ ਨਾਲ ਜਾਂ ਗਰਮ ਰੇਤ ਦੀ ਪੋਟਲੀ ਬਣਾ ਕੇ ਸੇਕ ਦੇਣਾ ਚਾਹੀਦਾ ਹੈ।
4. ਤੇਲ ਦੀ ਮਸਾਜ ਕਰਨ ਨਾਲ ਵੀ ਦਰਦ ਘੱਟ ਹੋ ਜਾਂਦਾ ਹੈ।
5. ਕੋਸ਼ਿਸ਼ ਕਰੋ ਕਿ ਤੁਸੀਂ ਆਪਣੇ ਉੱਠਣ-ਬੈਠਣ ਦੇ ਤਰੀਕਿਆਂ ਨੂੰ ਠੀਕ ਰੱਖੋ। ਜੇਕਰ ਤੁਸੀਂ ਕੰਮ ਕਰ ਰਹੇ ਹੋ ਤਾਂ ਵਿਚ-ਵਿਚ ਥੋੜਾ ਘੁੰਮ ਲੈਣਾ ਚਾਹੀਦਾ ਹੈ।
6. ਗਰਮ ਪਾਣੀ ਨਾਲ ਨਹਾਉਣ ਨਾਲ ਵੀ ਦਰਦ ਘੱਟ ਹੋ ਜਾਂਦੀ ਹੈ।
7. ਹਿੰਗ ਅਤੇ ਕਪੂਰ ਨੂੰ ਬਰਾਬਰ ਮਾਤਰਾ ਵਿਚ ਪਾ ਕੇ ਸਰ੍ਹੋਂ ਦੇ ਤੇਲ ਵਿਚ ਮਿਲਾਓ। ਇਸ ਨਾਲ ਮਾਲਿਸ਼ ਕਰਨ ਨਾਲ ਤੁਹਾਨੂੰ ਬਹੁਤ ਆਰਾਮ ਮਿਲੇਗਾ।
ਮਲਟੀਪਲ ਸਕਲੇਰਾਸਿਸ ਦੇ ਇਲਾਜ 'ਚ ਕਾਰਗਰ ਹੈ ਵਿਟਾਮਿਨ ਡੀ
NEXT STORY