ਨਵੀਂ ਦਿੱਲੀ- ਮੌਸਮ 'ਚ ਬਦਲਾਅ ਆਉਣ ਦੇ ਨਾਲ-ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਵਿਅਕਤੀ ਨੂੰ ਆਪਣਾ ਸ਼ਿਕਾਰ ਬਣਾ ਦਿੰਦੀਆਂ ਹਨ। ਇਨ੍ਹਾਂ ਬੀਮਾਰੀਆਂ 'ਚ ਜ਼ੁਕਾਮ ਅਤੇ ਖੰਘ ਹੋਣਾ ਆਮ ਗੱਲ ਹੈ। ਇਸ ਦੇ ਇਲਾਜ ਲਈ ਤੁਸੀਂ ਘਰੇਲੂ ਨੁਸਖ਼ੇ ਅਪਣਾ ਸਕਦੇ ਹੋ। ਇਹ ਆਸਾਨੀ ਨਾਲ ਉਪਲੱਬਧ ਹੁੰਦੇ ਹਨ ਅਤੇ ਇਨ੍ਹਾਂ ਦਾ ਕੋਈ ਸਾਈਡ ਇਫੈਕਟ ਵੀ ਨਹੀਂ ਹੁੰਦਾ ਹੈ।
ਇਹ ਵੀ ਪੜ੍ਹੋ-ਢਿੱਡ 'ਚ ਗੈਸ ਸਣੇ ਇਨ੍ਹਾਂ ਸਮੱਸਿਆਵਾਂ ਤੋਂ ਪਰੇਸ਼ਾਨ ਲੋਕ ਨਾ ਕਰਨ 'ਲਸਣ' ਦੀ ਜ਼ਿਆਦਾ ਵਰਤੋਂ, ਹੋ ਸਕਦੈ ਨੁਕਸਾਨ
ਇਹ ਅਪਣਾਓ ਘਰੇਲੂ ਨੁਸਖੇ
ਹਲਦੀ
ਜ਼ੁਕਾਮ ਅਤੇ ਖੰਘ ਤੋਂ ਬਚਣ ਲਈ ਹਲਦੀ ਬਹੁਤ ਹੀ ਫ਼ਾਇਦੇਮੰਦ ਹੁੰਦੀ ਹੈ। ਇਹ ਨੱਕ ਅਤੇ ਗਲੇ ਦੀ ਖਾਰਸ਼ ਦੀ ਸਮੱਸਿਆ ਨੂੰ ਵੀ ਦੂਰ ਕਰਦੀ ਹੈ। ਜ਼ੁਕਾਮ ਅਤੇ ਖੰਘ ਹੋਣ 'ਤੇ ਦੋ ਚਮਚੇ ਹਲਦੀ ਪਾਊਡਰ ਨੂੰ ਇਕ ਗਲਾਸ ਗਰਮ ਦੁੱਧ 'ਚ ਮਿਲਾ ਕੇ ਸੇਵਨ ਕਰਨ ਨਾਲ ਕਾਫ਼ੀ ਫ਼ਾਇਦਾ ਹੁੰਦਾ ਹੈ। ਨੱਕ ਦੇ ਇਲਾਜ ਲਈ ਹਲਦੀ ਨੂੰ ਸਾੜ ਕੇ ਇਸ ਦਾ ਧੂੰਆਂ ਲੈਣਾ ਚਾਹੀਦਾ ਹੈ। ਇਸ ਦੇ ਨਾਲ ਨੱਕ 'ਚੋਂ ਪਾਣੀ ਆਉਣ ਦੀ ਸਮੱਸਿਆ ਦੂਰ ਹੋਵੇਗੀ ਅਤੇ ਆਰਾਮ ਮਿਲੇਗਾ।
ਇਹ ਵੀ ਪੜ੍ਹੋ-ਅਡਾਨੀ ਦੇ ਚੱਕਰ 'ਚ ਡੁੱਬਣ ਲੱਗਾ LIC ਦਾ ਪੈਸਾ, 30000 ਕਰੋੜ ਰੁਪਏ ਤੱਕ ਦਾ ਨੁਕਸਾਨ
ਤੁਲਸੀ
ਖੰਘ ਦੇ ਇਲਾਜ ਲਈ ਤੁਲਸੀ ਬੇਹੱਦ ਫ਼ਾਇਦੇਮੰਦ ਸਾਬਤ ਹੁੰਦੀ ਹੈ। ਤੁਲਸੀ 'ਚ ਕਾਫ਼ੀ ਗੁਣ ਹੁੰਦੇ ਹਨ ਜੋ ਜ਼ੁਕਾਮ ਅਤੇ ਫਲੂ ਆਦਿ ਤੋਂ ਬਚਾਉਂਦੇ ਹਨ। ਤੁਲਸੀ ਦੀਆਂ ਪੱਤੀਆਂ ਖਾਣ ਨਾਲ ਜ਼ੁਕਾਮ ਤੋਂ ਰਾਹਤ ਮਿਲਦੀ ਹੈ। ਖੰਘ ਅਤੇ ਜ਼ੁਕਾਮ 'ਤੇ ਇਨ੍ਹਾਂ ਦੀਆਂ ਪੱਤੀਆਂ ਪੀਸ ਕੇ ਪਾਣੀ 'ਚ ਮਿਲਾਓ ਅਤੇ ਕਾੜ੍ਹਾ ਬਣਾ ਕੇ ਪੀਓ
ਅਦਰਕ
ਜ਼ੁਕਾਮ ਤੋਂ ਅਦਰਕ ਵੀ ਰਾਹਤ ਦਿਵਾਉਂਦਾ ਹੈ। ਇਸ 'ਚ ਵਿਟਾਮਿਨ ਅਤੇ ਪ੍ਰੋਟੀਨ ਮੌਜੂਦ ਹੁੰਦੇ ਹਨ। ਜ਼ਿਆਦਾ ਖੰਘ ਹੋਣ 'ਤੇ ਰਾਤ ਦੇ ਸਮੇਂ ਦੁੱਧ 'ਚ ਅਦਰਕ ਉਬਾਲ ਕੇ ਪੀਣਾ ਚਾਹੀਦਾ ਹੈ। ਅਦਰਕ ਵਾਲੀ ਚਾਹ ਪੀਣ ਨਾਲ ਜ਼ੁਕਾਮ ਤੋਂ ਛੁਟਕਾਰਾ ਮਿਲਦਾ ਹੈ। ਇਸ ਦੇ ਇਲਾਵਾ ਅਰਦਕ ਦੇ ਰਸ ਨੂੰ ਸ਼ਹਿਦ 'ਚ ਮਿਲਾ ਕੇ ਪੀਣ ਨਾਲ ਵੀ ਕਾਫ਼ੀ ਆਰਾਮ ਮਿਲਦਾ ਹੈ।
ਕਾਲੀ ਮਿਰਚ ਪਾਊਡਰ
ਜ਼ੁਕਾਮ ਅਤੇ ਖੰਘ ਦੇ ਇਲਾਜ ਲਈ ਇਹ ਬਹੁਤ ਵਧੀਆ ਦੇਸੀ ਇਲਾਜ ਹੈ। ਦੋ ਚੁਟਕੀ ਕਾਲੀ ਮਿਰਚ ਪਾਊਡਰ, ਹਲਦੀ ਪਾਊਡਰ ਦੋ ਚੁਟਕੀ, ਲੌਂਗ ਦਾ ਪਾਊਡਰ ਇਕ ਚੁਟਕੀ, ਵੱਡੀ ਇਲਾਇਚੀ ਇਨ੍ਹਾਂ ਸਾਰਿਆਂ ਨੂੰ ਮਿਲਾ ਕੇ ਦੁੱਧ 'ਚ ਉਬਾਲ ਲਓ। ਫਿਰ ਦੁੱਧ 'ਚ ਮਿਸ਼ਰੀ ਮਿਲਾ ਕੇ ਪੀਣ ਨਾਲ ਜ਼ੁਕਾਮ ਅਤੇ ਖੰਘ ਤੋਂ ਛੁਟਕਾਰਾ ਮਿਲਦਾ ਹੈ। ਇਸ ਤੋਂ ਇਲਾਵਾ ਅੱਧਾ ਚਮਚਾ ਕਾਲੀਆਂ ਮਿਰਚਾਂ ਦੇ ਪਾਊਡਰ ਅਤੇ ਇਕ ਚਮਚ ਮਿਸ਼ਰੀ ਨੂੰ ਮਿਲਾ ਕੇ ਇਕ ਕਪ ਗਰਮ ਦੁੱਧ ਦੇ ਨਾਲ ਦਿਨ 'ਚ ਤਿੰਨ ਵਾਰ ਪੀਣ 'ਤੇ ਜ਼ੁਕਾਮ ਅਤੇ ਖੰਘ ਤੋਂ ਆਰਾਮ ਮਿਲਦਾ ਹੈ। ਕਾਲੀਆਂ ਮਿਰਚਾਂ ਨੂੰ ਸ਼ਹਿਦ 'ਚ ਮਿਲਾ ਕੇ ਖਾਣ ਨਾਲ ਸਰਦੀ ਅਤੇ ਜ਼ੁਕਾਮ ਤੋਂ ਰਾਹਤ ਮਿਲਦੀ ਹੈ।
ਇਹ ਵੀ ਪੜ੍ਹੋ-IT ਇੰਡੈਕਸ ਰਿਪੋਰਟ : ਭਾਰਤ ਨੂੰ ਮਿਲਿਆ 42ਵਾਂ ਸਥਾਨ, 55 ਦੇਸ਼ ਸਨ ਸ਼ਾਮਲ
ਇਲਾਇਚੀ
ਇਲਾਇਚੀ ਨਾ ਸਿਰਫ ਵਧੀਆ ਮਸਾਲਾ ਹੈ ਸਗੋਂ ਇਹ ਸਰਦੀ ਅਤੇ ਜ਼ੁਕਾਮ ਤੋਂ ਵੀ ਰਾਹਤ ਦਿਵਾਉਂਦੀ ਹੈ। ਜ਼ੁਕਾਮ ਹੋਣ 'ਤੇ ਇਲਾਇਚੀ ਨੂੰ ਪੀਸ ਕੇ ਰੁਮਾਲ 'ਤੇ ਲਗਾ ਕੇ ਸੁੰਘਣ ਨਾਲ ਜ਼ੁਕਾਮ ਅਤੇ ਖੰਘ ਠੀਕ ਹੋ ਜਾਂਦੀ ਹੈ।
ਨਿੰਬੂ
ਖੰਘ ਤੋਂ ਰਾਹਤ ਪਾਉਣ ਲਈ ਨਿੰਬੂ ਵੀ ਕਾਫ਼ੀ ਫ਼ਾਇਦੇਬੰਦ ਸਾਬਤ ਹੁੰਦਾ ਹੈ। ਕੋਸੇ ਪਾਣੀ 'ਚ ਨਿੰਬੂ ਨੂੰ ਨਿਚੋੜ ਕੇ ਪੀਣ ਨਾਲ ਖੰਘ ਤੋਂ ਰਾਹਤ ਮਿਲਦੀ ਹੈ। ਇਕ ਗਲਾਸ ਉਬਲਦੇ ਪਾਣੀ 'ਚ ਇਕ ਨਿੰਬੂ ਅਤੇ ਸ਼ਹਿਦ ਮਿਲਾ ਕੇ ਰਾਤ ਨੂੰ ਪੀਣ ਨਾਲ ਜ਼ੁਕਾਮ 'ਚ ਲਾਭ ਮਿਲਦਾ ਹੈ।
ਇਹ ਵੀ ਪੜ੍ਹੋ-ਭਾਰਤ ਨਾਲ ‘ਫਰੈਂਡਸ਼ੋਰਿੰਗ’ ਦਾ ਰੁਖ ਅਪਣਾਉਣ ’ਚ ਜੁਟਿਆ ਅਮਰੀਕਾ : ਯੇਲੇਨ
ਕਪੂਰ
ਸਰਦੀ ਤੋਂ ਬਚਾਅ ਲਈ ਕਪੂਰ ਦੀ ਵਰਤੋਂ ਵੀ ਫ਼ਾਇਦੇਮੰਦ ਹੁੰਦੀ ਹੈ। ਕਪੂਰ ਦੀ ਇਕ ਟਿੱਕੀ ਨੂੰ ਰੁਮਾਲ 'ਚ ਲਪੇਟ ਕੇ ਵਾਰ-ਵਾਰ ਸੁੰਘਣ ਨਾਲ ਜ਼ੁਕਾਮ ਤੋਂ ਆਰਾਮ ਮਿਲਦਾ ਹੈ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ਸ਼ਾਦੀਸ਼ੁਦਾ ਜ਼ਿੰਦਗੀ ’ਚ ਦੂਰੀਆਂ ਆਉਣ ਤੋਂ ਪਹਿਲਾਂ ਜਾਗ ਜਾਓ
NEXT STORY