ਜਲੰਧਰ— ਪਿੰਡਾਂ 'ਚ ਅੱਜ ਵੀ ਦਿਨ 'ਚ ਦੋ ਬਾਰ ਲੋਕ ਸੌਂਣੇ ਹਨ। ਪੁਰਾਣੇ ਜਮਾਨਿਆਂ 'ਚ ਵੀ ਲੋਕ ਰਾਤ ਤੋਂ ਇਲਾਵਾ ਦੁਪਿਹਰ 'ਚ ਜ਼ਰੂਰ ਸੌਂਦੇ ਸੀ ਪਰ ਸ਼ਹਿਰਾਂ ਦੀ ਭੱਜ-ਦੋੜ੍ਹ ਦੀ ਜ਼ਿੰਦਗੀ ਦੇ ਵਿਚਕਾਰ ਦੋ ਬਾਰੇ ਸੌਂਣਾ ਆਸਾਨ ਨਹੀਂ ਹੈ ਪਰ ਜੋ ਵੀ ਹੋ, ਦਿਨ 'ਚ ਦੋ ਬਾਰ ਸੌਂਣਾਂ ਸਿਹਤ ਲਈ ਫਾਇਦੇਮੰਦ ਹੁੰਦਾ ਹੈ।
- ਵੱਖ-ਵੱਖ ਦੇਸ਼ਾਂ 'ਚ ਹੈ, ਵੱਖ-ਵੱਖ ਸਲੀਪਿੰਗ ਪੈਟਰਨ
ਦੁਨੀਆਭਰ 'ਚ ਵੱਖ-ਵੱਖ ਦੇਸ਼ਾਂ 'ਚ ਰਹਿਣ ਵਾਲੇ ਲੋਕਾਂ ਦੇ ਸੌਂਣ ਦਾ ਤਰੀਕਾ ਵੱਖ ਹੈ। ਕਈ ਦੇਸ਼ਾਂ 'ਚ ਲੋਕ ਇਕ ਦਿਨ 'ਚ 2 ਬਾਰ ਸੌਂਦੇ ਹੈ, ਕੁੱਝ ਦੇਸ਼ ਹੈ ਜਿੱਥੇ ਰਾਤ 'ਚ 6 ਘੰਟੇ ਅਤੇ ਦਿਨ 'ਚ 2 ਘੰਟੇ ਸੌਂਣਾ ਚੰਗਾ ਮਨਿਆ ਜਾਂਦਾ ਹੈ। ਕਈ ਪੁਰਾਣੀਆਂ ਸਭਿਆਤਾਵਾਂ 'ਚ ਵੀ ਦਰਜ ਹੈ ਕਿ ਉਹ ਰਾਤ ਅਤੇ ਦਿਨ ਦੋਵਾਂ 'ਚ ਚਾਰ-ਚਾਰ ਘੰਟੇ ਸੌਂਦੇ ਸੀ।
- ਦਿਨ 'ਚ 2 ਬਾਰ ਸੌਂਣ ਨਾਲ ਵਧਦੀ ਹੈ ਤੁਹਾਡੀ ਊਰਜਾ
ਮਨੋ ਵਿਗਿਆਨਕਾਂ ਦੇ ਅਨੁਸਾਰ ਦਿਨ 'ਚ ਦੋ ਬਾਰ ਸੌਂਣ ਨਾਲ ਤੁਹਾਡੀ ਫੋਕਸ ਕਰਨ ਦੀ ਸ਼ਕਤੀ ਵਧਦੀ ਹੈ। ਜੇਕਰ ਤੁਹਾਡਾ ਦਿਨ ਭਰ ਦਾ ਸ਼ੈਡਊਲ ਕਾਫੀ ਤਣਾਅ ਭਰਿਆ ਰਹਿੰਦਾ ਹੈ ਤਾਂ ਦੁਪਿਹਰ 'ਚ ਇਕ ਘੰਟੇ ਦੀ ਨੀਂਦ ਤੁਹਾਡੇ ਤਣਾਅ ਨੂੰ ਕਾਫੀ ਘੱਟ ਕਰ ਦਿੰਦੀ ਹੈ।
- ਸਿਹਤ ਲਈ ਫਾਇਦੇਮੰਦ ਹੈ ਦੁਪਿਹਰ ਦੀ ਨੀਂਦ
ਖੋਜਕਾਰਾਂ ਦੇ ਅਨੁਸਾਰ ਜਦੋਂ ਬਿਜਲੀ ਦੀ ਖੋਜ ਨਹੀਂ ਹੋਈ ਸੀ ਤਾਂ ਲੋਕ ਸੂਰਜ ਦੀ ਰੌਸ਼ਨੀ ਦੇ ਹਿਸਾਬ ਨਾਲ ਸੌਂਣ ਅਤੇ ਉੱਠਣ ਦੇ ਸਮੇਂ ਤਹਿ ਕਰਦੇ ਸੀ। ਇਸ ਲਈ ਉਸ ਵੇਲੇ ਲੋਕ ਸ਼ਾਮ ਨੂੰ ਜਲਦੀ ਸੌਂਦੇ ਸੀ ਅਤੇ ਭੋਰੇ 'ਚ ਉੱਠ ਜਾਂਦੇ ਸੀ ਪਰ ਹੁਣ ਬਿਜਲੀ ਦੀ ਖੋਜ ਦੇ ਬਾਅਦ ਲੋਕ ਆਪਣੀ ਸਹੁਲੀਅਤ ਦੇ ਹਿਸਾਬ ਨਲਾ ਸੌਂਦੇ ਹਨ। ਦੁਪਿਹਰ ਦੇ ਲੰਚ ਤੋਂ ਬਾਅਦ ਨੀਂਦ ਆਉਣਾ ਇਕ ਆਮ ਗੱਲ ਹੈ ਅਤੇ ਉਸ ਵੇਲੇ ਥੋੜ੍ਹਾ ਆਰਾਮ ਕਰਨਾ ਵੀ ਚਾਹੀਦਾ ਹੈ। ਇਸ ਨਾਲ ਭੋਜਨ ਵੀ ਠੀਕ ਤਰ੍ਹਾਂ ਪਚ ਜਾਂਦਾ ਹੈ ਅਤੇ ਕੁੱਝ ਦੇਰ 'ਚ ਤੁਸੀਂ ਫਿਰ ਊਰਜਾ ਨਾਲ ਭਰ ਜਾਂਦੇ ਹੋ।
- ਗਰਭਵਤੀ ਔਰਤਾਂ ਲਈ ਬਹੁਤ ਜ਼ਰੂਰੀ ਹੈ ਚੰਗੀ ਨੀਂਦ
ਗਰਭ ਅਵਸਥਾ ਅਤੇ ਡਿਲੀਵਰੀ ਦੇ ਕਾਰਨ ਔਰਤਾਂ ਦਾ ਸਲੀਪਿੰਗ ਰੂਟੀਨ ਪੂਰੀ ਤਰ੍ਹਾਂ ਨਾਲ ਵਿਗੜ ਜਾਂਦਾ ਹੈ। ਇਸੇ ਕਰਕੇ ਉਹ ਤਣਾਅ ਦਾ ਸ਼ਿਕਾਰ ਹੋ ਜਾਂਦੀਆਂ ਹਨ। ਇਸ ਲਈ ਹੋ ਸਕੇ ਤਾਂ ਤੁਸੀਂ ਦਿਨ 'ਚ ਡੇਢ ਘੰਟੇ ਦੀ ਨੀਂਦ ਲਓ ਅਤੇ ਰਾਤੀ ਘੱਟ ਤੋਂ ਘੱਟ 8 ਘੰਟੇ ਭਰਪੂਰ ਨੀਂਦ ਜ਼ਰੂਰ ਲਓ।
ਜੇਕਰ ਤੁਸੀਂ ਵੀ ਹੋ ਤਿੱਖੇ, ਮਸਾਲੇਦਾਰ ਤੇ ਗਰਮਾ-ਗਰਮ ਖਾਣੇ ਦੇ ਸ਼ੌਕੀਨ ਤਾਂ ਜ਼ਰੂਰ ਪੜ੍ਹੋ ਇਹ ਖਬਰ
NEXT STORY