ਜਲੰਧਰ— ਉਮਰ ਦੇ ਹਿਸਾਬ ਨਾਲ ਜਾ ਫਿਰ ਕਈ ਵਾਰ ਕਿਸੇ ਹੋਰ ਕਾਰਨ ਹੱਡੀਆਂ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦੀਆਂ ਹਨ। ਕਈ ਵਾਰ ਤਾਂ ਛੋਟਾ ਜਿਹੇ ਝਟਕੇ ਨਾਲ ਹੀ ਹੱਡੀ ਟੁੱਟ ਜਾਂਦੀ ਹੈ। ਜਿਸ ਨਾਲ ਵਿਅਕਤੀ ਨੂੰ ਕਾਫੀ ਦੁੱਖ ਦੇਖਣਾ ਪੈਂਦਾ ਹੈ ਪਰ ਹੁਣ ਤੁਹਾਨੂੰ ਕੋਈ ਚਿੰਤਾਂ ਕਰਨ ਦੀ ਜ਼ਰੂਰਤ ਨਹੀਂ ਕਿਉਂਕਿ ਅੱਜ ਅਸੀਂ ਤੁਹਾਨੂੰ ਜਿਹੜਾ ਨੁਸਖਾ ਦੱਸਣ ਜਾ ਰਹੇ ਹਾਂ ਇਸ ਨੂੰ ਆਪਣਾ ਕੇ ਤੁਹਾਡੀਆਂ ਹੱਡੀਆਂ ਮਜ਼ੂਬਤ ਹੋ ਜਾਣਗੀਆਂ। ਇਸ ਦੇ ਨਾਲ ਇਸ ਨੁਸਖਾ ਟੁੱਟੀ ਹੋਈ ਹੱਡੀ ਨੂੰ ਬਹੁਤ ਜਲਦੀ ਠੀਕ ਕਰ ਦਿੰਦਾ ਹੈ।
ਸਮੱਗਰੀ
- 1 ਚਮਚ ਪੀਸੀ ਹੋਈ ਹਲਦੀ
- 5 ਗ੍ਰਾਮ ਗੁੜ
- 2 ਚਮਚ ਗਾਂ ਦਾ ਦੇਸੀ ਘਿਓ
ਬਣਾਉਣ ਅਤੇ ਇਸਤੇਮਾਲ ਕਰਨ ਦੀ ਵਿਧੀ
ਪੀਸੀ ਹੋਈ ਹਲਦੀ, ਗੁੜ ਅਤੇ ਦੇਸੀ ਘਿਓ ਨੂੰ 1 ਕੱਪ ਪਾਣੀ 'ਚ ਉਬਾਲੋ। ਜਦੋਂ ਉੱਬਲਦੇ-ਉੱਬਲਦੇ ਪਾਣੀ ਅੱਧਾ ਰਹਿ ਜਾਵੇ ਤਾਂ ਇਸ ਨੂੰ ਕੋਸਾ ਹੋਣ 'ਤੇ ਪੀਓ। ਇਸਦਾ ਇਸਤੇਮਾਲ 15 ਦਿਨ ਤੋਂ 6 ਮਹੀਨੇ ਤੱਕ ਕਰਨ ਨਾਲ ਤੁਹਾਡੀਆਂ ਹੱਡੀਆਂ 'ਚ ਬਹੁਤ ਹੀ ਮਜ਼ਬੂਤੀ ਆ ਜਾਵੇਗੀ। ਇਸ ਨਾਲ ਟੁੱਟੀ ਹੋਈ ਹੱਡੀ ਵੀ ਜਲਦੀ ਜੁੜਨ ਲੱਗਦੀ ਹੈ। ਇਸ ਦਾ ਇਸਤੇਮਾਲ ਕਰਨ ਨਾਲ ਸਰੀਰ 'ਚ ਅਨਰਜ਼ੀ ਆ ਜਾਂਦੀ ਹੈ ਪਰ ਇਕ ਗੱਲ ਦਾ ਧਿਆਨ ਰੱਖੋ ਕਿ ਹਲਦੀ ਗਰਮ ਹੁੰਦੀ ਹੈ। ਇਸ ਲਈ ਤੁਸੀਂ ਆਪਣੇ ਹਿਸਾਬ ਨਾਲ ਤੁਸੀਂ ਇਸਦਾ ਘੱਟ ਜਾਂ ਜ਼ਿਆਦਾ ਇਸਤੇਮਾਲ ਕਰ ਸਕਦੇ ਹੋ।
ਸਫੈਦ ਦਾਗਾਂ ਤੋਂ ਛੁਟਕਾਰਾ ਪਾਉਣ ਲਈ ਅਪਣਾਓ ਇਹ ਆਸਾਨ ਤਰੀਕੇ
NEXT STORY