ਹੈਲਥ ਡੈਸਕ- ਸਰਦੀਆਂ ਦੇ ਮੌਸਮ 'ਚ ਖੰਘ-ਜ਼ੁਕਾਮ, ਜੋੜਾਂ ਦਾ ਦਰਦ ਅਤੇ ਇਮਿਊਨਿਟੀ ਕਮਜ਼ੋਰ ਹੋਣ ਵਰਗੀਆਂ ਸਮੱਸਿਆਵਾਂ ਆਮ ਹੋ ਜਾਂਦੀਆਂ ਹਨ। ਅਜਿਹੇ ਸਮੇਂ ਦਵਾਈਆਂ ਦੀ ਬਜਾਏ ਕੁਦਰਤੀ ਔਸ਼ਧੀਆਂ ਬਹੁਤ ਲਾਭਦਾਇਕ ਸਾਬਤ ਹੁੰਦੀਆਂ ਹਨ। ਆਯੁਰਵੈਦ ਮੁਤਾਬਕ, ਲਸਣ ਸਰਦੀਆਂ 'ਚ ਸਰੀਰ ਲਈ ਕੁਦਰਤੀ ਦਵਾਈ ਦੀ ਤਰ੍ਹਾਂ ਕੰਮ ਕਰਦਾ ਹੈ।
ਇਮਿਊਨਿਟੀ ਮਜ਼ਬੂਤ ਬਣਾਏ
ਸਵੇਰੇ ਖਾਲੀ ਪੇਟ 1–2 ਕਲੀਆਂ ਕੱਚਾ ਲਸਣ ਚਬਾਉਣ ਜਾਂ ਦੁੱਧ 'ਚ ਉਬਾਲ ਕੇ ਪੀਣ ਨਾਲ ਸਰੀਰ ਦੀ ਰੋਗ-ਰੋਧਕ ਸਮਰੱਥਾ ਵਧਦੀ ਹੈ। ਇਸ ਨਾਲ ਖੰਘ, ਜ਼ੁਕਾਮ ਅਤੇ ਸਰਦੀ ਵਰਗੀਆਂ ਸਮੱਸਿਆਵਾਂ ਤੋਂ ਬਚਾਅ ਹੁੰਦਾ ਹੈ।
ਦਿਲ ਤੇ ਬਲੱਡ ਪ੍ਰੈਸ਼ਰ ਲਈ ਫਾਇਦੇਮੰਦ
ਲਸਣ ਖੂਨ ਦਾ ਸੰਚਾਰ ਸੁਧਾਰਦਾ ਹੈ, ਕੋਲੈਸਟਰੋਲ ਘਟਾਉਂਦਾ ਹੈ ਅਤੇ ਧਮਨੀਆਂ 'ਚ ਚਰਬੀ ਇਕੱਠੀ ਹੋਣ ਤੋਂ ਰੋਕਦਾ ਹੈ। ਹਰ ਰੋਜ਼ 2 ਕਲੀਆਂ ਲਸਣ ਖਾਣ ਨਾਲ ਦਿਲ ਦੀਆਂ ਬੀਮਾਰੀਆਂ ਦਾ ਖਤਰਾ ਘੱਟ ਸਕਦਾ ਹੈ।
ਇਹ ਵੀ ਪੜ੍ਹੋ : ਇਨ੍ਹਾਂ 2 ਬਲੱਡ ਗਰੁੱਪ ਵਾਲੇ ਲੋਕਾਂ ਦਾ ਦਿਮਾਗ਼ ਚੱਲਦਾ ਹੈ ਸਭ ਤੋਂ ਤੇਜ਼, ਰਿਸਰਚ 'ਚ ਹੋਇਆ ਵੱਡਾ ਖ਼ੁਲਾਸਾ
ਪਾਚਨ ਤੰਤਰ ਸਿਹਤਮੰਦ ਰੱਖੇ
ਲਸਣ ਦੇ ਐਂਟੀਬੈਕਟੀਰੀਅਲ ਗੁਣ ਪੇਟ ਅਤੇ ਅੰਤੜੀਆਂ ਨੂੰ ਤੰਦਰੁਸਤ ਰੱਖਦੇ ਹਨ। ਰਾਤ ਨੂੰ ਕੋਸੇ ਪਾਣੀ ਨਾਲ ਇਕ ਕਲੀ ਖਾਣ ਨਾਲ ਕਬਜ਼ ਅਤੇ ਪੇਟ ਫੁੱਲਣ ਦੀ ਸਮੱਸਿਆ ਘੱਟ ਹੁੰਦੀ ਹੈ।
ਭਾਰ ਘਟਾਉਣ ‘ਚ ਮਦਦਗਾਰ
ਲਸਣ ਮੈਟਾਬੋਲਿਜ਼ਮ ਵਧਾਉਂਦਾ ਹੈ ਅਤੇ ਚਰਬੀ ਘਟਾਉਣ 'ਚ ਸਹਾਇਕ ਹੁੰਦਾ ਹੈ। ਇਸ ਨੂੰ ਸਵੇਰੇ ਖਾਲੀ ਪੇਟ ਕੋਸੇ ਪਾਣੀ ਅਤੇ ਨਿੰਬੂ ਨਾਲ ਲੈਣਾ ਹੋਰ ਵੀ ਪ੍ਰਭਾਵਸ਼ਾਲੀ ਹੈ।
ਚਮੜੀ ਤੇ ਵਾਲਾਂ ਲਈ ਲਾਭਦਾਇਕ
ਲਸਣ 'ਚ ਮੌਜੂਦ ਐਂਟੀਆਕਸੀਡੈਂਟ ਤੇ ਐਂਟੀਬੈਕਟੀਰੀਅਲ ਤੱਤ ਚਮੜੀ ਦੀਆਂ ਝੁਰੜੀਆਂ, ਮੁਹਾਸਿਆਂ ਤੇ ਵਾਲ ਝੜਨ ਦੀ ਸਮੱਸਿਆ ਘਟਾਉਂਦੇ ਹਨ। ਇਹ ਸਰੀਰ ਨੂੰ ਡੀਟੌਕਸ ਕਰਦਾ ਹੈ ਅਤੇ ਚਮੜੀ ਨੂੰ ਨਿਖਾਰ ਦਿੰਦਾ ਹੈ।
ਇਹ ਵੀ ਪੜ੍ਹੋ : 2026 'ਚ Gold ਦੀਆਂ ਕੀਮਤਾਂ 'ਚ ਆਏਗਾ ਤੂਫਾਨ! ਬਾਬਾ ਵੇਂਗਾ ਦੀ ਭਵਿੱਖਬਾਣੀ ਸੁਣ ਤੁਸੀਂ ਰਹਿ ਜਾਓਗੇ ਹੈਰਾਨ
ਕਿਵੇਂ ਕਰੀਏ ਲਸਣ ਦਾ ਸੇਵਨ?
- ਸਵੇਰੇ ਖਾਲੀ ਪੇਟ 1–2 ਕਲੀਆਂ ਨੂੰ ਕੱਚਾ ਚਬਾਓ
- ਦੁੱਧ ਜਾਂ ਕੋਸੇ ਪਾਣੀ 'ਚ ਉਬਾਲ ਕੇ ਪੀਓ
- ਦਾਲ, ਸਬਜ਼ੀ ਜਾਂ ਸੂਪ 'ਚ ਸ਼ਾਮਲ ਕਰੋ
- ਸ਼ਹਿਦ ਨਾਲ ਖਾਣਾ ਵੀ ਫਾਇਦੇਮੰਦ ਹੈ
ਇਹ ਵੀ ਪੜ੍ਹੋ : ਇਨ੍ਹਾਂ ਰਾਸ਼ੀਆਂ ਦਾ Golden Time ਸ਼ੁਰੂ, ਛਠੀ ਮਈਆ ਦੀ ਖੂਬ ਵਰ੍ਹੇਗੀ ਕਿਰਪਾ
ਸਾਵਧਾਨੀਆਂ
ਲਸਣ ਦਾ ਜ਼ਿਆਦਾ ਸੇਵਨ ਨੁਕਸਾਨਦਾਇਕ ਵੀ ਹੋ ਸਕਦਾ ਹੈ। ਇਹ ਬਲੱਡ ਪ੍ਰੈਸ਼ਰ ਬਹੁਤ ਘਟਾ ਸਕਦਾ ਹੈ ਜਾਂ ਗੈਸਟ੍ਰਿਕ ਸਮੱਸਿਆ ਵਧਾ ਸਕਦਾ ਹੈ। ਇਸ ਲਈ ਰੋਜ਼ਾਨਾ 2–3 ਕਲੀਆਂ ਤੋਂ ਵੱਧ ਨਾ ਖਾਓ। ਜੇਕਰ ਐਲਰਜੀ ਜਾਂ ਪੇਟ 'ਚ ਜਲਣ ਮਹਿਸੂਸ ਹੋਵੇ ਤਾਂ ਸੇਵਨ ਬੰਦ ਕਰ ਦਿਓ। ਲਸਣ 'ਚ ਵਿਟਾਮਿਨ B6, ਵਿਟਾਮਿਨ C, ਮੈਗਨੀਜ਼, ਸੈਲੇਨੀਅਮ ਤੇ ਫਾਈਬਰ ਵਰਗੇ ਤੱਤ ਪਾਏ ਜਾਂਦੇ ਹਨ ਜੋ ਸਰੀਰ ਦੀ ਇਮਿਊਨਿਟੀ ਵਧਾਉਂਦੇ ਹਨ। ਇਸੇ ਕਰਕੇ ਆਯੁਰਵੈਦ ‘ਚ ਲਸਣ ਨੂੰ ਕੁਦਰਤੀ ਐਂਟੀਬਾਇਓਟਿਕ ਕਿਹਾ ਗਿਆ ਹੈ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬੱਚਿਆਂ 'ਚ ਜੋੜਾਂ ਦੇ ਦਰਦ ਨੂੰ ਨਾ ਕਰੋ ਨਜ਼ਰਅੰਦਾਜ, ਨਹੀਂ ਤਾਂ ਉਮਰ ਭਰ ਰਹੋਗੇ ਪਰੇਸ਼ਾਨ
NEXT STORY