ਨਵੀਂ ਦਿੱਲੀ- ਭੋਜਨ ਨਾ ਸਿਰਫ਼ ਸਾਡੇ ਸਰੀਰ ਲਈ ਜ਼ਰੂਰੀ ਹੈ ਸਗੋਂ ਇਹ ਸਾਡੇ ਸੰਪੂਰਨ ਵਿਕਾਸ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦਾ ਹੈ। ਅਕਸਰ ਕਿਹਾ ਜਾਂਦਾ ਹੈ ਕਿ ਘਰ ਦਾ ਬਣਿਆ ਭੋਜਨ ਬਾਹਰੀ ਭੋਜਨ ਨਾਲੋਂ ਸੁਰੱਖਿਅਤ ਅਤੇ ਵਧੀਆ ਹੁੰਦਾ ਹੈ। ਇਹੀ ਕਾਰਨ ਹੈ ਕਿ ਜ਼ਿਆਦਾਤਰ ਲੋਕ ਘਰ ਦਾ ਸਾਫ਼ ਅਤੇ ਸਿਹਤਮੰਦ ਭੋਜਨ ਖਾਣਾ ਪਸੰਦ ਕਰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਤੁਹਾਡੀ ਰਸੋਈ 'ਚ ਕੁਝ ਅਜਿਹੇ ਖਾਧ ਪਦਾਰਥ ਹਨ, ਜਿਨ੍ਹਾਂ ਨੂੰ ਤੁਸੀਂ ਖਾਣੇ 'ਚ ਵਰਤਦੇ ਹੋ ਪਰ ਇਹ ਤੁਹਾਡੇ ਲਈ ਜ਼ਹਿਰ ਹਨ। ਇਹ ਖਾਧ ਪਦਾਰਥ ਜੋ ਖਾਣੇ ਵਿੱਚ ਵਰਤੇ ਜਾਂਦੇ ਹਨ, ਤੁਹਾਡੇ ਲਈ ਹੌਲੀ ਅਸਰ ਕਰਨ ਵਾਲੇ ਜ਼ਹਿਰ ਤੋਂ ਘੱਟ ਨਹੀਂ ਹਨ। ਇਸ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਇਸ ਬਾਰੇ ਜਾਣ ਲਵੋ ਤੇ ਇਨ੍ਹਾਂ ਵਰਤੋਂ ਤੋਂ ਦੂਰੀ ਬਣਾ ਲਵੋ ਜਾਂ ਘੱਟ ਤੋਂ ਘੱਟ ਵਰਤੋ ਯਕੀਨੀ ਬਣਾਓ-
ਖੰਡ

ਚਾਹ-ਕੌਫੀ ਅਤੇ ਲਗਭਗ ਹਰ ਮਿੱਠੇ ਪਕਵਾਨ ਵਿੱਚ ਵਰਤੀ ਜਾਂਦੀ ਖੰਡ ਤੁਹਾਡੀ ਸਿਹਤ ਲਈ ਸਭ ਤੋਂ ਵੱਧ ਹਾਨੀਕਾਰਕ ਹੈ। ਬਹੁਤ ਜ਼ਿਆਦਾ ਖੰਡ ਦਾ ਸੇਵਨ ਕਰਨ ਨਾਲ ਬਲੱਡ ਪ੍ਰੈਸ਼ਰ, ਸ਼ੂਗਰ, ਭਾਰ ਵਧਣਾ ਅਤੇ ਫੈਟੀ ਲਿਵਰ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇੰਨਾ ਹੀ ਨਹੀਂ, ਜ਼ਿਆਦਾ ਖੰਡ ਖਾਣ ਨਾਲ ਦਿਲ ਦੀਆਂ ਬੀਮਾਰੀਆਂ ਦਾ ਖਤਰਾ ਵੀ ਵਧ ਜਾਂਦਾ ਹੈ।
ਮੈਦਾ

ਮੈਦਾ ਹਮੇਸ਼ਾ ਹੀ ਸਿਹਤ ਲਈ ਹਾਨੀਕਾਰਕ ਰਿਹਾ ਹੈ। ਹਾਲਾਂਕਿ ਮੈਦਾ ਆਟੇ ਤੋਂ ਹੀ ਬਣਾਇਆ ਜਾਂਦਾ ਹੈ, ਪਰ ਮੈਦਾ ਬਣਾਉਣ ਦੀ ਪ੍ਰਕਿਰਿਆ ਦੌਰਾਨ ਇਸ ਵਿੱਚ ਮੌਜੂਦ ਬਹੁਤ ਸਾਰੇ ਫਾਈਬਰਸ ਅਤੇ ਵਿਟਾਮਿਨਸ ਵੱਖ ਹੋ ਜਾਂਦੇ ਹਨ, ਜੋ ਇਸਨੂੰ ਨੁਕਸਾਨਦੇਹ ਬਣਾਉਂਦੇ ਹਨ। ਡਾਕਟਰਾਂ ਮੁਤਾਬਕ ਮੈਦਾ ਅਤੇ ਇਸ ਤੋਂ ਬਣੇ ਉਤਪਾਦਾਂ ਦਾ ਜ਼ਿਆਦਾ ਸੇਵਨ ਮੋਟਾਪਾ ਤੇ ਦਿਲ ਦੇ ਰੋਗ ਵਰਗੀਆਂ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ। ਇਸ ਦੇ ਨਾਲ ਹੀ ਮੈਦਾ ਪਚਣ 'ਚ ਬਹੁਤ ਮੁਸ਼ਕਲ ਹੁੰਦਾ ਹੈ, ਜਿਸ ਕਾਰਨ ਇਹ ਹੌਲੀ-ਹੌਲੀ ਚਰਬੀ ਨੂੰ ਵਧਾਉਂਦਾ ਹੈ।
ਇਹ ਵੀ ਪੜ੍ਹੋ : ਸਰਦੀਆਂ 'ਚ ਜ਼ਰੂਰ ਪੀਓ ਇਕ ਗਲਾਸ 'ਸੁੰਢ ਦਾ ਪਾਣੀ', ਸਰਦੀ-ਜ਼ੁਕਾਮ ਸਣੇ ਕਈ ਬੀਮਾਰੀਆਂ ਤੋਂ ਮਿਲੇਗੀ ਰਾਹਤ
ਫ੍ਰੋਜ਼ਨ ਫੂਡ

ਜੇਕਰ ਤੁਸੀਂ ਵੀ ਬਹੁਤ ਜ਼ਿਆਦਾ ਫਰੋਜ਼ਨ ਫੂਡ ਖਾਂਦੇ ਹੋ ਤਾਂ ਹੁਣ ਸਾਵਧਾਨ ਰਹਿਣ ਦਾ ਸਮਾਂ ਹੈ। ਦਰਅਸਲ, ਜੰਮਿਆ ਹੋਇਆ ਭੋਜਨ ਸਿਹਤ ਲਈ ਬਹੁਤ ਹਾਨੀਕਾਰਕ ਹੁੰਦਾ ਹੈ। ਅਸਲ ਵਿੱਚ, ਅਜਿਹੇ ਭੋਜਨ ਵਿੱਚ ਬਹੁਤ ਸਾਰੇ ਨਕਲੀ ਰੰਗ ਅਤੇ ਪ੍ਰੀਜ਼ਰਵੇਟਿਵ ਸ਼ਾਮਲ ਕੀਤੇ ਜਾਂਦੇ ਹਨ। ਇਸ ਕਾਰਨ ਹਾਰਟ ਅਟੈਕ ਅਤੇ ਕੈਂਸਰ ਵਰਗੀਆਂ ਗੰਭੀਰ ਬੀਮਾਰੀਆਂ ਹੋਣ ਦੇ ਆਸਾਰ ਰਹਿੰਦੇ ਹਨ।
ਵਨਸਪਤੀ ਘਿਓ

ਵਨਸਪਤੀ ਘਿਓ ਨੂੰ ਹਮੇਸ਼ਾ ਹੀ ਸਿਹਤ ਲਈ ਹਾਨੀਕਾਰਕ ਮੰਨਿਆ ਗਿਆ ਹੈ। ਇਸ 'ਚ ਟਰਾਂਸ ਫੈਟ ਹੁੰਦਾ ਹੈ, ਜਿਸ ਦੀ ਲਗਾਤਾਰ ਵਰਤੋਂ ਨਾਲ ਮੋਟਾਪਾ ਵਧਦਾ ਹੈ। ਇੰਨਾ ਹੀ ਨਹੀਂ, ਵਨਸਪਤੀ ਘਿਓ ਦੀ ਜ਼ਿਆਦਾ ਵਰਤੋਂ ਨਾਲ ਦਿਲ ਦੀਆਂ ਬੀਮਾਰੀਆਂ ਅਤੇ ਬ੍ਰੇਨ ਸਟੋਕ ਦਾ ਖਤਰਾ ਵੀ ਵਧ ਜਾਂਦਾ ਹੈ।
ਲੂਣ

ਬਹੁਤ ਜ਼ਿਆਦਾ ਨਮਕ ਦਾ ਸੇਵਨ ਕਰਨਾ ਵੀ ਸਿਹਤ ਲਈ ਬਹੁਤ ਹਾਨੀਕਾਰਕ ਮੰਨਿਆ ਜਾਂਦਾ ਹੈ। ਭੋਜਨ ਦਾ ਸਵਾਦ ਵਧਾਉਣ ਲਈ ਵਰਤੇ ਜਾਣ ਵਾਲੇ ਨਮਕ ਦੀ ਜ਼ਿਆਦਾ ਮਾਤਰਾ ਕਈ ਗੰਭੀਰ ਸਮੱਸਿਆਵਾਂ ਦਾ ਕਾਰਨ ਬਣ ਸਕਦੀ ਹੈ। ਬਹੁਤ ਜ਼ਿਆਦਾ ਨਮਕ ਖਾਣ ਨਾਲ ਬਲੱਡ ਪ੍ਰੈਸ਼ਰ, ਕੋਲੈਸਟ੍ਰੋਲ, ਦਿਲ ਦੀਆਂ ਸਮੱਸਿਆਵਾਂ, ਸਟ੍ਰੋਕ, ਮੋਟਾਪਾ ਅਤੇ ਜਿਗਰ ਨਾਲ ਸਬੰਧਤ ਬਿਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ। ਇਕ ਅਧਿਐਨ ਮੁਤਾਬਕ ਜੇਕਰ ਤੁਸੀਂ ਜ਼ਿਆਦਾ ਨਮਕ ਖਾਂਦੇ ਹੋ ਤਾਂ ਮੌਤ ਦਾ ਖਤਰਾ 28 ਫੀਸਦੀ ਤੱਕ ਵਧ ਸਕਦਾ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਸ਼ਰਾਬ ਦੀ ਇਕ ਬੂੰਦ ਵੀ ਤੁਹਾਡੇ ਲਈ ਕਿੰਨੀ ਹੈ ਖ਼ਤਰਨਾਕ, WHO ਨੇ ਕੀਤਾ ਇਹ ਖ਼ੁਲਾਸਾ
NEXT STORY