ਨਵੀਂ ਦਿੱਲੀ— ਦਿਮਾਗ ਦਾ ਕੰਮ ਹੈ ਕਿ ਸਰੀਰ ਨੂੰ ਠੀਕ ਢੰਗ ਨਾਲ ਚਲਾਉਣਾ ਪਰ ਇਸ 'ਚ ਸੋਜ ਆਉਣਾ ਖਤਰਨਾਕ ਹੁੰਦਾ ਹੈ। ਦਿਮਾਗ 'ਚ ਸੋਜ ਆਉਣ ਨਾਲ ਸਿਰਦਰਦ, ਗਰਦਨ ਦਰਦ, ਚੱਕਰ ਆਉਣਾ ਅਤੇ ਅੱਖਾਂ ਦੇ ਅੱਗੇ ਹਨੇਰਾ ਛਾਉਣ ਵਰਗੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ ਜੇਕਰ ਸਮੇਂ ਰਹਿੰਦੇ ਇਸ ਦਾ ਇਲਾਜ ਨਾ ਕਰਵਾਇਆ ਜਾਵੇ ਤਾਂ ਇਹ ਪ੍ਰੇਸ਼ਾਨੀ ਵੱਡੀ ਬੀਮਾਰੀ ਦਾ ਰੂਪ ਲੈ ਸਕਦੀ ਹੈ ਅਜਿਹੇ 'ਚ ਸਿਹਤਮੰਦ ਰਹਿਣ ਲਈ ਦਿਮਾਗ 'ਚ ਸੋਜ ਹੋਣ ਦੇ ਕਾਰਨਾਂ ਬਾਰੇ ਜਾਣ ਲੈਣਾ ਬਹੁਤ ਜ਼ਰੂਰੀ ਹੈ ਤਾਂ ਕਿ ਇਸ ਤੋਂ ਬਚਿਆ ਜਾ ਸਕੇ।
1. ਜ਼ਿਆਦਾ ਪਾਣੀ ਪੀਣ ਕਾਰਨ ਸੋਜ
ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਣ ਨਾਲ ਸਰੀਰ ਦੇ ਕਈ ਹਿੱਸਿਆਂ 'ਚ ਸੋਜ ਆ ਜਾਂਦੀ ਹੈ। ਉਨ੍ਹਾਂ 'ਚੋਂ ਇਹ ਹੈ ਦਿਮਾਗ। ਹਾਲ ਹੀ 'ਚ ਹੋਏ ਸ਼ੋਧ 'ਚ ਪਤਾ ਚਲਿਆ ਹੈ ਕਿ ਜ਼ਿਆਦਾ ਮਾਤਰਾ 'ਚ ਪਾਣੀ ਪੀਣ ਨਾਲ ਸਰੀਰ 'ਚ ਸੋਡੀਅਮ ਦੀ ਮਾਤਰਾ ਬਹੁਤ ਜ਼ਿਆਦਾ ਘੱਟ ਹੋ ਜਾਂਦੀ ਹੈ। ਜਿਸ ਨਾਲ ਦਿਮਾਗ 'ਚ ਸੋਜ ਆਉਣ ਲੱਗਦੀ ਹੈ।
2. ਵਾਇਰਸ ਅਤੇ ਬੈਕਟੀਰਆ ਦੇ ਕਾਰਨ
ਇੰਸਫਲਾਈਟਿਸ, ਟਾਕਸੋਪਲਾਜਮੋਸਿਸ ਆਦਿ ਇਨਫੈਕਸ਼ਨ ਕਾਰਨ ਸਿਰ 'ਚ ਸੋਜ ਹੋਣ ਲੱਗਦੀ ਹੈ। ਇਸ ਤੋਂ ਇਲਾਵਾ ਪੱਤਾ ਗੋਭੀ ਖਾਣ ਨਾਲ ਵੀ ਇਹ ਸਮੱਸਿਆ ਹੋ ਸਕਦੀ ਹੈ।
3. ਸਿਰ 'ਚ ਗੰਭੀਰ ਸੱਟ
ਸਿਰ 'ਤੇ ਗੰਭੀਰ ਸੱਟ ਲਗਣ ਕਾਰਨ ਵੀ ਦਿਮਾਗ 'ਚ ਸੋਜ ਆ ਜਾਂਦੀ ਹੈ। ਕਈ ਵਾਰ ਰੋਡ ਐਕਸੀਡੈਂਟ ਜਾਂ ਸਿਰ 'ਤੇ ਕਿਸੇ ਬਾਹਰੀ ਸੱਟ ਲੱਗਣ ਕਾਰਨ ਦਿਮਾਗ ਦੀਆਂ ਹੱਡੀਆਂ ਟੁੱਟ ਜਾਂਦੀਆਂ ਹਨ ਜਿਸ ਨਾਲ ਉਹ ਆਪਣੀ ਥਾਂ ਤੋਂ ਖਿਸਕ ਕੇ ਨਸਾਂ 'ਚ ਚਲੀਆਂ ਜਾਂਦੀਆਂ ਹਨ। ਇਸ ਨਾਲ ਦਿਮਾਗ ਤੱਕ ਪੂਰੀ ਤਰ੍ਹਾਂ ਨਾਲ ਖੂਨ ਨਹੀਂ ਪਹੁੰਚ ਪਾਉਂਦਾ ਜੋ ਦਿਮਾਗ 'ਚ ਸੋਜ ਦਾ ਸਭ ਤੋਂ ਵੱਡਾ ਕਾਰਨ ਹੈ।
4. ਬਹੁਤ ਉਚਾਈ 'ਤੇ ਚੜ੍ਹਣ ਨਾਲ ਦਿਮਾਗ 'ਚ ਸੋਜ
ਕੁਝ ਲੋਕਾਂ ਨੂੰ ਉਚਾਈ 'ਤੇ ਚੜ੍ਹਣ ਕਾਰਨ ਵੀ ਦਿਮਾਗ 'ਚ ਸੋਜ ਆਉਣ ਲੱਗਦੀ ਹੈ। ਅਜਿਹਾ ਆਮਤੌਰ 'ਤੇ ਉਨ੍ਹਾਂ ਲੋਕਾਂ ਨਾਲ ਹੁੰਦਾ ਹੈ ਜੋ ਪਹਾੜੀ ਖੇਤਰ ਜਾਂ ਫਿਰ ਜ਼ਿਆਦਾ ਉਚਾਈ 'ਤੇ ਨਹੀਂ ਜਾਂਦੇ।
5. ਬ੍ਰੇਨ ਹੈਮਰੇਜ ਜਾਂ ਸਟ੍ਰੋਕ
ਬ੍ਰੇਨ ਹੈਮਰੇਜ ਜਾਂ ਸਟ੍ਰੋਕ ਹੋਣ 'ਤੇ ਖੂਨ ਦਾ ਥੱਕਾ ਜੰਮ ਜਾਂਦਾ ਹੈ। ਅਜਿਹਾ ਹੋਣਾ ਕਿਸੇ ਵੀ ਵਿਅਕਤੀ ਲਈ ਬਹੁਤ ਖਤਰਨਾਕ ਹੁੰਦਾ ਹੈ। ਬਲੱਡ ਪ੍ਰੈਸ਼ਰ ਵਧਣ ਨਾਲ ਬ੍ਰੇਨ ਹੈਮਰੇਜ ਦਾ ਖਤਰਾ ਵਧਦਾ ਹੈ। ਪ੍ਰੈਸ਼ਰ ਵਧਣ 'ਤੇ ਦਿਮਾਗ ਦੀਆਂ ਨਸਾਂ ਫੱਟ ਜਾਂਦੀਆਂ ਹਨ।
ਲੰਬੇ ਕੱਦ ਵਾਲੇ ਵਿਅਕਤੀਆਂ ਨੂੰ ਹੋ ਸਕਦੈ ਇਸ ਗੰਭੀਰ ਬੀਮਾਰੀ ਦਾ ਵਧੇਰੇ ਖਤਰਾ
NEXT STORY