ਜਲੰਧਰ — ਪੰਜਾਬ ਦੇ ਹਰ ਘਰ ਦੀ ਸ਼ਾਨ ਹੈ ਦਹੀਂ। ਦਹੀਂ ਗਰਮੀ ਹੋਵੇ ਜਾਂ ਸਰਦੀ ਦਹੀਂ ਹਰੇਕ ਲਈ ਬਹੁਤ ਜ਼ਰੂਰੀ ਹੈ। ਸਾਡੇ ਸਰੀਰ ਦੀਆਂ ਬਹੁਤ ਸਾਰੀਆਂ ਬੀਮਾਰੀਆਂ ਦਹੀਂ ਨਾਲ ਹੀ ਠੀਕ ਹੋ ਜਾਂਦੀਆਂ ਹਨ। ਦਹੀਂ ਖੱਟਾ ਖਾਣ ਤੋਂ ਪਰਹੇਜ਼ ਹੀ ਕਰਨਾ ਚਾਹੀਦਾ ਹੈ।
1. ਪਾਚਨ ਸ਼ਕਤੀ
ਦਹੀਂ ਦੀ ਰੋਜ਼ ਵਰਤੋਂ ਨਾਲ ਖੂਨ ਦੀ ਕਮੀ ਅਤੇ ਕਮਜ਼ੋਰੀ ਦੂਰ ਹੁੰਦੀ ਹੈ। ਇਸ ਦੇ ਨਾਲ ਪਾਚਨ ਸ਼ਕਤੀ ਵੀ ਵਧੀਆ ਹੁੰਦੀ ਹੈ। ਇਹ ਭੁੱਖ ਵੀ ਤੇਜ਼ ਕਰਦਾ ਹੈ।
2. ਪੇਟ ਦੀ ਗਰਮੀ
ਦਹੀਂ ਰਿੜਕ ਕੇ ਜਾਂ ਲੱਸੀ, ਦੋਨਾਂ ਦੀ ਤਸੀਰ ਠੰਡੀ ਹੁੰਦੀ ਹੈ। ਜਿਸ ਨਾਲ ਪੇਟ ਦੀ ਗਰਮੀ ਦੂਰ ਹੁੰਦੀ ਹੈ। ਦਹੀਂ 'ਚ ਚਾਵਲ ਮਿਲਾ ਕੇ ਖਾਣ ਨਾਲ ਦਸਤ ਬੰਦ ਹੋ ਜਾਂਦੇ ਹਨ।
3. ਬੀਮਾਰੀਆਂ ਲਈ
ਦਹੀਂ 'ਚ ਦਿਲ ਦੇ ਰੋਗ, ਖੂਨ ਦਾ ਦੌਰਾ ਅਤੇ ਗੁਰਦੇ ਦੀ ਬੀਮਾਰੀ ਨੂੰ ਵੀ ਠੀਕ ਕਰਨ ਦੀ ਤਾਕਤ ਹੁੰਦੀ ਹੈ। ਇਹ 'ਕੋਲੈਸਟਰੌਲ' ਨੂੰ ਵੱਧਣ ਤੋਂ ਰੋਕਦਾ ਹੈ ਅਤੇ ਇਸ ਨਾਲ ਦਿਲ ਦੀ ਧੜਕਣ ਵੀ ਸਹੀ ਰਹਿੰਦੀ ਹੈ।
4. ਹੱਡਿਆਂ ਦੀ ਮਜ਼ਬੂਤੀ
ਦਹੀਂ 'ਚ 'ਕੈਲਸ਼ੀਅਮ' ਭਰਪੂਰ ਮਾਤਰਾ 'ਚ ਹੁੰਦਾ ਹੈ। ਜੋ ਕਿ ਹਰੇਕ ਲਈ ਬਹੁਤ ਜ਼ਰੂਰੀ ਹੈ। ਇਸ ਨੂੰ ਖਾਣ ਨਾਲ ਦੰਦ ਅਤੇ ਨਹੁੰ ਵੀ ਮਜ਼ਬੂਤ ਬਣਦੇ ਹਨ।
5. ਜੋੜਾਂ ਦਾ ਦਰਦ
ਹੀਂਗ ਦਾ ਤੜਕਾ ਲਗਾ ਕੇ ਦਹੀਂ ਖਾਣ ਨਾਲ ਜੋੜਾਂ ਦੇ ਦਰਦ ਤੋਂ ਰਾਹਤ ਮਿਲਦੀ ਹੈ।
6. ਬਵਾਸੀਰ
ਦੁਪਹਿਰ ਸਮੇਂ ਇਕ ਗਲਾਸ ਲੱਸੀ, ਜਵੈਣ ਪਾ ਕੇ ਪੀਣ ਨਾਲ ਬਵਾਸੀਰ ਦੇ ਰੋਗ ਤੋਂ ਛੁਟਕਾਰਾ ਮਿਲਦਾ ਹੈ।
7. ਮੂੰਹ ਦੇ ਛਾਲੇ
ਮੂੰਹ ਦੇ ਛਾਲਿਆਂ 'ਤੇ ਦਹੀਂ ਦੀ ਮਲਾਈ ਲਗਾਉਣ ਨਾਲ ਛਾਲੇ ਦੂਰ ਹੋ ਜਾਂਦੇ ਹਨ। ਦਹੀਂ ਅਤੇ ਸ਼ਹਿਦ ਨੂੰ ਬਰਾਬਰ ਮਾਤਰਾ 'ਚ ਮਿਲਾ ਕੇ ਖਾਣ ਨਾਲ ਛਾਲੇ ਦੂਰ ਹੁੰਦੇ ਹਨ।
ਬਰਸਾਤ ਦੇ ਮੌਸਮ 'ਚ ਰੱਖੋ ਸਿਹਤ ਦਾ ਖਿਆਲ
NEXT STORY