ਮੁੰਬਈ— ਤੁਹਾਡੀ ਕਿਡਨੀ ਇਕ ਮਹੱਤਵਪੂਰਨ ਅੰਗ ਹੈ ਜੋ ਸਰੀਰ ਵਿੱਚ ਕਈ ਜ਼ਰੂਰੀ ਕੰਮ ਕਰਦੀਆਂ ਹਨ ਪਰ ਟਾਕੀਸਨ ਦੇ ਜਮਾ ਹੋ ਜਾਣ ਨਾਲ ਕਿਡਨੀ ਸਚਾਰੂ ਰੂਪ ਨਾਲ ਕੰਮ ਨਹੀਂ ਕਰ ਪਾਉਂਦੀ। ਇਸ ਲਈ ਜ਼ਿਆਦਾ ਜ਼ਰੂਰੀ ਹੋ ਜਾਂਦਾ ਹੈ ਕਿ ਕਿਡਨੀ ਤੋਂ ਅਸ਼ੁੱਧੀ ਅਤੇ ਟਾਕੀਸਨ ਨੂੰ ਕੱਢ ਦਿੱਤਾ ਜਾਵੇ। ਜੇਕਰ ਤੁਹਾਡੀ ਕਿਡਨੀ ਟਾਕੀਸਨ ਨਾਲ ਭਰੀ ਹੁੰਦਾ ਹੈ ਤਾਂ ਕਿਡਨੀ ਵਿੱਚ ਇਨਫੈਕਸ਼ਨ ਹੋ ਜਾਂਦਾ ਹੈ। ਕਿਡਨੀ ਦੀ ਬੀਮਾਰੀ ਦੇ ਕੁੱਝ ਲੱਛਣ ਹਨ, ਉਲਟੀ, ਭੁੱੱਖ ਨਾ ਲੱਗਣਾ ਆਦਿ।
ਜੇਕਰ ਤੁਸੀਂ ਵੀ ਇਨ੍ਹਾਂ ਵਿੱਚੋਂ ਕਿਸੇ ਵੀ ਲੱਛਣ ਤੋਂ ਪ੍ਰੇਸ਼ਾਨ ਹੈ ਤਾਂ ਡਾਕਟਰ ਨੂੰ ਜ਼ਰੂਰ ਮਿਲੋ। ਜੇਕਰ ਤੁਹਾਡੀ ਕਿਡਨੀ ਵਿੱਚ ਇਨਫੈਕਸ਼ਨ ਹੈ ਤਾਂ ਇਹ ਤੁਹਾਡੇ ਪੂਰੇ ਸਰੀਰ ਉੱਤੇ ਅਸਰ ਪਾ ਸਕਦਾ ਹੈ। ਇਸ ਲਈ ਕਿਡਨੀ ਵਿੱਚੋਂ ਅਸ਼ੁੱਧੀ ਕੱਢਣ ਦੇ ਲਈ ਡਿਟਾਕਸੀਫਾਈ ਕਰਨ ਦੀ ਜ਼ਰੂਰਤ ਹੁੰਦੀ ਹੈ ਤਾਂ ਕਿ ਇਹ ਠੀਕ ਢੰਗ ਨਾਲ ਬਿਨਾਂ ਕਿਸੇ ਰੋਕ ਤੋਂ ਕੰਮ ਕਰ ਸਕੇ। ਅਸੀਂ ਤੁਹਾਨੂੰ ਇਕ ਅਸਰਦਾਰ ਡ੍ਰਿੰਕ ਦਾ ਬਾਰੇ ਵਿੱਚ ਦੱਸਣ ਜਾ ਰਹੇ ਹਾਂ। ਇਹ ਡ੍ਰਿੰਕ ਕਿਡਨੀ ਨੂੰ ਕੁਦਰਤੀ ਰੂਪ ਨਾਲ ਸਾਫ ਕਰ ਦੇਵੇਗਾ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੇ ਤਰੀਕੇ ਬਾਰੇ।
ਸਮੱਗਰੀ
- ਤਾਜ਼ਾ ਅਦਰਕ
- 2-3 ਪਕੇ ਹੋਏ ਸੇਬ
- 2-3 ਛੋਟੇ ਚਮਚ ਨਿੰਬੂ ਦਾ ਰਸ
- 1 ਗਿਲਾਸ ਸ਼ੁੱਧ ਪਾਣੀ
ਬਣਾਉਣ ਦੀ ਵਿਧੀ ਬਾਰੇ
ਇਨ੍ਹਾਂ ਸਾਰੀਆਂ ਸਮੱਗਰੀਆਂ ਨੂੰ ਮਿਕਸੀ ਵਿੱਚ ਪਾ ਕੇ ਫੈਂਟ ਲਓ। ਇਸ ਸ਼ੇਕ ਨੂੰ ਸਵੇਰੇ ਖਾਲੀ ਪੇਟ ਪੀਣਾ ਫਾਇਦੇਮੰਦ ਹੁੰਦਾ ਹੈ।
ਪਹਿਲਾ ਥੋੜ੍ਹਾ ਜਿਹਾ ਪੀ ਕੇ ਇਹ ਜਾਂਚ ਲਓ ਕਿ ਇਸ ਦਾ ਸਰੀਰ ਨੂੰ ਕੋਈ ਉਲਟਾ ਅਸਰ ਤਾਂ ਨਹੀਂ ਹੋ ਰਿਹਾ। ਜੇਕਰ ਤੁਸੀਂ ਕਿਸੇ ਬੀਮਾਰੀ ਤੋਂ ਪਰੇਸ਼ਾਨ ਹੋ ਤਾਂ ਇਸ ਡ੍ਰਿੰਕ ਨੂੰ ਪੀਣ ਤੋਂ ਪਹਿਲਾ ਡਾਕਟਰ ਦੀ ਸਲਾਹ ਲੈ ਲਓ।
ਇਸ ਸਮੇਂ ਪੀਓਗੇ ਚਾਹ ਤਾਂ ਕਦੀ ਨਹੀਂ ਹੋਵੇਗੀ ਦਿਲ ਦੀ ਬੀਮਾਰੀ
NEXT STORY