ਲੰਡਨ (ਏ. ਐੱਫ. ਪੀ.)–ਬਰਤਾਨੀਆ ਦੀ ਪ੍ਰਧਾਨ ਮੰਤਰੀ ਥੈਰੇਸਾ ਮੇ ਨੂੰ ਵੀਰਵਾਰ ਉਸ ਸਮੇਂ ਕਰਾਰਾ ਝਟਕਾ ਲੱਗਾ ਜਦੋਂ ਯੂਰਪੀਅਨ ਯੂਨੀਅਨ ਤੋਂ ਵੱਖ ਹੋਣ ਲਈ ਪ੍ਰਸਤਾਵਿਤ ਸਮਝੌਤੇ ਨੂੰ ਲੈ ਕੇ ਡੋਮੀਨਿਕ ਰਾਬ ਨੇ ਬ੍ਰੈਗਜ਼ਿਟ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਸੰਸਦ ਵਿਚ ਬ੍ਰੈਗਜ਼ਿਟ ਸਮਝੌਤੇ ’ਤੇ ਸਭ ਨੂੰ ਰਾਜ਼ੀ ਕਰਨ ਦੀ ਤਿਆਰੀ ਕਰ ਰਹੀ ਥੈਰੇਸਾ ਨੂੰ ਇਸ ਖਬਰ ਤੋਂ ਰਾਹਤ ਮਿਲੀ ਕਿ ਯੂਰਪ ਇਸ ਸਮਝੌਤੇ ਲਈ ਇਕ ਸੰਮੇਲਨ ਦੀ ਤਿਆਰੀ ਵਿਚ ਹੈ।
ਥੈਰੇਸਾ ਦਾ ਸੰਕਟ ਉਸ ਸਮੇਂ ਵੱਧ ਗਿਆ ਜਦੋਂ ਰਾਬ ਨੇ ਕਿਹਾ ਕਿ ਉਹ ਸਮਝੌਤੇ ਦੇ ਖਰੜੇ ਦੀ ਹਮਾਇਤ ਨਹੀਂ ਕਰ ਸਕਦੇ। ਐਲਾਨ ਪੱਤਰ ਵਿਚ ਅਸੀਂ ਦੇਸ਼ ਨਾਲ ਜੋ ਵਾਅਦੇ ਕੀਤੇ, ਤੋਂ ਬਾਅਦ ਪ੍ਰਸਤਾਵਿਤ ਖਰੜੇ ਦੀਆਂ ਸ਼ਰਤਾਂ ’ਤੇ ਸਮਝੌਤਾ ਨਹੀਂ ਹੋ ਸਕਦਾ। ਉਨ੍ਹਾਂ ਥੈਰੇਸਾ ਨੂੰ ਕਿਹਾ ਕਿ ਉਹ ਕਿਸੇ ਅਜਿਹੇ ਵਿਅਕਤੀ ਨੂੰ ਬ੍ਰੈਗਜ਼ਿਟ ਮੰਤਰੀ ਬਣਾ ਲੈਣ ਜੋ ਉਨ੍ਹਾਂ ਦੇ ਸਮਝੌਤੇ ਮੁਤਾਬਕ ਚੱਲ ਸਕੇ। ਮੈਂ ਇੰਝ ਨਹੀਂ ਕਰ ਸਕਦਾ, ਇਸ ਲਈ ਅਸਤੀਫਾ ਦੇ ਰਿਹਾ ਹਾਂ। ਥੈਰੇਸਾ ਮੰਤਰੀ ਮੰਡਲ ਤੋਂ ਇਹ ਦੂਜਾ ਅਸਤੀਫਾ ਹੈ। ਇਸ ਤੋਂ ਪਹਿਲਾਂ ਉਤਰੀ ਆਇਰਲੈਂਡ ਦੇ ਮੰਤਰੀ ਸ਼ੈਲੇਸ਼ ਵਾਰਾ ਨੇ ਵੀ ਸਮਝੌਤੇ ਨੂੰ ਲੈ ਕੇ ਅਸਤੀਫਾ ਦਿੱਤਾ ਸੀ।
ਬ੍ਰੈਗਜ਼ਿਟ ਸਮਝੌਤੇ ਕਾਰਨ ਉੱਤਰੀ ਆਇਰਲੈਂਡ ਦੇ ਮੰਤਰੀ ਨੇ ਦਿੱਤਾ ਅਸਤੀਫਾ
NEXT STORY