ਜਲੰਧਰ (ਬਿਊਰੋ) : ਅੱਜ 4 ਫਰਵਰੀ ਯਾਨੀ ਵਿਸ਼ਵ ਕੈਂਸਰ ਦਿਵਸ ਹੈ। ਕੈਂਸਰ ਇੱਕ ਅਜਿਹੀ ਬਿਮਾਰੀ ਹੈ, ਜਿਸ ਨਾਲ ਲੜਨਾ ਅਤੇ ਜਿੱਤਣਾ ਬਹੁਤ ਮੁਸ਼ਕਿਲ ਹੈ। ਹੁਣ ਤੋਂ ਕੁਝ ਸਾਲ ਪਹਿਲਾਂ ਕੈਂਸਰ ਨੂੰ ਲਾਇਲਾਜ ਰੋਗ ਮੰਨਿਆ ਜਾਂਦਾ ਸੀ ਅਤੇ ਜਿਸ ਨੂੰ ਵੀ ਇਹ ਲਾਗ ਲੱਗਦੀ ਸੀ ਉਸ ਦੀ ਅੱਧੀ ਜ਼ਿੰਦਗੀ ਤਾਂ ਉਂਝ ਹੀ ਮੁੱਕਣ 'ਤੇ ਆ ਜਾਂਦੀ ਸੀ ਪਰ ਹੁਣ ਹਾਲ ਹੀ ਦੇ ਕੁਝ ਸਾਲਾਂ ਵਿਚ ਹੀ ਕੈਂਸਰ ਦੇ ਇਲਾਜ ਦੀ ਦਿਸ਼ਾ ਵਿਚ ਕ੍ਰਾਂਤੀਕਾਰੀ ਰਿਸਰਚਾਂ ਹੋਈਆਂ ਹਨ। ਹੁਣ ਜੇ ਸਮਾਂ ਰਹਿੰਦੇ ਕੈਂਸਰ ਦੀ ਪਛਾਣ ਕਰ ਲਈ ਜਾਵੇ ਤਾਂ ਉਸ ਦਾ ਇਲਾਜ ਕੀਤਾ ਜਾਣਾ ਕਾਫ਼ੀ ਹੱਦ ਤਕ ਸੰਭਵ ਹੈ।
ਸਵਿਟਜ਼ਰਲੈਂਡ ਵਿਚ UICC ਵੱਲੋਂ ਮਨਾਇਆ ਗਿਆ ਸੀ ਵਿਸ਼ਵ ਕੈਂਸਰ ਦਿਵਸ
ਕੈਂਸਰ ਦੇ ਸਬੰਧ 'ਚ ਇਹ ਸਮਝ ਲੈਣਾ ਬੇਹੱਦ ਜ਼ਰੂਰੀ ਹੈ ਕਿ ਇਹ ਬੀਮਾਰੀ ਕਿਸੇ ਵੀ ਉਮਜਰ ਵਿਚ ਕਿਸੇ ਨੂੰ ਵੀ ਹੋ ਸਕਦੀ ਹੈ ਤਾਂ ਸਿਹਤ ਪ੍ਰਤੀ ਕਦੇ ਵੀ ਲਾਪਰਵਾਹੀ ਨਾ ਵਰਤੋ। ਵਿਸ਼ਵ ਕੈਂਸਰ ਦਿਵਸ ਸਭ ਤੋਂ ਪਹਿਲਾਂ 1993 ਵਿਚ ਸਵਿਟਜ਼ਰਲੈਂਡ ਵਿਚ UICC ਵੱਲੋਂ ਮਨਾਇਆ ਗਿਆ ਸੀ, ਜਿਸ ਵਿਚ ਕੁਝ ਹੋਰ ਪ੍ਰਮੁੱਖ ਕੈਂਸਰ ਸੁਸਾਇਟੀ, ਟ੍ਰੀਟਮੈਂਟ ਸੈਂਟਰ, ਪੇਸ਼ੈਂਟ ਗਰੁੱਪ ਅਤੇ ਰਿਸਰਚ ਇੰਸਟੀਚਿਊਟ ਨੇ ਵੀ ਇਸ ਨੂੰ ਆਯੋਜਿਤ ਕਰਾਉਣ ਵਿਚ ਮਦਦ ਕੀਤੀ ਸੀ। ਅਜਿਹਾ ਦੱਸਿਆ ਜਾਂਦਾ ਹੈ ਕਿ ਉਸ ਸਮੇਂ ਤਕਬੀਰਨ 12.7 ਮਿਲੀਅਨ ਲੋਕ ਕੈਂਸਰ ਦੀ ਬੀਮਾਰੀ ਨਾਲ ਜੂਝ ਰਹੇ ਸਨ, ਜਿਨ੍ਹਾਂ ਵਿਚ ਹਰ ਸਾਲ ਲਗਪਗ 7 ਮਿਲੀਅਨ ਲੋਕ ਆਪਣੀ ਜਾਨ ਗਵਾ ਦਿੰਦੇ ਸਨ।
ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ
ਕੈਂਸਰ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਤੇ ਇਸ ਦੇ ਲੱਛਣ ਅਤੇ ਨਾਲ ਹੀ ਬਚਾਅ ਦੀ ਜਾਣਕਾਰੀ ਲੋਕਾਂ ਨਾਲ ਸਾਂਝੀ ਕੀਤੀ ਜਾ ਸਕੇ, ਇਸ ਲਈ ਵਿਸ਼ਵ ਕੈਂਸਰ ਦਿਵਸ ਮਨਾਇਆ ਜਾਂਦਾ ਹੈ। ਅਜਿਹੇ ਵਿਚ ਬਹੁਤ ਸਾਰੇ ਲੋਕ ਹਨ, ਜੋ ਅੱਜ ਵੀ ਇਸ ਨੂੰ ਛੂਹਣ ਨਾਲ ਫੈਲਣ ਵਾਲੀ ਬੀਮਾਰੀ ਮੰਨਦੇ ਹਨ ਤਾਂ ਉਨ੍ਹਾਂ ਨੂੰ ਹੀ ਜਾਗਰੂਕ ਕਰਨਾ ਹੈ, ਜਿਸ ਨਾਲ ਕੈਂਸਰ ਦੇ ਮਰੀਜ਼ਾਂ ਨੂੰ ਸਮਾਜ ਵਿਚ ਵੱਖਰਾ ਵਰਤਾਅ ਦਾ ਸਾਹਮਣਾ ਨਾ ਕਰਨਾ ਪਵੇ। ਬੀਮਾਰ ਲੋਕਾਂ ਨੂੰ ਸਮਝਾਇਆ ਜਾ ਸਕੇ ਕਿ ਉਹ ਠੀਕ ਵੀ ਹੋ ਸਕਦੇ ਹਨ।
ਅਜਿਹੇ ਭੋਜਨ ਦਾ ਹੀ ਕਰੋ ਸੇਵਨ
ਚੰਗੀ ਸਿਹਤ ਬਣਾਈ ਰੱਖਣ ਲਈ ਇਹ ਜ਼ਰੂਰੀ ਹੈ ਕਿ ਅਸੀਂ ਜਿੰਨਾ ਹੋ ਸਕੇ ਘਰ ਦਾ ਬਣਿਆ ਤਾਜ਼ਾ ਭੋਜਨ ਖਾ ਸਕੀਏ।
ਮੌਸਮੀ ਫਲ ਅਤੇ ਸਬਜ਼ੀਆਂ ਨੂੰ ਖੁਰਾਕ ਵਿਚ ਸ਼ਾਮਲ ਕਰਨਾ ਚਾਹੀਦਾ ਹੈ।
ਭੋਜਨ ਨੂੰ ਜ਼ਿਆਦਾ ਦੇਰ ਤੱਕ ਫਰਿੱਜ 'ਚ ਨਾ ਰੱਖੋ।
ਬਾਜ਼ਾਰ ਵਿਚ ਉਪਲਬਧ ਪੈਕ ਕੀਤੇ ਅਤੇ ਜੰਮੇ ਹੋਏ ਭੋਜਨ ਤੋਂ ਦੂਰ ਰਹੋ।
World Cancer Day : ਅਜਿਹਾ ਭੋਜਨ ਵਧਾਉਂਦੈ 'ਓਵੇਰਿਅਨ ਤੇ ਛਾਤੀ ਦੇ ਕੈਂਸਰ' ਦਾ ਖ਼ਤਰਾ, ਇਕ ਵਾਰ ਜ਼ਰੂਰ...
NEXT STORY