ਟੋਕੀਓ- ਸਮੁੰਦਰ 'ਚ ਵੀ ਚੀਨ ਦੀਆਂ ਵਧਦੀਆਂ ਹਰਕਤਾਂ ਕਾਰਨ ਜਾਪਾਨ ਤੇ ਚੀਨ ਦਰਮਿਆਨ ਸੇਨਕਾਕੂ ਟਾਪੂ 'ਤੇ ਤਣਾਅ ਵੱਧ ਗਿਆ ਹੈ। ਚੀਨ ਨੇ ਹਿੰਦ-ਪ੍ਰਸ਼ਾਂਤ ਖੇਤਰ 'ਚ ਆਪਣਾ ਦਬਦਬਾ ਬਣਾਉਣ ਦੀਆਂ ਕੋਸ਼ਿਸ਼ਾਂ ਦੇ ਵਿਚਾਲੇ ਜਾਪਾਨ ਦੇ ਪੂਰਬੀ ਚੀਨ ਸਾਗਰ 'ਚ ਸੇਨਕਾਕੂ ਟਾਪੂ ਸਮੂਹ 'ਚ ਘੁਸਪੈਠ ਤੇਜ਼ ਕਰ ਦਿੱਤੀ ਹੈ। ਜਾਪਾਨੀ ਤਟ ਰੱਖਿਅਕ ਦਲ ਨੇ ਸੋਮਵਾਰ ਨੂੰ ਦੱਸਿਆ ਕਿ ਸੇਨਕਾਕੂ ਟਾਪੂ ਸਮੂਹ 'ਚ ਕਈ ਚੀਨੀ ਜਹਾਜ਼ਾਂ ਨੂੰ ਦੇਸ਼ ਦੀ ਸਮੁੰਦਰੀ ਸਰਹੱਦ 'ਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰਦੇ ਦੇਖਿਆ ਗਿਆ। ਐੱਨ. ਐੱਚ. ਕੇ. ਵਰਲਡ ਦੀ ਰਿਪੋਰਟ ਦੇ ਮੁਤਾਬਕ 2021 'ਚ 18 ਚੀਨੀ ਸਰਕਾਰੀ ਜਹਾਜ਼ਾਂ ਦੇ ਜਾਪਾਨੀ ਬੇੜੀਆਂ ਦੇ ਕੋਲ ਆਉਣ ਦੇ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜੋ 2020 ਦੇ ਮੁਕਾਬਲੇ 'ਚ ਅੱਠ ਗੁਣਾ ਜ਼ਿਆਦਾ ਹੈ।
ਇਹ ਵੀ ਪੜ੍ਹੋ : ਚੀਨ ਦੇ ਨਕਲੀ 'ਸੂਰਜ' ਨੇ ਬਣਾਇਆ ਨਵਾਂ ਵਿਸ਼ਵ ਰਿਕਾਰਡ, ਤਣਾਅ 'ਚ ਦੁਨੀਆ
ਕੌਮਾਂਤਰੀ ਸਮੁੰਦਰੀ ਕਾਨੂੰਨ ਦੇ ਇਕ ਮਾਹਰ ਨੇ ਕਿਹਾ ਕਿ ਜਾਪਾਨ ਦੀ ਸਮੁੰਦਰੀ ਸਰਹੱਦ 'ਚ ਚੀਨ ਦੀ ਚਾਲ ਹੋਰ ਤੇਜ਼ ਹੋਣ ਦਾ ਖ਼ਦਸ਼ਾ ਹੈ। ਕੋਬੇ ਯੂਨੀਵਰਸਿਟੀ ਦੇ ਪ੍ਰੋਫੈਸਰ ਐਮੇਰਿਟਸ ਸਕਾਮੋਟੋ ਸ਼ਿਗੇਕੀ ਨੇ ਕਿਹਾ ਕਿ ਚੀਨ ਜਾਪਾਨ ਦੀ ਮੱਛੀਆਂ ਫੜਨ ਵਾਲੀਆਂ ਬੇੜੀਆਂ 'ਤੇ ਕੰਟਰੋਲ ਕਰਕੇ ਟਾਪੂਆਂ 'ਤੇ ਜਾਪਾਨ ਦੇ ਪ੍ਰਭਾਵ ਨੂੰ ਕਮਜ਼ੋਰ ਕਰਨਾ ਚਾਹੁੰਦਾ ਹੈ। ਚੀਨ ਦੀਆਂ ਹਰਕਤਾਂ ਨੂੰ ਦੇਖਦੇ ਹੋਏ ਜਾਪਾਨ ਦੇ ਤਟ ਰੱਖਿਅਕ ਬਲਾਂ ਨੇ ਆਪਣੀ ਚੌਕਸੀ ਵਧਾ ਦਿੱਤੀ ਹੈ। ਵਿੱਤੀ ਸਾਲ 2025 ਤਕ ਜਾਪਾਨ ਆਪਣੀ ਸਰਹੱਦ 'ਚ 10 ਵੱਡੇ ਗਸ਼ਤੀ ਜਹਾਜ਼ਾਂ ਨੂੰ ਜੋੜਨ ਦੀ ਯੋਜਨਾ ਬਣਾ ਰਿਹਾ ਹੈ।
ਇਹ ਵੀ ਪੜ੍ਹੋ : ਓਮੀਕਰੋਨ ਦਾ ਖ਼ੌਫ: ਹਾਂਗਕਾਂਗ ਨੇ ਭਾਰਤ ਸਮੇਤ 8 ਦੇਸ਼ਾਂ ਦੀਆਂ ਉਡਾਣਾਂ ’ਤੇ ਪਾਬੰਦੀ ਦਾ ਕੀਤਾ ਐਲਾਨ
ਜ਼ਿਕਰਯੋਗ ਹੈ ਕਿ ਸੇਨਕਾਕੂ ਟਾਪੂ ਸਮੂਹ 'ਚ ਜਾਪਾਨ ਦਾ ਕੰਟਰੋਲ ਹੈ। ਜਾਪਾਨ ਸਰਕਾਰ ਦਾ ਕਹਿਣਾ ਹੈ ਕਿ ਇਹ ਜਾਪਾਨ ਦੇ ਖੇਤਰ ਦਾ ਇਕ ਅਟੁੱਟ ਹਿੱਸਾ ਹੈ। ਇਸ ਦਰਮਿਆਨ ਚੀਨ ਤੇ ਤਾਈਵਾਨ ਦੋਵੇਂ ਇਸ ਟਾਪੂ 'ਤੇ ਆਪਣਾ ਦਾਅਵਾ ਕਰਦੇ ਹਨ। ਇਸ ਤੋਂ ਪਹਿਲਾਂ ਵੀ ਸਾਲ 2020 'ਚ ਜਾਪਾਨ ਤੱਟ ਰੱਖਿਅਕ ਫੋਰਸ ਨੇ ਚੀਨੀ ਸਰਕਾਰੀ ਜਹਾਜ਼ਾਂ ਦੇ ਜਾਪਾਨੀ ਸਮੁੰਦਰੀ ਸਰਹੱਦ 'ਚ ਦਾਖ਼ਲ ਹੋਣ ਦੇ 34 ਮਾਮਲਿਆਂ ਦੀ ਸੂਚਨਾ ਦਿੱਤੀ ਸੀ। ਐੱਨ. ਐੱਚ. ਕੇ. ਵਰਲਡ ਦੀ ਰਿਪੋਰਟ ਦੇ ਮੁਤਾਬਕ, ਇਹ ਸਾਲ 2019 ਦੇ ਮੁਕਾਬਲੇ 'ਚ 10 ਮਾਮਲੇ ਜ਼ਿਆਦਾ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਲਗਵਾਈ ਕੋਵਿਡ-19 ਦੀ ਬੂਸਟਰ ਡੋਜ਼
NEXT STORY