ਨਿਊਯਾਰਕ(ਭਾਸ਼ਾ)— ਇਕ ਅਧਿਐਨ ਵਿਚ ਸਾਹਮਣੇ ਆਇਆ ਹੈ ਕਿ ਜਿਸ ਰਾਤ ਨੂੰ ਚੰਨ ਪੂਰਾ ਹੁੰਦਾ ਹੈ, ਉਸ ਤੋਂ ਇਕ ਰਾਤ ਪਹਿਲਾ ਬਾਈਕ ਦੇ ਹਾਦਸਾਗ੍ਰਸਤ ਹੋਣ ਦੀ ਸੰਭਾਵਨਾ ਜ਼ਿਆਦਾ ਰਹਿੰਦੀ ਹੈ। ਖੋਜਕਰਤਾਵਾਂ ਦਾ ਮੰਨਣਾ ਹੈ ਕਿ ਪੂਰੇ ਚੰਨ ਦੀ ਰਾਤ ਵਿਚ ਬਾਈਕ ਸਵਾਰ ਦਾ ਧਿਆਨ ਭਟਕ ਜਾਂਦਾ ਹੈ, ਜੋ ਹਾਦਸੇ ਨੂੰ ਦਾਵਤ ਦਿੰਦਾ ਹੈ।
ਖੋਜਕਰਤਾਵਾਂ ਨੇ ਦੱਸਿਆ ਕਿ ਦੁਨੀਆ ਵਿਚ ਬਾਈਕ ਹਦਾਸੇ ਵਿਚ ਲੋਕਾਂ ਦੀ ਜਾਨ ਜਾਣਾ ਆਮ ਹੈ। ਅਮਰੀਕਾ ਵਿਚ ਹਰ ਸਾਲ ਇਸ ਵਜ੍ਹਾ ਨਾਲ ਕਰੀਬ 5 ਹਜ਼ਾਰ ਲੋਕਾਂ ਦੀ ਮੌਤ ਹੁੰਦੀ ਹੈ। ਭਾਵ ਹਰ ਸਾਲ ਸੜਕ ਹਾਦਸਿਆਂ ਵਿਚ ਮਰਨ ਵਾਲਿਆਂ ਵਿਚ 1 ਬਾਈਕ ਸਵਾਰ ਹੁੰਦਾ ਹੈ। ਸੜਕ ਹਾਦਸਿਆਂ ਦੀ ਵੱਡੀ ਵਜ੍ਹਾ ਵਾਹਨ ਚਲਾਉਣ ਦੌਰਾਨ ਅਚਾਨਕ ਤੋਂ ਧਿਆਨ ਭਟਕ ਜਾਣਾ ਹੁੰਦਾ ਹੈ। ਸਾਲ ਵਿਚ ਕਰੀਬ 12 ਵਾਰ ਪੂਰਾ ਚੰਨਾ ਦਿਸਦਾ ਹੈ, ਜੋ ਵੱਡਾ ਅਤੇ ਚਮਕੀਲਾ ਹੁੰਦਾ ਹੈ। ਇਸ ਲਈ ਇਹ ਸੰਭਾਵਿਤ ਤੌਰ 'ਤੇ ਵਾਹਨ ਚਾਲਕ ਦਾ ਧਿਆਨ ਭਟਕਾ ਸਕਦਾ ਹੈ। ਕੈਨੇਡਾ ਦੀ ਯੂਨੀਵਰਸਿਟੀ ਆਫ ਟੋਰਾਂਟੋ ਅਤੇ ਅਮਰੀਕਾ ਦੇ ਪ੍ਰਿੰਸੇਂਟਨ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਪੂਰਨਮਾਸੀ ਵਾਲੀ ਰਾਤ ਨੂੰ ਹੋਣ ਵਾਲੇ ਸੜਕ ਹਾਦਸਿਆਂ ਦੀ ਗਣਨਾ ਕੀਤੀ ਹੈ ਅਤੇ ਇਸ ਤੁਲਨਾ ਪੂਰਨਮਾਸੀ ਤੋਂ ਠੀਕ ਇਕ ਹਫਤੇ ਪਹਿਲਾ ਅਤੇ ਬਾਅਦ ਵਾਲੇ ਹਫਤੇ ਵਿਚ ਹੋਣ ਵਾਲੇ ਸੜਕ ਹਾਦਸਿਆਂ ਨਾਲ ਕੀਤੀ ਹੈ। 1,482 ਰਾਤਾਂ ਵਿਚ 13,029 ਲੋਕ ਖਤਰਨਾਕ ਬਾਈਕ ਹਾਦਸਿਆਂ ਦਾ ਸ਼ਿਕਾਰ ਹੋਏ। ਇਨ੍ਹਾਂ ਵਿਚ 494 ਰਾਤਾਂ ਪੂਰੇ ਚੰਨ ਭਾਵ ਪੂਰਨਮਾਸੀ ਵਾਲੀਆਂ ਸਨ, ਜਦੋਂ ਕਿ 988 ਰਾਤਾਂ ਸਾਧਾਰਨ ਸਨ। ਆਮ ਤੌਰ 'ਤੇ ਬਾਈਕ ਚਲਾਉਣ ਵਾਲਾ ਮੱੱਧ ਉਮਰ ਦਾ ਪੁਰਸ਼ (ਔਸਤ ਉਮਰ 32) ਹੁੰਦਾ ਹੈ ਜੋ ਪੇਂਡੂ ਸੜਕ 'ਤੇ ਬਾਈਕ ਚਲਾਉਂਦਾ ਹੈ ਅਤੇ ਉਸ ਦੇ ਸਿੱਧੇ ਸਿਰ 'ਤੇ ਸੱਟ ਲੱਗਦੀ ਹੈ, ਕਿਉਂਕਿ ਉਸ ਨੇ ਹੈਲਮਟ ਵੀ ਨਹੀਂ ਪਾਇਆ ਹੁੰਦਾ ਹੈ। ਕੁੱਲ ਮਿਲਾ ਕੇ ਪੂਰੇ ਚੰਮ ਦੀਆਂ 494 ਰਾਤਾਂ ਵਿਚ 4,494 ਖਤਰਨਾਕ ਹਾਦਸੇ ਹੋਏ। ਭਾਵ ਹਰ ਰਾਤ ਕਰੀਬ 9 ਸੜਕ ਹਾਦਸੇ ਹੋਏ। ਉਥੇ ਹੀ ਸਾਧਾਰਨ 988 ਰਾਤਾਂ ਵਿਚ 8,535 ਹਾਦਸੇ ਹੋਏ ਜਿਨ੍ਹਾਂ ਦਾ ਔਸਤ ਹਰ ਰਾਤ 8.64 ਹਾਦਸੇ ਹਨ।
ਅਮਰੀਕੀਆਂ ਨੂੰ ਯਾਦ ਆਇਆ ਓਬਾਮਾ ਦਾ ਰਾਜ, ਰਾਸ ਨਹੀਂ ਆ ਰਿਹੈ ਟਰੰਪ ਕਾਲ
NEXT STORY