ਪੈਰਿਸ,ਬਿਊਰੋ— ਜਦੋਂ ਕੋਈ ਬਹੁਤ ਮਿਹਨਤ ਨਾਲ ਆਪਣਾ ਘਰ ਬਣਾਉਂਦਾ ਹੈ ਤਾਂ ਉਹ ਉਸ ਨੂੰ ਦੁਨੀਆ ਤੋਂ ਵੀ ਪਿਆਰਾ ਹੁੰਦਾ ਹੈ। ਇਕ ਕਪਲ ਨੇ ਬਹੁਤ ਮਿਹਨਤ ਕਰਕੇ 37 ਸਾਲਾਂ 'ਚ ਆਪਣਾ ਆਲੀਸ਼ਾਨ ਘਰ ਬਣਾਇਆ ਪਰ ਉਸ ਦੇ ਪਤੀ ਨੂੰ 3 ਦਿਨ ਲੱਗੇ ਵਾਇਫ ਨੂੰ ਘਰ 'ਚੋਂ ਬਾਹਰ ਕੱਢਣ 'ਚ। ਪਤਨੀ ਨੇ ਵੀ ਇਸ ਤਰ੍ਹਾਂ ਲਿਆ ਬਦਲਾ...
ਜੇਰਲਡ ਨੇ ਆਪਣੀ ਵਾਇਫ ਕੈਥਰੀਨ ਨੂੰ 37 ਸਾਲ ਦੇ ਵਿਆਹ ਤੋਂ ਬਾਅਦ ਆਪਣੀ ਸੈਕਰੇਟਰੀ ਲਈ ਛੱਡਣ ਦਾ ਫੈਸਲਾ ਲਿਆ। ਜੇਰਲਡ ਦੀ ਸੈਕਰੇਟਰੀ ਨੇ ਉਸ ਨੂੰ ਬੋਲਿਆ ਕਿ ਉਹ ਉਸੀ ਘਰ 'ਚ ਰਹਿਣਾ ਚਾਹੁੰਦੀ ਹੈ ਜਿੱਥੇ ਜੇਰਲਡ ਆਪਣੀ ਪਤਨੀ ਨਾਲ ਰਹਿੰਦਾ ਹੈ। ਜੇਰਲਡ ਨੇ ਆਪਣੀ ਪਤਨੀ ਨੂੰ ਇਹ ਫੈਸਲਾ ਸੁਣਾਇਆ ਅਤੇ ਕਿਹਾ ਕਿ ਕੈਥਰੀਨ ਦੇ ਕੋਲ ਸ਼ਿਫਟ ਹੋਣ ਲਈ ਸਿਰਫ 3 ਦਿਨ ਹੈ। ਪਹਿਲਾਂ ਦਿਨ ਕੈਥਰੀਨ ਨੇ ਆਪਣਾ ਪੂਰਾ ਸਾਮਾਨ ਪੈਕ ਕੀਤਾ। ਦੂੱਜੇ ਦਿਨ ਉਸ ਦੇ ਉਹ ਸਾਮਾਨ ਭੇਜਿਆ ਅਤੇ ਤੀਸਰੇ ਦਿਨ ਉਸਨੇ ਆਪਣੇ ਲਈ ਝੀਂਗੇ ਦੀ ਸਬਜੀ ਬਣਾਈ, ਵਾਈਨ ਪੀਤੀ ਅਤੇ ਗਾਨੇ ਸੁਣੇ। ਕੈਥਰੀਨ ਨੇ ਆਖਰੀ ਦਿਨ, ਝੀਂਗਾ (ਦਸ ਪੈਰਾਂ ਵਾਲਾ ਸਮੁੰਦਰੀ ਕੀੜਾ ) ਖਾ ਕੇ ਉਸ ਦੀ ਖੋਲ ਨੂੰ ਮੱਛੀ ਦੇ ਆਂਡਿਆਂ ਦੇ ਅਚਾਰ 'ਚ ਡਿਪ ਕਰਕੇ ਘਰ ਦੇ ਪਰਦਿਆਂ ਦੀ ਰਾਡਸ ਅੰਦਰ ਲੁੱਕਾ ਦਿੱਤਾ।
ਆਉਣ ਲੱਗੀ ਬਦਬੂ
ਜਦੋਂ ਜੇਰਲਡ ਆਪਣੀ ਸੈਕਰੇਟਰੀ ਨਾਲ ਉਸ ਘਰ 'ਚ ਰਹਿਣ ਲੱਗਾ ਤਾਂ ਸ਼ੁਰੂ ਵਿਚ ਕੁਝ ਸਮਾਂ ਉਹ ਖੁਸ਼ ਸਨ ਪਰ ਉਸ ਦੇ ਕੁਝ ਹੀ ਦਿਨਾਂ ਬਾਅਦ ਘਰ 'ਚੋਂ ਬਦਬੂ ਆਉਣ ਲੱਗੀ। ਜੇਰਲਡ ਅਤੇ ਉਸ ਦੀ ਸੈਕਰੇਟਰੀ ਨੇ ਘਰ ਸਾਫ਼ ਕਰਾਇਆ, ਕਾਰਪੇਟਸ ਬਦਲਵਾਏ, ਬਾਰੀਆਂ ਖੋਲ੍ਹੀਆਂ ਇੱਥੋਂ ਤੱਕ ਦੀ ਪੂਰੇ ਘਰ 'ਚ ਏਅਰ ਫਰੈਸ਼ਨਰ ਵੀ ਕੀਤਾ ਪਰ ਕੁਝ ਵੀ ਨਾ ਹੋਇਆ, ਬਦਬੂ ਹੋਰ ਜ਼ਿਆਦਾ ਵੱਧ ਗਈ।
ਕਿਸੇ ਹੋਰ ਜਗ੍ਹਾ ਸ਼ਿਫਟ ਹੋ ਗਏ
ਜੇਰਲਡ ਅਤੇ ਉਸ ਦੀ ਸੈਕਰੇਟਰੀ ਇੰਨੀ ਬਦਬੂ 'ਚ ਨਾ ਰਹਿ ਸਕੇ ਤਾਂ ਉਨ੍ਹਾਂ ਨੇ ਬੈਂਕ ਤੋਂ ਲੋਨ ਲਿਆ ਅਤੇ ਕਿਸੇ ਹੋਰ ਜਗ੍ਹਾ 'ਤੇ ਸ਼ਿਫਟ ਹੋ ਗਏ।
ਕੋਈ ਘਰ ਵੀ ਨਹੀਂ ਖਰੀਦਣਾ ਚਾਹੁੰਦਾ ਸੀ
ਇੰਨੀ ਬਦਬੂ ਵਾਲੇ ਘਰ 'ਚ ਲੋਕਾਂ ਨੇ ਆਉਣਾ ਬੰਦ ਕਰ ਦਿੱਤਾ। ਜੇਰਲਡ ਨੇ ਫੈਸਲਾ ਲਿਆ ਕਿ ਉਹ ਘਰ ਵੇਚ ਦੇਵੇਗਾ ਪਰ ਕਿਸੇ ਨੇ ਵੀ ਉਸ ਘਰ ਨੂੰ ਖਰੀਦਣ 'ਚ ਦਿਲਚਸਪੀ ਨਹੀਂ ਵਖਾਈ।
ਪਤਨੀ ਨੇ ਖਰੀਦਿਆ ਘਰ
ਕੈਥਰੀਨ ਨੇ ਜਦੋਂ ਜੇਰਲਡ ਨੂੰ ਇਕ ਦਿਨ ਕਾਲ ਕੀਤਾ ਤਾਂ ਜੇਰਲਡ ਨੇ ਉਸ ਨੂੰ ਇਹ ਸਭ ਦੱਸਿਆ। ਇਹ ਸਭ ਸੁਣ ਕਰ ਕੈਥਰੀਨ ਉਸ ਘਰ ਦੀ ਕੀਮਤ ਤੋਂ 10 ਗੁਣਾ ਘੱਟ ਉੱਤੇ ਖਰੀਦਣ ਲਈ ਰਾਜੀ ਹੋ ਗਈ।
ਘਰ ਬਣਵਾ ਰਿਹਾ ਸੀ ਵਿਅਕਤੀ, ਮਿਲਿਆ ਪੁਰਾਣੇ ਸਮੇਂ ਦੇ ਸਿੱਕਿਆਂ ਦਾ ਖਜ਼ਾਨਾ
NEXT STORY