ਇੰਟਰਨੈਸ਼ਨਲ ਡੈਸਕ- ਅਫਗਾਨਿਸਤਾਨ 'ਚ ਸਰਗਰਮ ਅੱਤਵਾਦੀ ਸੰਗਠਨ ਮੱਧ ਅਤੇ ਦੱਖਣੀ ਏਸ਼ੀਆ ਲਈ ਖਤਰਾ ਬਣੇ ਹੋਏ ਹਨ। ਇਹ ਦਾਅਵਾ ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ 'ਚ ਕੀਤਾ ਗਿਆ ਹੈ। ਰਿਪੋਰਟ ਅਨੁਸਾਰ ਅਫਗਾਨਿਸਤਾਨ ਮੱਧ ਅਤੇ ਦੱਖਣੀ ਏਸ਼ੀਆ ਦੇ ਲਈ ਅੱਤਵਾਦੀ ਖਤਰੇ ਦਾ ਪ੍ਰਮੁੱਖ ਸਰੋਤ ਬਣਾ ਹੋਇਆ ਹੈ। ਅਫਗਾਨਿਸਤਾਨ 'ਚ ਆਈ.ਐੱਸ.ਆਈ.ਐੱਲ.-ਕੇ, ਅਲ-ਕਾਇਦਾ ਅਤੇ ਤਹਿਰੀਕ-ਏ ਤਾਲਿਬਾਨ ਪਾਕਿਸਤਾਨ ਵਰਗੇ ਸਮੂਹ 'ਚ ਪੂਰੀ ਆਜ਼ਾਦੀ ਦੇ ਨਾਲ ਗਤੀਵਿਧੀਆਂ ਨੂੰ ਚਲਾ ਰਹੇ ਹਨ। ਰਿਪੋਰਟ 'ਚ ਕਿਹਾ ਗਿਆ ਹੈ ਕਿ ਤਾਲਿਬਾਨ ਦੀ ਸੁਰੱਖਿਆ ਰਣਨੀਤੀ ਇਸ ਦੇ ਲਈ ਜ਼ਿੰਮੇਵਾਰ ਹੈ।
ਇਹ ਵੀ ਪੜ੍ਹੋ-HDFC ਬਾਂਡ ਨਾਲ ਜੁਟਾਏਗੀ 25,000 ਕਰੋੜ ਰੁਪਏ
ਐਨਾਲਿਟਿਕਲ ਰਿਪੋਰਟ ਐਂਡ ਸੈਂਕਸਨਸ ਮਾਨਿਟਰਿੰਗ ਟੀਮ (ਆਈ.ਐੱਸ.ਆਈ.ਐੱਲ.-ਕਾਇਦਾ) ਦੀ 31ਵੀਂ ਰਿਪੋਰਟ ਮੰਗਲਵਾਰ ਨੂੰ ਜਾਰੀ ਕੀਤੀ ਗਈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਮੱਧ ਅਤੇ ਦੱਖਣੀ ਏਸ਼ੀਆ ਲਈ ਅਫਗਾਨਿਸਤਾਨ ਅੱਤਵਾਦੀ ਖਤਰੇ ਦਾ ਪਹਿਲਾ ਸਰੋਤ ਬਣਿਆ ਹੋਇਆ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਇਹ ਇਸਲਾਮਿਕ ਸਟੇਟ ਆਫ ਇਰਾਕ ਐਂਡ ਲੈਵੇਂਟ-ਖੁਰਾਸਨ (ISIL-K),ਅਲ-ਕਾਇਦਾ, ਤਹਿਰੀਕ-ਏ ਤਾਲਿਬਾਨ ਪਾਕਿਸਤਾਨ ਦੇ ਨਾਲ ਹੀ ਇਸਟਰਨ ਤੁਰਕੀਸਤਾਨ ਇਸਲਾਮਿਕ ਮੂਵਮੈਂਟ/ ਤੁਰਕੀਸਤਾਨ ਇਸਲਾਮਿਕ ਸਟੇਟ (ETIM/TIP), ਇਸਲਾਮਿਕ ਮੂਵਮੈਂਟ ਆਫ ਉਜਬੇਕਿਸਤਾਨ, ਇਸਲਾਮਿਕ ਜ਼ਿਹਾਦ ਗਰੁੱਪ, ਖਤੀਬਾ ਇਮਾਮ ਅਲ ਬੁਖ਼ਾਰੀ, ਖਤੀਬਾ ਅਲ-ਤੌਹੀਦ ਵਲ-ਜ਼ਿਹਾਦ, ਜ਼ਮਾਤ ਅੰਸਾਰੂੱਲਾਹ ਅਤੇ ਹੋਰ ਸਮੂਹਾਂ ਤੋਂ ਅੱਤਵਾਦੀ ਖਤਰਾ ਪੈਦਾ ਹੁੰਦਾ ਹੈ।
ਇਹ ਵੀ ਪੜ੍ਹੋ-ਜਨਵਰੀ 'ਚ ਨਿਰਯਾਤ 6.58 ਫ਼ੀਸਦੀ ਡਿੱਗ ਕੇ 32.91 ਅਰਬ ਡਾਲਰ ਰਿਹਾ
ਯੂ.ਐੱਨ. ਦੀ ਇਸ ਰਿਪੋਰਟ 'ਚ ਇਹ ਵੀ ਕਿਹਾ ਗਿਆ ਹੈ ਕਿ ਆਈ.ਐੱਸ.ਆਈ.ਐੱਲ-ਕੇ ਖ਼ੁਦ ਨੂੰ ਤਾਲਿਬਾਨ ਦੇ ਅਸਲੀ ਪ੍ਰਸ਼ਾਸਨ ਦੇ ਵਿਰੋਧੀ ਦੇ ਰੂਪ 'ਚ ਪੇਸ਼ ਕਰਦਾ ਹੈ। ਇਸ ਦਾ ਰਣਤੀਨਿਤ ਧਿਆਨ ਅਫਗਾਨਿਸਤਾਨ ਅਤੇ ਇਤਿਹਾਸਕ ਖੁਰਾਸਾਨ ਖੇਤਰ 'ਤੇ ਹੈ। ਇਸ ਦਾ ਮੁੱਖ ਟੀਚਾ ਇਹ ਪੇਸ਼ ਕਰਨਾ ਹੈ ਕਿ ਤਾਲਿਬਾਨ ਦੇਸ਼ 'ਚ ਸੁਰੱਖਿਆ ਪ੍ਰਧਾਨ ਕਰਨ 'ਚ ਸਮਰਥ ਨਹੀਂ ਹੈ। ਡਿਪਲੋਮੈਟਿਕ ਮਿਸ਼ਨਾਂ ਨੂੰ ਨਿਸ਼ਾਨਾ ਬਣਾ ਕੇ ਆਈ.ਐੱਸ.ਆਈ.ਐੱਲ-ਕੇ ਤਾਲਿਬਾਨ ਅਤੇ ਗੁਆਂਢੀ ਦੇਸ਼ਾਂ ਦੇ ਵਿਚਾਲੇ ਸੰਬੰਧਾਂ ਨੂੰ ਕਮਜ਼ੋਰ ਕਰਨਾ ਚਾਹੁੰਦੇ ਹਨ। ਅਫਗਾਨਿਸਤਾਨ 'ਚ ਤਾਲਿਬਾਨ ਦੇ ਸੱਤਾ 'ਚ ਆਉਣ ਤੋਂ ਬਾਅਦ ਕਾਬੁਲ 'ਚ ਪਿਛਲੇ ਸਾਲ 5 ਸਤੰਬਰ ਨੂੰ ਰੂਸੀ ਦੂਤਾਵਾਸ 'ਤੇ ਕੀਤਾ ਗਿਆ ਹਮਲਾ ਕਿਸੇ ਡਿਪਲੋਮੈਟਿਕ ਮੌਜੂਦਗੀ ਦੇ ਖ਼ਿਲਾਫ਼ ਪਹਿਲਾ ਮਾਮਲਾ ਹੈ।
ਇਹ ਵੀ ਪੜ੍ਹੋ-SBI ਦੇ ਗਾਹਕਾਂ ਲਈ ਬੁਰੀ ਖ਼ਬਰ, ਲੋਨ ਲੈ ਕੇ ਗੱਡੀ-ਮਕਾਨ ਦਾ ਸੁਫ਼ਨਾ ਪੂਰਾ ਕਰਨਾ ਹੋਇਆ ਮਹਿੰਗਾ
ਦਸੰਬਰ 'ਚ ਆਈ.ਐੱਸ.ਆਈ.ਐੱਲ-ਕੇ ਨੇ ਪਾਕਿਸਤਾਨੀ ਦੂਤਾਵਾਸ ਅਤੇ ਚੀਨੀ ਨਾਗਰਿਕਾਂ ਨੂੰ ਠਹਿਰਾਉਣ ਵਾਲੇ ਇਕ ਹੋਟਲ 'ਤੇ ਹਮਲੇ ਕਰਨ ਦਾ ਦਾਅਵਾ ਕੀਤਾ ਸੀ। ਉਸ ਨੇ ਅਫਗਾਨਿਸਤਾਨ 'ਚ ਚੀਨੀ, ਭਾਰਤੀ ਅਤੇ ਈਰਾਨੀ ਦੂਤਾਵਾਸਾਂ 'ਤੇ ਵੀ ਅੱਤਵਾਦੀ ਹਮਲੇ ਸ਼ੁਰੂ ਕਰਨ ਦੀ ਵੀ ਧਮਕੀ ਦਿੱਤੀ। ਹਾਈ ਪ੍ਰੋਫਾਈਲ ਹਮਲਿਆਂ ਤੋਂ ਇਲਾਵਾ, ਆਈ.ਐੱਸ.ਆਈ.ਐੱਲ-ਕੇ ਲਗਭਗ ਰੋਜ਼ਾਨਾ ਘੱਟ ਤੀਬਰਤਾ ਦੇ ਹਮਲੇ ਕਰਦਾ ਹੈ। ਇਸ ਨਾਲ ਸਥਾਨਕ ਭਾਈਚਾਰਿਆਂ 'ਚ ਡਰ ਪੈਦਾ ਹੁੰਦਾ ਹੈ। ਤਾਲਿਬਾਨ ਪਸ਼ਤੂਨ ਅਥਾਰਿਟੀ ਨੂੰ ਕਮਜ਼ੋਰ ਕਰਨ ਲਈ ਸ਼ਿਆ ਘੱਟ ਗਿਣਤੀ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਅਤੇ ਸੁਰੱਖਿਆ ਏਜੰਸੀਆਂ ਨੂੰ ਚੁਣੌਤੀ ਦਿੱਤੀ ਜਾਂਦੀ ਹੈ। ਰਿਪੋਰਟ 'ਚ ਅਨੁਮਾਨ ਹੈ ਕਿ ਆਈ.ਐੱਸ.ਆਈ.ਐੱਲ-ਕੇ 'ਚ ਵਰਤਮਾਨ 'ਚ 1,000 ਤੋਂ ਲੈ ਕੇ 3,000 ਤੱਕ ਲੜਾਕੇ ਹਨ। ਇਨ੍ਹਾਂ 'ਚੋਂ ਕਰੀਬ 200 ਮੱਧ ਏਸ਼ੀਆਈ ਮੂਲ ਦੇ ਸਨ। ਹਾਲਾਂਕਿ ਹੋਰ ਮੈਂਬਰਾਂ ਦਾ ਮੰਨਣਾ ਹੈ ਕਿ ਲੜਕਿਆਂ ਦੀ ਗਿਣਤੀ ਛੇ ਹਜ਼ਾਰ ਤੱਕ ਹੋ ਸਕਦੀ ਹੈ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਅਮਰੀਕਾ 'ਚ ਫ਼ੌਜੀ ਹੈਲੀਕਾਪਟਰ ਹਾਦਸਾਗ੍ਰਸਤ, 2 ਦੀ ਮੌਤ
NEXT STORY