ਬਮਾਕੋ— ਮਾਲੀ ਦੀ ਨਾਈਜਰ ਨਾਲ ਲੱਗਦੀ ਸਰਹੱਦ ਦੇ ਨੇੜੇ ਖਾਨਾਬਦੋਸ਼ ਭਾਈਚਾਰੇ 'ਤੇ ਮੋਟਰਸਾਈਕਲ ਸਵਾਰ ਹਥਿਆਰਬੰਦ ਵਿਅਕਤੀ ਨੇ ਹਮਲਾ ਕੀਤਾ, ਜਿਸ 'ਚ ਘੱਟ ਤੋਂ ਘੱਟ 12 ਲੋਕ ਮਾਰੇ ਗਏ। ਤੁਆਰੇਗ ਰੱਖਿਆ ਸਮੂਹ ਦੇ ਮਹਾਸਮੂਹ ਜਨਰਲ ਸਕੱਤਰ ਮੂਸਾ ਏ ਅਚਰਚੁਮਾਨੇ ਨੇ ਬੁੱਧਵਾਰ ਨੂੰ ਦੱਸਿਆ ਕਿ ਮੇਨਕਾ ਦੇ ਪੱਛਮ 'ਚ ਕਰੀਬ 45 ਕਿਲੋਮੀਟਰ ਦੂਰ ਇਕ ਭਾਈਚਾਰੇ ਨੂੰ ਨਿਸ਼ਾਨਾ ਬਣਾ ਕੇ ਹਮਲਾ ਕੀਤਾ ਗਿਆ। ਇਸ ਹਿੰਸਾ ਤੋਂ ਬਾਅਦ ਮੇਨਕਾ ਖੇਤਰ 'ਚ 100 ਨਾਗਰਿਕ ਮਾਰੇ ਜਾ ਚੁੱਕੇ ਹਨ। ਮੇਨਕਾ ਦੇ ਗਵਰਨਰ ਦਾਊਦਾ ਮੈਗਾ ਨੇ ਕਿਹਾ ਕਿ ਜਾਂਚ ਦੇ ਲਈ ਗਸ਼ਤੀ ਦਲ ਨੂੰ ਭੇਜਿਆ ਗਿਆ ਹੈ। ਕਿਸੇ ਵੀ ਸਮੂਹ ਨੇ ਅਜੇ ਇਸ ਹਮਲੇ ਦੀ ਜ਼ਿੰਮੇਦਾਰੀ ਨਹੀਂ ਲਈ ਹੈ।
ਹਿੰਦੂ ਪ੍ਰੇਮੀ ਦੇ ਸ਼ੋਸ਼ਣ 'ਤੇ ਬ੍ਰਿਟਿਸ਼ ਸਿੱਖ ਔਰਤ ਨੂੰ ਹੋਈ ਜੇਲ
NEXT STORY