ਟਾਂਡਾ ਉੜਮੁੜ (ਕੁਲਦੀਸ਼)-ਅਮਰੀਕਾ ’ਚ ਸ਼ਨੀਵਾਰ ਨੂੰ ਹੋਏ ਸੜਕ ਹਾਦਸੇ ’ਚ ਟਾਂਡਾ ਦੇ ਨੌਜਵਾਨ ਅਮਨਦੀਪ ਸਿੰਘ ਦੀ ਮੌਤ ਹੋ ਗਈ। ਇਸ ਸਬੰਧ ’ਚ ਬਲਵਿੰਦਰ ਸਿੰਘ ਬਿੱਟੂ ਪ੍ਰਧਾਨ ਧੰਨ-ਧੰਨ ਬਾਬਾ ਸ਼੍ਰੀ ਚੰਦਰ ਜੀ ਵੈੱਲਫੇਅਰ ਸੋਸਾਇਟੀ (ਰਜਿ.) ਬੇਗੋਵਾਲ ਜ਼ਿਲ੍ਹਾ ਕਪੂਰਥਲਾ ਪੰਜਾਬ ਨੇ ਦੱਸਿਆ ਕਿ ਉਸ ਦੀ ਭੈਣ ਪਰਮਜੀਤ ਕੌਰ ਤੇ ਜੀਜਾ ਰਵਿੰਦਰਪਾਲ ਸਿੰਘ ਆਪਣੇ ਇਕਲੌਤੇ ਪੁੱਤ ਅਮਨਦੀਪ ਸਿੰਘ ਨਾਲ 13 ਸਾਲਾਂ ਤੋਂ ਨਿਊਯਾਰਕ ਅਮਰੀਕਾ ਵਿਚ ਰਹਿ ਰਹੇ ਸਨ।
ਇਹ ਖ਼ਬਰ ਵੀ ਪੜ੍ਹੋ : ਪਟਿਆਲਾ ਨੇੜੇ ਵਾਪਰਿਆ ਭਿਆਨਕ ਸੜਕ ਹਾਦਸਾ, ਮਾਪਿਆਂ ਦੇ ਇਕਲੌਤੇ ਪੁੱਤ ਦੀ ਦਰਦਨਾਕ ਮੌਤ
ਬੀਤੇ ਦਿਨ 17 ਜੂਨ ਨੂੰ ਅਮਨਦੀਪ ਸਿੰਘ (18) ਆਪਣੇ ਕੰਮ ਤੋਂ ਛੁੱਟੀ ਕਰ ਕੇ ਸ਼ਾਮ ਨੂੰ ਵਾਪਸ ਆ ਕੇ ਆਪਣੇ 3 ਦੋਸਤਾਂ ਨਾਲ ਆਪਣੇ ਇਕ ਹੋਰ ਦੋਸਤ ਦੇ ਜਨਮ ਦਿਨ ਦੀ ਪਾਰਟੀ ’ਚ ਸ਼ਾਮਲ ਹੋਣ ਲਈ ਜਾ ਰਿਹਾ ਸੀ। ਕੁਝ ਦੂਰ ਜਾਣ ’ਤੇ ਹੀ ਉਨ੍ਹਾਂ ਦੀ ਗੱਡੀ ਸੜਕ ’ਤੇ ਬਣੇ ਇਕ ਡਿਵਾਈਡਰ ਨਾਲ ਟਕਰਾ ਗਈ। ਇਸ ਹਾਦਸੇ ’ਚ ਅਮਨਦੀਪ ਗੰਭੀਰ ਤੌਰ ’ਤੇ ਜ਼ਖ਼ਮੀ ਹੋ ਗਿਆ। ਉਸ ਨੂੰ ਨੇੜੇ ਦੇ ਇਕ ਹਸਪਤਾਲ ’ਚ ਲਿਜਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ। ਘਰ ਦੇ ਇਕਲੌਤੇ ਚਿਰਾਗ ਅਮਨਦੀਪ ਦੇ ਜਾਣ ਨਾਲ ਮਾਤਾ-ਪਿਤਾ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ।
ਇਹ ਖ਼ਬਰ ਵੀ ਪੜ੍ਹੋ : 500 ਰੁਪਏ ਦੇ ਨੋਟ ਗ਼ਾਇਬ ਹੋਣ ਦੀਆਂ ਰਿਪੋਰਟਾਂ ਦਰਮਿਆਨ RBI ਦਾ ਵੱਡਾ ਬਿਆਨ, ਕਹੀ ਇਹ ਗੱਲ
ਮਹਾਰਾਜਾ ਚਾਰਲਸ ਦੀ ਜਨਮਦਿਨ ਸਨਮਾਨ ਸੂਚੀ ’ਚ ਭਾਰਤਵੰਸ਼ੀ ਡਾਕਟਰ ਤੇ ਪੇਸ਼ੇਵਰ ਸ਼ਾਮਲ
NEXT STORY