ਵਾਸ਼ਿੰਗਟਨ (ਭਾਸ਼ਾ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਈਰਾਨ ਵਿਰੁੱਧ ਸਾਰੀਆਂ ਅਮਰੀਕੀ ਪਾਬੰਦੀਆਂ 5 ਨਵੰਬਰ ਤੋਂ ਪੂਰੀ ਤਰ੍ਹਾਂ ਲਾਗੂ ਕਰ ਦਿੱਤੀਆਂ ਜਾਣਗੀਆਂ। ਉਨ੍ਹਾਂ ਨੇ ਲੇਬਨਾਨ ਦੇ ਅੱਤਵਾਦੀ ਸਮੂਹ ਹਿਜ਼ਬੁੱਲਾ 'ਤੇ ਸਖਤ ਪਾਬੰਦੀਆਂ ਲਗਾਉਣ ਵਾਲੇ ਬਿੱਲ 'ਤੇ ਦਸਤਖਤ ਕਰਕੇ ਉਸ ਨੂੰ ਕਾਨੂੰਨ ਬਣਾ ਦਿੱਤਾ। ਟਰੰਪ ਨੇ ਵ੍ਹਾਈਟ ਹਾਊਸ ਵਿਚ ਇਕ ਪ੍ਰੋਗਰਾਮ ਵਿਚ ਕਿਹਾ ਕਿ 5 ਨਵੰਬਰ ਨੂੰ ਈਰਾਨ ਵਿਰੁੱਧ ਸਾਰੀਆਂ ਪਾਬੰਦੀਆਂ ਮੁੜ ਪੂਰੀ ਤਰ੍ਹਾਂ ਲਾਗੂ ਕਰ ਦਿੱਤੀਆਂ ਜਾਣਗੀਆਂ, ਜਿਨ੍ਹਾਂ ਨੂੰ ਪਰਮਾਣੂ ਸਮਝੌਤੇ ਕਾਰਨ ਹਟਾ ਦਿੱਤਾ ਗਿਆ ਸੀ।
ਈਰਾਨ ਨਾਲ ਪਰਮਾਣੂ ਸਮਝੌਤੇ ਤੋਂ ਵੱਖ ਹੋਣ ਦੇ ਬਾਅਦ ਟਰੰਪ ਨੇ ਸਾਰੇ ਦੇਸ਼ਾਂ ਨੂੰ ਈਰਾਨ ਤੋਂ ਤੇਲ ਦੀ ਦਰਾਮਦ ਘੱਟ ਕਰਨ ਜਾਂ ਪਾਬੰਦੀਆਂ ਦਾ ਸਾਹਮਣਾ ਕਰਨ ਲਈ ਕਿਹਾ। ਈਰਾਨ ਦੇ ਤੇਲ ਦਾ ਸਭ ਤੋਂ ਵੱਡਾ ਦਰਾਮਦਕਾਰ ਹੋਣ ਦੇ ਨਾਤੇ ਭਾਰਤ ਵੀ ਅਮਰੀਕੀ ਪਾਬੰਦੀਆਂ ਦੇ ਦਾਇਰੇ ਵਿਚ ਆਇਆ ਹੈ। ਇਸ ਤੋਂ ਬਚਣ ਲਈ ਭਾਰਤ ਨੂੰ ਜਾਂ ਤਾਂ ਅਮਰੀਕਾ ਤੋਂ ਛੋਟ ਚਾਹੀਦੀ ਹੋਵੇਗੀ ਜਾਂ ਈਰਾਨ ਤੋਂ ਤੇਲ ਦੀ ਦਰਾਮਦ ਬੰਦ ਕਰਨੀ ਹੋਵੇਗੀ। ਟਰੰਪ ਨੇ ਕਿਹਾ,''ਅਸੀਂ ਦੁਨੀਆ ਵਿਚ ਅੱਤਵਾਦ ਦੇ ਸਭ ਤੋਂ ਵੱਡੇ ਪ੍ਰਾਯੋਜਕ ਨੂੰ ਸਭ ਤੋਂ ਖਤਰਨਾਕ ਹਥਿਆਰ ਬਣਾਉਣ ਨਹੀਂ ਦੇਵਾਂਗੇ। ਅਜਿਹਾ ਨਹੀਂ ਹੋਵੇਗਾ।''
ਇਸ ਤੋਂ ਪਹਿਲਾਂ ਟਰੰਪ ਨੇ ਹਿਜ਼ਬੁੱਲਾ ਇੰਟਰਨੈਸ਼ਨਲ ਫਾਈਨੈਸਿੰਗ ਪ੍ਰੀਵੈਨਸ਼ਨ ਅਮੈਂਡਮੈਂਟਸ ਐਕਟ (Hezbollah International Financing Prevention Amendments Act) 'ਤੇ ਦਸਤਖਤ ਕੀਤੇ ਜਿਸ ਵਿਚ ਹਿਜ਼ਬੁੱਲਾ 'ਤੇ ਵਾਧੂ ਸਖਤ ਪਾਬੰਦੀਆਂ ਲਗਾਉਣ ਦੀ ਵਿਵਸਥਾ ਹੈ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਸਾਰਾ ਸੈਂਡਰਸ ਨੇ ਕਿਹਾ,''ਹਿਜ਼ਬੁੱਲਾ ਨੇ ਅਮਰੀਕੀ ਨਾਗਰਿਕਾਂ ਨੂੰ ਅਗਵਾ ਕੀਤਾ, ਉਨ੍ਹਾਂ ਨੂੰ ਤਸੀਹੇ ਦਿੱਤੇ ਅਤੇ ਉਨ੍ਹਾਂ ਦੀ ਹੱਤਿਆ ਕੀਤੀ। ਇਸ ਵਿਚ ਸਾਲ 1983 ਵਿਚ ਲੇਬਨਾਨ ਦੇ ਬੇਰੁੱਤ ਵਿਚ ਸਾਡੇ ਮਰੀਨ ਬੈਰਕਾਂ 'ਤੇ ਹੋਇਆ ਬੇਰਹਿਮੀ ਭਰਿਆ ਹਮਲਾ ਸ਼ਾਮਲ ਹੈ। ਜਿਸ ਵਿਚ 241 ਅਮਰੀਕੀ ਮਰੀਨ, ਮੱਲਾਹ ਅਤੇ ਫੌਜੀ ਮਾਰੇ ਗਏ ਸਨ ਤੇ 128 ਹੋਰ ਅਮਰੀਕੀ ਸੇਵਾ ਮੈਂਬਰ ਜ਼ਖਮੀ ਹੋ ਗਏ ਅਤੇ ਇਕ ਲੇਬਨਾਨੀ ਨਾਗਰਿਕ ਮਾਰਿਆ ਗਿਆ।'' ਸੈਂਡਰਸ ਨੇ ਦੱਸਿਆ ਕਿ ਇਹ ਬਿੱਲ ਅੰਤਰਰਾਸ਼ਟਰੀ ਵਿੱਤੀ ਵਿਵਸਥਾ ਤੋਂ ਹਿਜ਼ਬੁੱਲਾ ਨੂੰ ਅਲੱਗ-ਥਲੱਗ ਕਰੇਗਾ ਅਤੇ ਉਸ ਦੇ ਵਿੱਤ ਪੋਸ਼ਣ ਨੂੰ ਘੱਟ ਕਰੇਗਾ।
ਜਾਪਾਨ 'ਚ ਲੱਗੇ ਭੂਚਾਲ ਦੇ ਝਟਕੇ, ਤੀਬਰਤਾ ਰਹੀ 5.6
NEXT STORY