ਨਵੀਂ ਦਿੱਲੀ- ਜੇਕਰ ਹੈਲਦੀ ਖੁਰਾਕ ਦੀ ਲਿਸਟ ਤਿਆਰ ਕੀਤੀ ਜਾਵੇ ਤਾਂ ਇਸ 'ਚ ਦਾਲਾਂ ਨੂੰ ਜ਼ਰੂਰ ਸ਼ਾਮਲ ਕੀਤਾ ਜਾਵੇਗਾ ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਪ੍ਰੋਟੀਨ ਪਾਇਆ ਜਾਂਦਾ ਹੈ ਜੋ ਸਿਹਤ ਦੇ ਲਿਹਾਜ਼ ਨਾਲ ਕਾਫੀ ਫਾਇਦੇਮੰਦ ਹੈ। ਹਰੀ ਮੂੰਗੀ ਦੀ ਦਾਲ ਨੂੰ ਹਮੇਸ਼ਾ ਖਾਣ ਦੀ ਸਲਾਹ ਦਿੱਤੀ ਜਾਂਦਾ ਹੈ। ਇਸ ਨਾਲ ਨਾਰਮਲ ਦਾਲ ਤੋਂ ਇਲਾਵਾ ਸਪ੍ਰਾਊਟਸ ਦੇ ਰੂਪ 'ਚ ਭਿਓਂ ਕੇ ਖਾਣ ਦਾ ਚਲਨ ਕਾਫ਼ੀ ਜ਼ਿਆਦਾ ਹੈ ਪਰ ਤੁਸੀਂ ਸ਼ਾਇਦ ਇਹ ਜਾਣ ਕੇ ਹੈਰਾਨ ਰਹਿ ਜਾਓਗੇ ਕਿ ਹਰ ਕਿਸੇ ਨੂੰ ਮੂੰਗੀ ਦੀ ਦਾਲ ਨਹੀਂ ਖਾਣੀ ਕਿਉਂਕਿ ਸਿਹਤ ਨੂੰ ਵੀ ਨੁਸਕਾਨ ਪਹੁੰਚ ਸਕਦਾ ਹੈ।
ਇਨ੍ਹਾਂ ਸਮੱਸਿਆਵਾਂ ਨਾਲ ਜੂਝ ਰਹੇ ਲੋਕ ਬਣਾਉਣ ਮੂੰਗੀ ਦੀ ਦਾਲ ਤੋਂ ਦੂਰੀ
ਲੋਅ ਬਲੱਡ ਪ੍ਰੈਸ਼ਰ
ਜੇਕਰ ਤੁਹਾਡਾ ਬੀ.ਪੀ. ਹਾਈ ਹੈ ਤਾਂ ਡਾਕਟਰ ਤੁਹਾਨੂੰ ਮੂੰਗੀ ਦੀ ਦਾਲ ਖਾਣ ਦੀ ਸਲਾਹ ਦੇਣਗੇ ਪਰ ਲੋਅ ਬਲੱਡ ਪ੍ਰੈਸ਼ਰ 'ਚ ਹਾਲਾਤ ਉਲਟੇ ਹੋ ਜਾਂਦੇ ਹਨ। ਫਿਰ ਤੁਹਾਨੂੰ ਮੂੰਗ ਦੀ ਦਾਲ ਬਿਲਕੁੱਲ ਵੀ ਨਹੀਂ ਖਾਣੀ ਚਾਹੀਦੀ, ਨਹੀਂ ਤਾਂ ਪਰੇਸ਼ਾਨੀਆਂ ਦਾ ਵਧਣਾ ਤੈਅ ਹੈ।

ਢਿੱਡ ਫੁੱਲਣਾ
ਜਦੋਂ ਕਿਸੇ ਕਾਰਨ ਕਰਕੇ ਤੁਸੀਂ ਢਿੱਡ ਫੁੱਲਣ ਦੀ ਸਮੱਸਿਆ ਦਾ ਸ਼ਿਕਾਰ ਹੋ ਜਾਓ ਤਾਂ ਮੂੰਗੀ ਦੀ ਦਾਲ ਤੋਂ ਦੂਰੀ ਬਣਾ ਲੈਣੀ ਚਾਹੀਦੀ ਹੈ ਕਿਉਂਕਿ ਇਸ 'ਚ ਸ਼ਾਰਟ ਚੇਨ ਫਾਬਰਸ ਪਾਏ ਜਾਂਦੇ ਹਨ ਤਾਂ ਇਸ ਦੀ ਵਜ੍ਹਾ ਨਾਲ ਡਾਈਜੇਸ਼ਨ 'ਚ ਪਰੇਸ਼ਾਨੀ ਹੋ ਸਕਦੀ ਹੈ।
ਲੋਅ ਬਲੱਡ ਸ਼ੂਗਰ
ਜਿਨ੍ਹਾਂ ਲੋਕਾਂ ਦੇ ਖੂਨ 'ਚ ਸ਼ੂਗਰ ਦੀ ਮਾਤਰਾ ਘੱਟ ਹੋ ਗਈ ਹੈ ਤਾਂ ਉਨ੍ਹਾਂ ਨੂੰ ਹਮੇਸ਼ਾ ਕਮਜ਼ੋਰੀ ਜਾਂ ਚੱਕਰ ਆਉਣ ਦੀ ਸ਼ਿਕਾਇਤ ਰਹਿੰਦੀ ਹੈ।ਅਜਿਹੇ 'ਚ ਮੂੰਗ ਦੀ ਦਾਲ ਖਾਣਾ ਖਤਰੇ ਤੋਂ ਖਾਲੀ ਨਹੀਂ ਹੈ ਕਿਉਂਕਿ ਇਸ ਨਾਲ ਬਲੱਡ ਸ਼ੂਗਰ ਲੈਵਲ ਹੋਰ ਘੱਟ ਹੋ ਜਾਵੇਗਾ ਅਤੇ ਫਿਰ ਤੁਸੀਂ ਬੇਹੋਸ਼ ਹੋ ਜਾਓਗੇ।

ਯੂਰਿਕ ਐਸਿਡ
ਜੋ ਲੋਕ ਯੂਰਿਕ ਐਸਿਡ ਤੋਂ ਪਰੇਸ਼ਾਨ ਹਨ ਉਨ੍ਹਾਂ ਨੂੰ ਮੂੰਗੀ ਦੀ ਦਾਲ ਖਾਣ ਤੋਂ ਬਚਣਾ ਚਾਹੀਦਾ ਕਿਉਂਕਿ ਇਹ ਸਰੀਰ 'ਚ ਯੂਰਿਕ ਐਸਿਡ ਦੇ ਲੈਵਲ ਨੂੰ ਵਧਾ ਸਕਦਾ ਹੈ ਅਤੇ ਫਿਰ ਤੁਹਾਡੇ ਜੋੜਾਂ 'ਚ ਦਰਦ ਸ਼ੁਰੂ ਜਾਵੇਗਾ।
ਭਾਰ ਘਟਾਉਣ 'ਚ ਬਹੁਤ ਮਦਦਗਾਰ ਹਨ 'ਮੇਥੀ ਦੇ ਬੀਜ', ਸ਼ੂਗਰ ਸਣੇ ਕਈ ਬੀਮਾਰੀਆਂ ਨੂੰ ਰੱਖੇ ਦੂਰ
NEXT STORY