ਓਟਾਵਾ— ਆਪਣੇ ਹੋਣ ਵਾਲੇ ਜੀਵਨਸਾਥੀ ਲਈ ਕੁੜੀਆਂ ਕਈ ਤਰ੍ਹਾਂ ਦੇ ਸਰਪ੍ਰਾਇਜ ਪਲਾਨ ਕਰਦੀਆਂ ਹਨ । ਵਿਆਹ ਅਤੇ ਸਗਾਈ ਦੇ ਵਿਚ ਦਾ ਸਮਾਂ ਕਿਸੇ ਵੀ ਕਪਲ ਲਈ ਕਾਫੀ ਰੋਮਾਂਟਿਕ ਹੁੰਦਾ ਹੈ ਪਰ ਕਈ ਵਾਰ ਕੁਝ ਲੋਕ ਇਨ੍ਹਾਂ ਪਲਾਂ ਵਿਚ ਰੋਮਾਂਸ ਦੇ ਨਾਲ-ਨਾਲ ਮਸਤੀ ਦਾ ਤੜਕਾ ਵੀ ਲਗਾਉਣਾ ਪਸੰਦ ਕਰਦੇ ਹਨ ।
ਕੈਨੇਡਾ ਦੀ ਰਹਿਣ ਵਾਲੀ ਨਿਕੋਲ ਨਾਂ ਦੀ ਇਕ ਕੁੜੀ ਨੇ ਹਾਲ ਹੀ ਵਿਚ ਫੇਸਬੁੱਕ ਉੱਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਦਰਅਸਲ ਉਸ ਦੇ ਹੋਣ ਵਾਲੇ ਪਤੀ ਨੇ ਵਿਆਹ ਤੋਂ ਪਹਿਲਾਂ ਨਿਕੋਲ ਨੂੰ ਕੁਝ ਪਰਸਨਲ ਤਸਵੀਰਾਂ ਭੇਜਣ ਦੀ ਡਿਮਾਂਡ ਕੀਤੀ । ਨਿਕੋਲ ਇਸ ਦਾ ਜਵਾਬ ਮਜ਼ੇਦਾਰ ਤਰੀਕੇ ਨਾਲ ਦੇਣਾ ਚਾਹੁੰਦੀ ਸੀ । ਇਸ ਲਈ ਉਸ ਨੇ ਆਪਣੇ ਫੋਟੋਗ੍ਰਾਫਰ ਦੋਸਤ ਕਿੱਸੀ ਸਪਾਈਸਰ ਦੀ ਮਦਦ ਲੈਣ ਦਾ ਫੈਸਲਾ ਕੀਤਾ । ਉਸ ਨੇ ਡਾਇਨਾਸੋਰ ਦੀ ਪੋਸ਼ਾਕ ਪਾ ਕੇ ਕਈ ਪੋਜ਼ ਵਿਚ ਤਸਵੀਰਾਂ ਕਲਿੱਕ ਕਰਵਾਈਆਂ ਅਤੇ ਉਨ੍ਹਾਂ ਨੂੰ ਆਪਣੇ ਮੰਗੇਤਰ ਨੂੰ ਭੇਜ ਦਿੱਤਾ । ਇਹ ਤਸਵੀਰਾਂ ਇਨ੍ਹੀਂ ਦਿਨੀਂ ਇੰਟਰਨੈੱਟ ਉੱਤੇ ਵੀ ਕਾਫੀ ਵਾਇਰਲ ਹੋ ਰਹੀਆਂ ਹਨ । ਫੋਟੋਗ੍ਰਾਫਰ ਕਿੱਸੀ ਸਪਾਈਸਰ ਮੁਤਾਬਕ ਇਸ ਫੋਟੋਸ਼ੂਟ ਦੌਰਾਨ ਉਨ੍ਹਾਂ ਦਾ ਹੱਸ-ਹੱਸ ਕੇ ਬੁਰਾ ਹਾਲ ਹੋ ਗਿਆ ਸੀ । ਨਿਕੋਲ ਨੇ ਇਸ ਦੌਰਾਨ ਕਾਫੀ ਮਜ਼ੇਦਾਰ ਪੋਜ਼ ਦਿੱਤੇ ਅਤੇ ਇਸ ਦੌਰਾਨ ਕਈ ਵਾਰ ਉਹ ਬੈੱਡ ਤੋਂ ਡਿੱਗ ਵੀ ਗਈ ਪਰ ਆਖੀਰ ਵਿਚ ਜੋ ਤਸਵੀਰਾਂ ਫਾਈਨਲ ਹੋਈ ਉਨ੍ਹਾਂ ਨੂੰ ਦੇਖ ਸਭ ਦਾ ਹਾਸਾ ਨਿਕਲ ਗਿਆ।
ਅਮਰੀਕੀ ਅਧਿਕਾਰੀਆਂ ਨੇ 8 ਘੰਟੇ ਤਕ ਰੋਕੀ ਰੱਖਿਆ ਏਅਰ ਇੰਡੀਆ ਦਾ ਜਹਾਜ਼
NEXT STORY