ਜਲੰਧਰ— ਅੰਬ ਨੂੰ ਫਲਾਂ ਦਾ ਰਾਜਾ ਕਿਹਾ ਜਾਂਦਾ ਹੈ। ਇਸ ਫਲ ਨੂੰ ਖਾਣ ਲਈ ਲੋਕ ਗਰਮੀਆਂ ਦਾ ਇੰਤਜ਼ਾਰ ਕਰਦੇ ਹਨ। ਅੰਬ ਦਾ ਨਾਮ ਸੁਣਦੇ ਹੀ ਮੂੰਹ 'ਚ ਮਿਠਾਸ ਘੁੱਲ ਜਾਂਦੀ ਹੈ। ਦੁਨੀਆਂ 'ਤੇ ਸ਼ਾਇਦ ਹੀ ਕੋਈ ਹੋਵੇਗਾ ਜਿਸਨੂੰ ਅੰਬ ਪਸੰਦ ਨਹੀਂ ਹੋਵੇਗਾ। ਇਹ ਨਾ ਸਿਰਫ ਚਮਤਕਾਰੀ ਗੁਣਾਂ, ਅਨੋਖੇ ਸੁਆਦ ਆਪਣੇ ਫਾਇਦਿਆਂ ਦੀ ਵਜ੍ਹਾ ਕਰਕੇ ਵੀ ਲੋਕਾਂ ਦੇ ਦਿਲਾਂ 'ਚ ਰਾਜ ਕਰਦਾ ਰਿਹਾ ਹੈ। ਆਓ ਜਾਣਦੇ ਹਾਂ ਅੰਬ ਦੇ ਚਮਤਕਾਰੀ ਲਾਭਾਂ ਬਾਰੇ।
1. ਚਮੜੀ ਨੂੰ ਮੁਹਾਸਿਆਂ, ਝੁਰੜੀਆਂ ਤੋਂ ਦੂਰ ਰੱਖਣ ਲਈ ਤੁਸੀਂ ਅੰਬ ਦੇ ਛਿੱਲਕਿਆਂ ਨੂੰ ਘਿਸ ਕੇ ਲਗਾ ਸਕਦੇ ਹੋ।
2. ਅੰਬ ਕੈਂਸਰ ਨਾਲ ਲੜਣ 'ਚ ਮਦਦ ਕਰਦਾ ਹੈ। ਇਸ 'ਚ ਐਂਟੀਆਕਸੀਡੈਂਟ ਗੁਣ ਪਾਏ ਜਾਂਦੇ ਹਨ ਜੋ ਕੈਂਸਰ ਨਾਲ ਲੜਣ 'ਚ ਮਦਦ ਕਰਦਾ ਹੈ।
3. ਇਹ ਫਲ ਕਬਜ਼ ਨੂੰ ਦੂਰ ਕਰਨ 'ਚ ਵੱਡੀ ਭੂਮਿਕਾ ਨਿਭਾਉਂਦਾ ਹੈ। ਇਸ ਨੂੰ ਖਾਣ ਨਾਲ ਕਬਜ਼ ਅਤੇ ਗੈਸ ਦੀ ਪਰੇਸ਼ਾਨੀ ਦੂਰ ਹੁੰਦੀ ਹੈ।
4. ਅੰਬ 'ਚ ਫਾਈਬਰ ਪਾਇਆ ਜਾਂਦਾ ਹੈ ਜੋ ਬੈਡ ਕੌਲੇਸਟਰੋਲ ਨੂੰ ਫੁੱਲਣ ਤੋਂ ਰੋਕਦਾ ਹੈ ਅਤੇ ਨਾਲ ਹੀ ਦਿਲ ਦੇ ਰੋਗਾਂ ਤੋਂ ਬਚਾਉਂਦਾ ਹੈ।
5. ਅੰਬ ਦੇ ਪੱਤਿਆਂ ਨੂੰ ਰਾਤ ਭਰ ਪਾਣੀ 'ਚ ਭਿਓ ਕੇ ਰੱਖੋ। ਸਵੇਰੇ ਇਸ ਪਾਣੀ ਨੂੰ ਛਾਣ ਕੇ ਪੀਣ ਨਾਲ ਸ਼ੂਗਰ ਨੂੰ ਕੰਟਰੋਲ ਕਰਨ 'ਚ ਕਾਰਗਰ ਸਾਬਤ ਹੋ ਸਕਦਾ ਹੈ।
ਇਹ ਹਨ ਸਾਈਲੇਂਟ ਹਾਰਟ ਅਟੈਕ ਦੇ ਲੱਛਣ, ਕਾਰਨ ਅਤੇ ਘਰੇਲੂ ਉਪਾਅ
NEXT STORY