ਹਮਿਲਟਨ— ਕੈਨੇਡਾ ਦੇ ਸ਼ਹਿਰ ਹਮਿਲਟਨ 'ਚ ਇਕ 11 ਸਾਲਾ ਕੁੜੀ ਆਪਣੇ ਮਾਂ-ਬਾਪ ਦੀ ਵਰ੍ਹੇਗੰਢ ਦੀ ਤਿਆਰੀਆਂ 'ਚ ਖੇਡ ਰਹੀ ਸੀ। ਉਸ ਨੇ ਜਦ ਆਪਣੇ ਵਿਹੜੇ 'ਚ ਮਗਰਮੱਛ ਦੇਖਿਆ ਤਾਂ ਉਹ ਸਮਝੀ ਕਿ ਸਵੀਮਿੰਗ ਪੂਲ 'ਚ ਰੱਖਣ ਲਈ ਇਕ ਖਿਡੌਣਾ ਲਿਆਂਦਾ ਗਿਆ ਹੈ। ਜਿਵੇਂ ਹੀ ਇਸ ਵੱਲ ਵਧੀ ਇਹ ਹਿੱਲਿਆ ਅਤੇ ਕੁੜੀ ਚੀਕਾਂ ਮਾਰਦੀ ਹੋਈ ਦੌੜੀ। ਉਸ ਦੇ ਪਿਤਾ ਅਰਸਿਨੀਅਨ ਨੇ ਦੱਸਿਆ ਕਿ ਉਹ ਆਪਣੀ 25ਵੀਂ ਵਿਆਹ ਵਰ੍ਹੇਗੰਢ ਮਨਾਉਣ ਦੀ ਤਿਆਰੀ ਕਰ ਰਿਹਾ ਸੀ ਤੇ ਇੱਥੇ ਕੋਈ ਬਿਨ ਬੁਲਾਇਆ ਮਹਿਮਾਨ ਆ ਗਿਆ।
ss-ll.jpg)
ਅਚਾਨਕ ਉਸ ਨੂੰ ਜਦ ਬੱਚੀ ਦੀਆਂ ਚੀਕਾਂ ਸੁਣੀਆਂ ਤਾਂ ਉਹ ਦੌੜਿਆ। ਉਸ ਨੇ ਤੇ ਹੋਰ ਪਰਿਵਾਰਕ ਮੈਂਬਰਾਂ ਨੇ ਜਦ ਬਾਹਰ ਆ ਕੇ ਦੇਖਿਆ ਤਾਂ ਉਹ ਇਹ ਦੇਖ ਕੇ ਦੰਗ ਰਹਿ ਗਏ ਕਿ ਵਿਹੜੇ 'ਚ 1.5 ਮੀਟਰ ਲੰਬਾ ਮਗਰਮੱਛ ਸੀ। ਉਸ ਨੇ ਪੁਲਸ ਨੂੰ ਫੋਨ ਕਰਕੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਉਹ ਜਲਦੀ ਕਿਸੇ ਵਿਅਕਤੀ ਨੂੰ ਭੇਜਣ ਜੋ ਮਗਰਮੱਛ ਨੂੰ ਫੜ ਸਕਦਾ ਹੋਵੇ।

ਇਹ ਮਗਰਮੱਛ ਉਨ੍ਹਾਂ ਦੇ ਘਰ 'ਚ ਕਿਵੇਂ ਆ ਗਿਆ, ਇਸ ਬਾਰੇ ਕੋਈ ਨਹੀਂ ਜਾਣਦਾ। ਜਾਨਵਰਾਂ ਨੂੰ ਕਾਬੂ ਕਰਨ ਵਾਲੇ ਅਧਿਕਾਰੀ ਮੈਥਿਊ ਨੇ ਦੱਸਿਆ ਕਿ ਉਹ ਪਿਛਲੇ 12 ਸਾਲਾਂ ਤੋਂ ਇਸੇ ਪੇਸ਼ੇ 'ਚ ਹੈ ਅਤੇ ਅਜਿਹਾ ਮਾਮਲਾ ਉਸ ਨੇ ਪਹਿਲੀ ਵਾਰ ਹੀ ਦੇਖਿਆ ਹੈ। ਉਸ ਨੇ ਦੱਸਿਆ ਕਿ ਇਹ ਮਗਰਮੱਛ ਅਜੇ ਦੋ ਸਾਲਾਂ ਦਾ ਹੀ ਸੀ ਅਤੇ ਇਸ ਦਾ ਭਾਰ 800 ਪੌਂਡ ਤੋਂ ਉੱਪਰ ਹੈ। ਉਸ ਨੇ ਕਿਹਾ ਕਿ ਪਰਿਵਾਰ ਵਾਲਿਆਂ ਦੀ ਕਿਸਮਤ ਚੰਗੀ ਸੀ ਕਿ ਕੋਈ ਵੀ ਜ਼ਖਮੀ ਨਹੀਂ ਹੋਇਆ।
ਬਰਗਰ ਵਿਚ ਰੇਂਗਦੇ ਮਿਲੇ ਕੀੜੇ, ਕੰਪਨੀ ਨੇ ਦੋਸ਼ ਮੰਨਣ ਤੋਂ ਕੀਤਾ ਇਨਕਾਰ
NEXT STORY