ਵਾਸ਼ਿੰਗਟਨ — ਅਮਰੀਕਾ ਦੇ ਸਾਬਕਾ ਉਪ ਰਾਸ਼ਟਰਪਤੀ ਜੋ ਬਾਇਡੇਨ ਲਈ ਭੇਜਿਆ ਜਾ ਰਿਹਾ ਇਕ ਸ਼ੱਕੀ ਉਪਕਰਣ ਵੀਰਵਾਰ ਨੂੰ ਡੇਲਾਵੇਅਰ ਦੇ ਇਕ ਡਾਕਾਖਾਨੇ 'ਚ ਪਾਇਆ ਗਿਆ ਹੈ। ਅਮਰੀਕਾ 'ਚ ਡੈਮੋਕ੍ਰੇਟਿਕ ਪਾਰਟੀ ਦੇ ਪ੍ਰਮੁੱਖ ਨੇਤਾਵਾਂ ਨੂੰ ਇਕ ਤੋਂ ਬਾਅਦ ਇਕ ਇਸ ਤਰ੍ਹਾਂ ਨਾਲ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਫੜੇ ਗਏ ਉਪਕਰਣ 'ਤੇ ਸਾਬਕਾ ਰਾਸ਼ਟਰਪਤੀ ਦੇ ਘਰ ਦਾ ਪਤਾ ਲਿੱਖਿਆ ਹੋਇਆ ਸੀ।

ਇਕ ਅਮਰੀਕੀ ਨਿਊਜ਼ ਚੈਨਲ ਨੇ ਆਖਿਆ ਕਿ ਪੈਕੇਟ ਘੱਟੋਂ-ਘੱਟ ਉਨ੍ਹਾਂ 9 ਦੂਜੇ ਪੈਕੇਟਾਂ ਜਿਹੇ ਹੀ ਹਨ ਜੋ ਸਾਬਕਾ ਰਾਸ਼ਟਰਪਤੀ ਬਰਾਕ, ਸਾਬਾਕ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ, ਹਾਲੀਵੁੱਡ ਦੇ ਅਭਿਨੇਤਾ ਰਾਬਰਟ ਡੀ ਨੀਰੋ ਅਤੇ ਡੈਮੋਕ੍ਰੇਟਿਕ ਪਾਰਟੀ ਦੇ ਹੋਰਨਾਂ ਮੈਂਬਰਾਂ ਨੂੰ ਭੇਜੇ ਗਏ ਹਨ।
ਓਬਾਮਾ ਤੇ ਹਿਲੇਰੀ ਕਲਿੰਟਨ ਤੋਂ ਬਾਅਦ ਹੁਣ ਹਾਲੀਵੁੱਡ ਅਭਿਨੇਤਾ ਨੂੰ ਭੇਜਿਆ ਗਿਆ ਸ਼ੱਕੀ ਪੈਕੇਟ
NEXT STORY