ਹੈਲਥ ਡੈਸਕ - ਅਮਰੂਦ ਨੂੰ "ਸਿਹਤ ਦਾ ਖਜਾਨਾ" ਕਿਹਾ ਜਾਂਦਾ ਹੈ। ਇਹ ਸਰਦੀਆਂ ਦੇ ਮੌਸਮ ’ਚ ਇਕ ਆਦਰਸ਼ ਫਲ ਹੈ, ਜੋ ਸਿਰਫ਼ ਸੁਆਦਿਸ਼ਟ ਨਹੀਂ ਸਗੋਂ ਸਿਹਤ ਲਈ ਬੇਹੱਦ ਫਾਇਦੇਮੰਦ ਹੈ। ਇਸ ’ਚ ਵਿਟਾਮਿਨ C, ਫਾਈਬਰ, ਕੈਲਸ਼ੀਅਮ ਅਤੇ ਐਂਟੀਆਕਸੀਡੈਂਟ ਭਰਪੂਰ ਮਾਤਰਾ ’ਚ ਹੁੰਦੇ ਹਨ, ਜੋ ਸਰੀਰ ਦੀ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਮਜ਼ਬੂਤ ਕਰਦੇ ਹਨ ਅਤੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਾਅ ਕਰਦੇ ਹਨ। ਅਮਰੂਦ ਸਿਰਫ਼ ਸਿਹਤ ਨੂੰ ਨਿਖਾਰਦਾ ਹੈ ਸਗੋਂ ਸਰਦੀਆਂ ਦੇ ਮੌਸਮ ਨਾਲ ਜੁੜੀਆਂ ਚੁਣੌਤੀਆਂ ਦਾ ਵੀ ਹੱਲ ਪੇਸ਼ ਕਰਦਾ ਹੈ।
ਪੜ੍ਹੋ ਇਹ ਵੀ ਖਬਰ - ਕਾਜੂ ਖਾਣ ਦੇ ਹੋ ਸ਼ੌਕੀਨ ਤਾਂ ਪੜ੍ਹ ਲਓ ਪੂਰੀ ਖਬਰ, ਕੀ ਹੈ ਖਾਣ ਦਾ ਤਰੀਕਾ?
ਅਮਰੂਦ ਖਾਣ ਦੇ ਫਾਇਦੇ :-
ਰੋਗ-ਪ੍ਰਤੀਰੋਧਕ ਤਾਕਤ ਵਧਾਉਂਦਾ ਹੈ
- ਅਮਰੂਦ ’ਚ ਵੀਟਾਮਿਨ C ਕਾਫੀ ਮਾਤਰਾ ’ਚ ਹੁੰਦਾ ਹੈ, ਜੋ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦਾ ਹੈ। ਇਹ ਸਰਦ-ਜ਼ੁਕਾਮ ਅਤੇ ਗਲੇ ਦੀ ਬਿਮਾਰੀਆਂ ਤੋਂ ਰੱਖਿਆ ਕਰਦਾ ਹੈ।
ਹਾਜ਼ਮਾ ਸੁਧਾਰਦਾ ਹੈ
- ਇਸ ’ਚ ਮੌਜੂਦ ਫਾਈਬਰ ਪਚਣ ਪ੍ਰਕਿਰਿਆ ਨੂੰ ਬਿਹਤਰ ਬਣਾਉਂਦਾ ਹੈ ਅਤੇ ਕਬਜ਼ ਤੋਂ ਬਚਾਉਂਦਾ ਹੈ।
ਸਕਿਨ ਲਈ ਲਾਭਦਾਇਕ
- ਐਂਟੀਆਕਸੀਡੈਂਟ ਅਤੇ ਵੀਟਾਮਿਨ A ਅਤੇ C ਦੀ ਮੌਜੂਦਗੀ ਸਕਿਨ ਨੂੰ ਨਵੀਂ ਚਮਕ ਦਿੰਦੀ ਹੈ ਅਤੇ ਇਸਨੂੰ ਹਾਈਡਰੇਟ ਰੱਖਦੀ ਹੈ।
ਪੜ੍ਹੋ ਇਹ ਵੀ ਖਬਰ - ਲਗਾਤਾਰ ਹੋ ਰਹੀ ਸਿਰਦਰਦ ਨੂੰ ਨਾ ਕਰੋ ਇਗਨੋਰ, ਹੋ ਸਕਦੀ ਹੈ ਗੰਭੀਰ ਸਮੱਸਿਆ
ਸ਼ੂਗਰ ਕੰਟ੍ਰੋਲ
- ਗਲੀਸੈਮਿਕ ਇੰਡੈਕਸ ਘੱਟ ਹੋਣ ਕਰਕੇ ਅਮਰੂਦ ਖੂਨ ’ਚ ਸ਼ਰਕਰਾ ਦੇ ਪੱਧਰ ਨੂੰ ਸਥਿਰ ਰੱਖਣ ’ਚ ਸਹਾਇਕ ਹੈ।
ਹੈਲਦੀ ਹਾਰਟ
- ਇਸ ’ਚ ਮੌਜੂਦ ਪੋਟੈਸ਼ੀਅਮ ਅਤੇ ਸੋਡੀਅਮ ਬਲੱਡ ਪ੍ਰੈਸ਼ਰ ਨੂੰ ਨਿਯੰਤਰਿਤ ਰੱਖਦੇ ਹਨ ਅਤੇ ਕੋਲੈਸਟਰੋਲ ਘਟਾਉਂਦੇ ਹਨ।
ਹੱਡੀਆਂ ਦੀ ਮਜ਼ਬੂਤੀ
- ਕੈਲਸ਼ੀਅਮ ਅਤੇ ਫਾਸਫੋਰ ਦੀ ਮੌਜੂਦਗੀ ਹੱਡੀਆਂ ਨੂੰ ਮਜ਼ਬੂਤ ਬਣਾਉਂਦੀ ਹੈ।
ਪੜ੍ਹੋ ਇਹ ਵੀ ਖਬਰ - ਬਾਜ਼ਾਰ ’ਚ 100 ਰੁਪਏ ਕਿਲੋ ਵਿਕਦੀ ਹੈ ਤਾਕਤ ਦੀ ਇਹ ਬੂਟੀ, ਇਕ ਚੁੱਟਕੀ ਸ਼ਰੀਰ ਨੂੰ ਕਰ ਦੇਵੇਗੀ ਤੰਦਰੁਸਤ
ਭਾਰ ਘਟਾਉਣ ’ਚ ਸਹਾਇਕ
- ਘੱਟ ਕੈਲੋਰੀ ਅਤੇ ਵਧੇਰੇ ਫਾਈਬਰ ਇਸ ਨੂੰ ਭਾਰ ਕਾਬੂ ਕਰਨ ਵਾਲੇ ਲੋਕਾਂ ਲਈ ਆਦਰਸ਼ ਫਲ ਬਣਾਉਂਦੇ ਹਨ।
ਅਮਰੂਦ ਖਾਣ ਦਾ ਕੀ ਹੈ ਸਹੀ ਤਰੀਕਾ :-
ਤਾਜ਼ਾ ਅਤੇ ਪਕੇ ਹੋਏ ਅਮਰੂਦ ਚੁਣੋ
- ਹਮੇਸ਼ਾਂ ਹਰੇ ਅਤੇ ਪੱਕੇ ਹੋਏ ਅਮਰੂਦ ਖਾਓ। ਅਧਪੱਕੇ ਜਾਂ ਬਹੁਤ ਸੱਖਤ ਅਮਰੂਦ ਖਾਣ ਨਾਲ ਪੇਟ ਦਰਦ ਹੋ ਸਕਦਾ ਹੈ।
ਛਿਲਕੇ ਸਮੇਤ ਖਾਓ
- ਛਿਲਕੇ ਦੇ ਨਾਲ ਅਮਰੂਦ ਖਾਣਾ ਵਧੇਰੇ ਪੋਸ਼ਣ ਅਤੇ ਫਾਈਬਰ ਪ੍ਰਦਾਨ ਕਰਦਾ ਹੈ।
ਪੜ੍ਹੋ ਇਹ ਵੀ ਖਬਰ - ਸਰਦੀ-ਖਾਂਸੀ ਤੋਂ ਹੋ ਪ੍ਰੇਸ਼ਾਨ ਤਾਂ ਘਰ ’ਚ ਆਸਾਨੀ ਨਾਲ ਬਣਾਓ ਅਦਰਕ ਦਾ ਹਲਵਾ, ਜਾਣੋ ਤਰੀਕਾ
ਅਮਰੂਦ ਨੂੰ ਸਲਾਦ ਜਾਂ ਜੂਸ ’ਚ ਕਰੋ ਸ਼ਾਮਲ
- ਅਮਰੂਦ ਨੂੰ ਸਲਾਮਦ, ਚਟਨੀ ਜਾਂ ਜੂਸ ਦੇ ਰੂਪ ’ਚ ਖਾ ਜਾਂ ਪੀ ਸਕਦੇ ਹੋ।
ਪੜ੍ਹੋ ਇਹ ਵੀ ਖਬਰ - ਗੁਣਾਂ ਦਾ ਭੰਡਾਰ ਹੈ ਇਹ ਕਾਲੀ ਚੀਜ਼, ਸਿਹਤ ਨੂੰ ਮਿਲਣਗੇ ਫਾਇਦੇ
ਸਮੇਂ ਦਾ ਧਿਆਨ ਰੱਖੋ
- ਅਮਰੂਦ ਖਾਣ ਦਾ ਸਭ ਤੋਂ ਵਧੀਆ ਸਮਾਂ ਦੁਪਹਿਰ ਦਾ ਹੈ। ਰਾਤ ਨੂੰ ਅਮਰੂਦ ਖਾਣ ਤੋਂ ਬਚੋ ਕਿਉਂਕਿ ਇਹ ਕਈ ਵਾਰ ਪੇਟ ਸਬੰਧੀ ਸਮੱਸਿਆਵਾਂ ਪੈਦਾ ਕਰ ਸਕਦਾ ਹੈ।
ਜ਼ਿਆਦਾ ਮਾਤਰਾ ਤੋਂ ਬਚੋ
- ਅਮਰੂਦ ਵਧੇਰੇ ਮਾਤਰਾ ’ਚ ਖਾਣ ਨਾਲ ਪੇਟ ਫੁੱਲਣ ਜਾਂ ਗੈਸ ਹੋ ਸਕਦੀ ਹੈ। ਇੱਕ ਸਮੇਂ 'ਤੇ 1-2 ਅਮਰੂਦ ਹੀ ਖਾਓ।
ਨੋਟ : ਦੱਸ ਦਈਏ ਕਿ ਉਪਰ ਦਿੱਤੇ ਗਏ ਤੱਥ ਆਮ ਜਾਣਕਾਰੀ ਉਤੇ ਆਧਾਰਿਤ ਹਨ। ਜਗਬਾਣੀ ਇਸ ਦੀ ਕੋਈ ਪੁਸ਼ਟੀ ਨਹੀਂ ਕਰਦਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
ਸਰਦੀਆਂ 'ਚ ਭਾਂਡੇ ਧੋਣ ਦਾ ਕੀ ਹੈ ਸਹੀ ਤਰੀਕਾ
NEXT STORY