ਨਵੀਂ ਦਿੱਲੀ— ਸਿਗਰਟ ਪੀਣਾ ਹੀ ਨਹੀਂ, ਸਗੋਂ ਤੰਬਾਕੂ ਦੇ ਧੂੰਏ ਦੇ ਨੇੜੇ ਆਉਣਾ ਵੀ ਬਹੁਤ ਖਤਰਨਾਕ ਹੈ। ਗਲੋਬਲ ਅਡੱਲਟ ਟੌਬੈਕੋ ਸਰਵੇ ਗੈਟਸ ਇੰਡੀਆਂ 2010 ਦੇ ਹਾਲੀਆ ਅੰਕੜਿਆਂ ਦੇ ਅਨੁਸਾਰ 52.3 ਫੀਸਦੀਂ ਭਾਰਤੀ ਆਪਣੇ ਹੀ ਘਰਾਂ 'ਚ, 29.9 ਫੀਸਦੀਂ ਕੰਮ ਵਾਲੀ ਤੇ ਜਨਤਕ ਸਥਾਨਾਂ 'ਤੇ 29 ਫੀਸਦੀਂ ਸਿਗਰਟ ਦੇ ਧੂੰਏ ਦੀ ਮਾਰ ਹੇਠਾ ਆ ਰਹੇ ਹਨ।
ਤੰਬਾਕੂ ਦੇ ਧੂੰਏ 'ਚ 7000 'ਤੋਂ ਜਿਆਦਾ ਰਸਾਇਣ ਪੈਂਦਾ ਕਰਨ ਵਾਲੇ, ਜਿੰਨ੍ਹਾਂ ਵਿੱਚੋ ਲਗਭਗ 70 ਰਸਾਇਣ ਕੈਂਸਰ ਪੈਂਦਾ ਕਰਨ ਵਾਲੇ ਹੁੰਦੇ ਹਨ। ਤੰਬਾਕੂ ਦੇ ਧੂੰਏ ਦੇ ਅਪ੍ਰਤੱਖ ਸੰਪਰਕ 'ਚ ਆਉਣਾ ਖੁਦ ਸਿਗਰਟ ਪੀਣਾ ਜਿੰਨ੍ਹਾਂ ਹੀ ਖਤਰਨਾਕ ਹੈ। ਸਿਗਰਟ ਪੀਣ ਵਾਲਿਆ ਅਤੇ ਉਨ੍ਹਾਂ ਦੇ ਨੇੜੇ ਰਹਿਣ ਵਾਲਿਆ ਦੀ ਸਿਹਤ ਤੇ ਪੈਣ ਵਾਲੇ ਭੈੜੇ ਪ੍ਰਭਾਵ ਨੂੰ ਦੇਖਦੇ ਹੋਏ ਸਖਤ ਕਾਨੂੰਨਾਂ ਨੂੰ ਲਾਗੂ ਕਰਾਉਣ ਦੇ ਲਈ ਲੋਕਾਂ ਨੂੰ ਜਾਗਰੂਕ ਕਰਨਾ ਬੇਹੱਦ ਜਰੂਰੀ ਹੈ।
ਮੈਕਸ ਬਾਲਾਜੀ ਸੁਪਰ ਸਪੈਸ਼ਲਿਟੀ ਹਸਪਤਾਲ, ਪਟਪੜਗੰਜ਼ ਦੇ ਸਹਾਇਕ ਨਿਰਦੇਸ਼ਕ ਅਤੇ ਕਾਰਡੀਅਕ ਕੈਥ ਲੈਬ ਦੇ ਮੁੱਖ ਡਾ. ਮਨੋਜ ਕੁਮਾਰ ਨੇ ਕਿਹਾ ਕਿ ਡਬਲਯੂ ਐਚ.ਓ. ਦੇ ਮੁਤਾਬਕ, ਤੰਬਾਕੂ ਦ ੇਕਾਰਨ ਦੁਨੀਆ 'ਚ ਹਰ ਸਾਲ 60 ਲੱਖ ਲੋਕਾਂ ਦੀ ਮੌਤ ਹੋ ਜਾਂਦੀ ਹੈ। ਜਿਸ ਨਾਲ 6 ਲੱਖ ਉਸ ਤਰ੍ਹਾਂ ਵੀ ਸ਼ਾਮਿਲ ਹਨ, ਜੋ ਖੁਦ ਸਿਗਰਟ ਨਹੀਂ ਪੀਂਦੇ, ਪਰ ਇਨ੍ਹਾਂ ਦੇ ਸੰਪਰਕ 'ਚ ਰਹਿੰਦੇ ਹਨ।
ਕੈਲਾਸ਼ ਹਸਪਤਾਲ ਅਤੇ ਹਾਰਟ ਇੰਸਟੀਚਿਊਟ, ਨੋਇਡਾ ਦੇ ਸੀਨੀਅਰ ਇੰਟਰਨੈਸ਼ਨਲ ਕਾਰਡੀਆਲੋਜਿਸਟ ਡਾ. ਸੰਤੋਸ਼ ਅਗਰਵਾਲ ਦੇ ਮੁਤਾਬਕ, ਤੰਬਾਕੂ ਨਾਲ ਨਿਕਲੇ ਧੂੰਏ ਦੇ ਸੰਪਰਕ 'ਚ ਆਉਣ ਵਾਲੇ ਲੋਕਾਂ ਨੂੰ ਪੈਸਿਵ ਸਮੋਕਿੰਗ ਕਿਹਾ ਜਾਂਦਾ ਹੈ। ਜੋ ਲੋਕ ਇਸ ਮਹੌਲ 'ਚ ਸਾਹ ਲੈਂਦੇ ਹਨ, ਉਹ ਸਿਗਰਟ ਪੀਣ ਦੇ ਸਮਾਨ ਹੀ ਨੈਗਟਿਵ ਅਤੇ ਜ਼ਹਿਰੀਲੇ ਰਸਾਇਣ ਲੈਂਦੇ ਹਨ, ਜੋ ਕਿ ਸਾਡੇ ਸਰੀਰ ਦੇ ਲਈ ਬਹੁਤ ਹੀ ਖਤਰਨਾਕ ਹੁੰਦੇ ਹਨ।
ਪੈਸਿਵ ਸਮੋਕਿੰਗ ਗੰਭੀਰ ਸਮੱਸਿਆ ਬਣਦੀ ਜਾ ਰਹੀ ਹੈ ਅਤੇ ਇਸ ਦਾ ਹੱਲ ਬਹੁਤ ਜਿਆਦਾ ਜਰੂਰੀ ਹੈ। ਚਿਕਿਤਸਾ ਖੇਤਰ ਦੇ ਲੋਕ, ਨੀਤੀ ਬਣਾਉਣ ਵਾਲੇ ਅਤੇ ਆਮ ਲੋਕਾਂ ਨੂੰ ਮਿਲ ਕੇ ਇਸਦੇ ਖਿਲਾਫ ਕੰਮ ਕਰਨਾ ਚਾਹੀਦਾ ਹੈ। ਸਿਗਰਟ ਕਰਨ ਵਾਲੇ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਇਸ ਤੋਂ ਹੋਣ ਵਾਲੇ ਨੁਕਸਾਨ ਦੇ ਬਾਰੇ 'ਚ ਜਾਗਰੂਕ ਕਰਨਾ ਅਤੇ ਇਸ ਨੂੰ ਛੱਡਣ ਲਈ ਮਦਦ ਕਰਨੀ ਚਾਹੀਦੀ ਹੈ। ਰਿਸਰਚ ਦੇ ਮੁਤਾਬਕ, ਜੋ ਲੋਕ 35 ਸਾਲ ਅਤੇ 29 ਸਾਲ ਉਮਰ 'ਚ ਸਿਗਰਟ ਛੱਡ ਦਿੰਦੇ ਹਨ, ਉਨ੍ਹਾਂ ਦੀ ਉਮਰ 6 ਤੋਂ 9 ਸਾਲ ਹੋਰ ਵੱਧ ਜਾਂਦੀ ਹੈ। ਛੱਡਣ ਨਾਲ ਫੇਫੜੇ ਅਤੇ ਗਲੇ ਦੇ ਕੈਂਸਰ, ਦਮੇ ਦੀ ਸ਼ਿਕਾਇਤ, ਸੀ.ਪੀ.ਓ.ਡੀ. ਕੈਟਰੈਕਟ ਅਤੇ ਮਸੂੜਿਆਂ ਦੀ ਬਿਮਾਰੀ ਦੇ ਨਾਲ-ਨਾਲ ਦਿਲ ਦੇ ਰੋਗਾਂ ਦਾ ਖਤਰਾ ਟਲ ਜਾਂਦਾ ਹੈ।
ਖਾਲੀ ਪੇਟ ਸ਼ਰਾਬ ਪੀਣੀ ਸਰੀਰ ਲਈ ਹੋ ਸਕਦੀ ਹੈ ਹਾਨੀਕਾਰਕ
NEXT STORY