ਰੋਮ ਇਟਲੀ (ਕੈਂਥ)— ਇਟਲੀ ਦੇ ਸ਼ਹਿਰ ਕਰਮੋਨਾ ਦੇ ਕਸਬਾ ਸੋਨਚੀਨੋ ਵਿੱਚ ਹਰਕੀਰਤ ਏਸ਼ੀਅਨ ਮਾਰਕੀਟ ਅਤੇ ਸੋਨਚੀਨੋ ਦੇ ਨੇੜਲੇ ਪਿੰਡਾਂ ਦੇ ਪੰਜਾਬੀ ਭਾਈਚਾਰੇ ਵਲੋ ਸ਼ਾਨੋ ਸ਼ੋਕਤ ਨਾਲ ਮਨਾਇਆ ਗਿਆ 'ਤੀਆਂ ਦਾ ਤੀਸਰਾ ਮੇਲਾ'। ਜਿਸ ਵਿੱਚ ਇਟਲੀ ਦੀਆ ਜੰਮਪਲ ਕੁੜੀਆਂ ਵਲੋ ਤਿਆਰ ਕੀਤਾ ਗਿੱਧਾ ਮੇਲੇ ਦੀ ਵਧੀਆ ਪੇਸ਼ਕਸ਼ ਰਹੀ। ਇਸ ਦੀ ਜਾਣਕਾਰੀ ਦਿੰਦਿਆ ਇਸ ਮੇਲੇ ਦੇ ਮੁੱਖ ਪ੍ਰਬੰਧਕ ਸੁਖਵਿੰਦਰ ਸਿੰਘ ਗੋਬਿੰਦਪੁਰੀ ਅਤੇ ਸਰਬਜੀਤ ਕੌਰ ਗੋਬਿੰਦਪੁਰੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਛੋਟੇ-ਛੋਟੇ ਬੱਚਿਆਂ ਵਲੋ ਵੱਖ-ਵੱਖ ਗੀਤਾਂ ਅਤੇ ਕੋਰੀਓਗ੍ਰਾਫੀ ਕੀਤੀ ਗਈ ਅਤੇ ਅਖੀਰ ਵਿੱਚ ਡੀ.ਜੇ. ਅਤੇ ਮੇਲੇ ਵਿੱਚ ਪਹੁੰਚੇ ਲੱਗਭੱਗ ਸਵਾ ਸੋ ਪਰਿਵਾਰਾਂ ਨੇ ਮੇਲੇ ਦਾ ਖੂਭ ਅਨੰਦ ਮਾਣਿਆ। ਮੇਲੇ ਵਿੱਚ ਖਾਣ ਪੀਣ ਲਈ ਪਕੌੜੇ, ਸਮੋਸੇ, ਚੀਸ ਚਿੱਲੀ, ਰੱਸਮਲਾਈ, ਕੋਕਾ, ਫੈਟਾਂ, ਪਾਣੀ ਅਤੇ ਗਰਮਾਂ ਗਰਮ ਚਾਹ ਦਾ ਖੁੱਲਾ ਪ੍ਰਬੰਧ ਕੀਤਾ ਗਿਆ ਸੀ। ਸ: ਗੋਬਿੰਦਪੁਰੀ ਨੇ ਸੱਭ ਦਾ ਧੰਨਵਾਦ ਕਰਦਿਆ ਕਿਹਾ ਕਿ ਅਗਾਹ ਤੋਂ ਵੀ ਇਸੇ ਤਰ੍ਹਾਂ ਦੇ ਉਪਰਾਲੇ ਕਰਦੇ ਰਹਾਂਗੇ, ਜਿਸ ਨਾਲ ਸਾਡੇ ਬੱਚੇ ਜੁੜੇ ਰਹਿਣ।
ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੀ ਮੈਂਬਰਸ਼ਿਪ ਦਾ ਕੰਮ ਜਾਰੀ
NEXT STORY