ਬੀਜਿੰਗ (ਬਿਊਰੋ)— ਚੀਨ ਦੇ ਸ਼ੰਘਾਈ ਸ਼ਹਿਰ ਵਿਚ ਰਹਿਣ ਵਾਲੇ ਸ਼ਖਸ ਨੁੰ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਹੈ। ਇਸ ਸ਼ਖਸ ਨੇ ਆਪਣੀ ਪਤਨੀ ਦੀ ਹੱਤਿਆ ਕਰਨ ਮਗਰੋਂ 3 ਮਹੀਨੇ ਤੱਕ ਉਸ ਦੀ ਲਾਸ਼ ਫਰਿੱਜ਼ ਵਿਚ ਲੁਕੋ ਕੇ ਰੱਖੀ ਸੀ। ਅਦਾਲਤ ਨੇ 31 ਸਾਲਾ ਝੂ ਸ਼ਿਆਂਗਦੋਂਗ ਨੂੰ ਸਾਲ 2016 ਵਿਚ ਪਤਨੀ ਯਾਂਗ ਲਿਪਿੰਗ ਦੀ ਹੱਤਿਆ ਕਰਨ ਦਾ ਦੋਸ਼ੀ ਕਰਾਰ ਦਿੱਤਾ ਸੀ। ਹੱਤਿਆ ਦੇ ਬਾਅਦ ਉਸ ਨੇ ਲਾਸ਼ ਨੂੰ ਚਾਦਰ ਵਿਚ ਲਪੇਟ ਕੇ ਘਰ ਦੀ ਬਾਲਕੋਨੀ ਵਿਚ ਰੱਖੇ ਫਰਿੱਜ਼ ਵਿਚ ਲੁਕੋ ਦਿੱਤਾ ਸੀ। ਇਸ ਮਗਰੋਂ ਅਗਲੇ 3 ਮਹੀਨੇ ਤੱਕ ਝੂ ਨੇ ਆਪਣੀ ਪਤਨੀ ਦੇ ਪੈਸਿਆਂ ਦੀ ਵਰਤੋਂ ਘੁੰਮਣ-ਫਿਰਨ ਅਤੇ ਦੂਜੀਆਂ ਔਰਤਾਂ ਨਾਲ ਰਹਿਣ ਵਿਚ ਕੀਤੀ। ਇਹੀ ਨਹੀਂ ਉਸ ਨੇ ਪਤਨੀ ਦੀ ਵੀਚੈਟ ਮੈਸੇਜਿੰਗ ਜ਼ਰੀਏ ਉਸ ਦੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਗੱਲਬਾਤ ਵੀ ਕੀਤੀ। ਝੂ ਦਾ ਸੱਚ ਉਦੋਂ ਸਾਰਿਆਂ ਸਾਹਮਣੇ ਆਇਆ, ਜਦੋਂ ਉਸ ਦੇ ਸਹੁਰੇ ਦਾ ਜਨਮਦਿਨ ਆਇਆ। ਇਹ ਮਾਮਲਾ ਚੀਨ ਦੇ ਟਵਿੱਟਰ ਪਲੇਟਫਾਰਮ ਵੀਬੋ 'ਤੇ ਵੀ ਕਾਫੀ ਚਰਚਾ ਵਿਚ ਰਿਹਾ।
ਬੇਅਦਬੀ ਦੀਆਂ ਘਟਨਾਵਾਂ ਵਿਰੁੱਧ ਅਮਰੀਕਾ 'ਚ ਭਾਰਤੀ ਦੂਤਘਰ ਅੱਗੇ ਰੋਸ ਪ੍ਰਦਰਸ਼ਨ
NEXT STORY