ਪੇਸ਼ਾਵਰ (ਏਜੰਸੀ)- ਪਾਕਿਸਤਾਨ ਦੇ ਅਸ਼ਾਂਤ ਖੈਬਰ ਪਖਤੂਨਖਵਾ ਸੂਬੇ ਵਿਚ ਹੋਏ ਇਕ ਗ੍ਰਨੇਡ ਧਮਾਕੇ ਵਿਚ 3 ਲੋਕਾਂ ਦੀ ਮੌਤ ਹੋ ਗਈ ਅਤੇ ਇਕ ਹੋਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ।
ਪੁਲਸ ਨੇ ਸ਼ਨੀਵਾਰ ਨੂੰ ਦੱਸਿਆ ਕਿ ਇਹ ਘਟਨਾ ਸ਼ੁੱਕਰਵਾਰ ਨੂੰ ਖੈਬਰ ਜ਼ਿਲ੍ਹੇ ਦੀ ਬਾਰਾ ਤਹਿਸੀਲ ਵਿਚ ਇਕ ਸਥਾਨਕ ਵਿਅਕਤੀ ਦੇ ਘਰ ਵਿਚ ਵਾਪਰੀ, ਜਿਸ ਵਿਚ ਸਬੰਧ ਵਿਅਕਤੀ ਦੇ ਨਾਲ 2 ਹੋਰ ਲੋਕਾਂ ਦੀ ਮੌਤ ਹੋ ਗਈ।
ਧਮਾਕੇ ਵਿਚ ਜ਼ਖਮੀ ਹੋਏ ਵਿਅਕਤੀ ਨੂੰ ਡੋਗਰਾ ਹਸਪਤਾਲ ਵਿਚ ਲਿਜਾਇਆ ਗਿਆ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਇਲਾਕੇ ਦੀ ਘੇਰਾਬੰਦੀ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਲੋਕਾਂ ਨੂੰ ਖ਼ੁਦ*ਕੁਸ਼ੀ ਵਰਗੀਆਂ ਮਾੜੀਆਂ ਸਲਾਹਾਂ ਦੇ ਰਿਹੈ ChatGPT ! ਕੰਪਨੀ 'ਤੇ ਦਰਜ ਹੋਏ 7 ਮੁਕੱਦਮੇ
NEXT STORY