ਨਿਊਯਾਰਕ : ਭਾਰਤ ਨੂੰ ਸਾਲ 2025-26 ਲਈ ਸੰਯੁਕਤ ਰਾਸ਼ਟਰ ਸ਼ਾਂਤੀ ਸਥਾਪਨਾ ਕਮਿਸ਼ਨ ਦੇ ਮੈਂਬਰ ਵਜੋਂ ਮੁੜ ਚੁਣਿਆ ਗਿਆ ਹੈ। ਕਮਿਸ਼ਨ ’ਚ ਭਾਰਤ ਦਾ ਮੌਜੂਦਾ ਕਾਰਜਕਾਲ 31 ਦਸੰਬਰ ਨੂੰ ਖਤਮ ਹੋ ਰਿਹਾ ਹੈ।
ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਮਿਸ਼ਨ ਨੇ ਵੀਰਵਾਰ ਨੂੰ ਸੋਸ਼ਲ ਮੀਡੀਆ ਪਲੇਟਫ਼ਾਰਮ ‘ਐਕਸ’ ’ਤੇ ਇਕ ਪੋਸਟ ਵਿਚ ਕਿਹਾ ਕਿ ਭਾਰਤ ਨੂੰ 2025-2026 ਦੀ ਮਿਆਦ ਲਈ ਸੰਯੁਕਤ ਰਾਸਟਰ ਸ਼ਾਂਤੀ ਸਥਾਪਨਾ ਕਮਿਸ਼ਨ (ਪੀਬੀਸੀ) ਲਈ ਦੁਬਾਰਾ ਚੁਣਿਆ ਗਿਆ ਹੈ। ਸੰਯੁਕਤ ਰਾਸ਼ਟਰ ਸ਼ਾਂਤੀ ਰਖਿਅਕ ਵਿਚ ਇਕ ਸੰਸਥਾਪਕ ਮੈਂਬਰ ਅਤੇ ਪ੍ਰਮੁੱਖ ਯੋਗਦਾਨ ਪਾਉਣ ਵਾਲੇ ਦੇ ਰੂਪ ਵਿਚ, ਭਾਰਤ ਵਿਸ਼ਵ ਸ਼ਾਂਤੀ ਅਤੇ ਸਥਿਰਤਾ ਲਈ ਕੰਮ ਕਰਨ ਲਈ ਪੀਬੀਸੀ ਦੇ ਨਾਲ ਅਪਣਾ ਸਹਿਯੋਗ ਜਾਰੀ ਰਖਣ ਲਈ ਵਚਨਬਧ ਹੈ।”
ਪੀਬੀਸੀ ਦੇ 31 ਮੈਂਬਰ ਰਾਜ ਹਨ ਜੋ ਸੰਯੁਕਤ ਰਾਸ਼ਟਰ ਮਹਾਸਭਾ, ਸੁਰੱਖਿਆ ਪਰਿਸ਼ਦ ਅਤੇ ਆਰਥਕ ਅਤੇ ਸਮਾਜਕ ਪਰਿਸ਼ਦ ਦੁਆਰਾ ਚੁਣੇ ਜਾਂਦੇ ਹਨ। ਸੰਯੁਕਤ ਰਾਸ਼ਟਰ ਪ੍ਰਣਾਲੀ ਵਿਚ ਸੱਭ ਤੋਂ ਵਧ ਵਿੱਤੀ ਯੋਗਦਾਨ ਦੇਣ ਵਾਲੇ ਦੇਸ਼ ਅਤੇ ਚੋਟੀ ਦੇ ਸੈਨਿਕ ਯੋਗਦਾਨ ਦੇਣ ਵਾਲੇ ਦੇਸ਼ ਵੀ ਇਸ ਦੇ ਮੈਂਬਰ ਹਨ। ਭਾਰਤ ਸੰਯੁਕਤ ਰਾਸ਼ਟਰ ਸ਼ਾਂਤੀ ਰਖਿਅਕ ਬਲਾਂ ਵਿਚ ਵਰਦੀਧਾਰੀ ਕਰਮਚਾਰੀਆਂ ਦਾ ਸੱਭ ਤੋਂ ਵੱਡਾ ਯੋਗਦਾਨ ਪਾਉਣ ਵਾਲੇ ਦੇਸ਼ਾਂ ਵਿਚੋਂ ਇਕ ਹੈ।
ਸੰਯੁਕਤ ਰਾਸ਼ਟਰ ਦੀਆਂ ਕਾਰਵਾਈਆਂ ਦੇ ਹਿੱਸੇ ਵਜੋਂ ਭਾਰਤ ਕੋਲ ਵਰਤਮਾਨ ਵਿਚ ਅਬੇਈ, ਮੱਧ ਅਫ਼ਰੀਕੀ ਗਣਰਾਜ, ਸਾਈਪ੍ਰਸ, ਕਾਂਗੋ ਲੋਕਤੰਤਰੀ ਗਣਰਾਜ, ਲੇਬਨਾਨ, ਪੱਛਮੀ ਏਸ਼ੀਆ, ਸੋਮਾਲੀਆ, ਦੱਖਣੀ ਸੂਡਾਨ ਅਤੇ ਪੱਛਮੀ ਸਹਾਰਾ ਵਿਚ ਲਗਭਗ 6000 ਫ਼ੌਜੀ ਅਤੇ ਪੁਲਿਸ ਕਰਮਚਾਰੀ ਤਾਇਨਾਤ ਹਨ। ਲਗਭਗ 180 ਭਾਰਤੀ ਸ਼ਾਂਤੀ ਰਖਿਅਕਾਂ ਨੇ ਸ਼ਾਂਤੀ ਰਖਿਅਕ ਕਾਰਜਾਂ ਵਿਚ ਡਿਊਟੀ ਦੀ ਲਾਈਨ ਵਿਚ ਸਰਵਉੱਚ ਬਲੀਦਾਨ ਦਿਤਾ ਹੈ, ਜੋ ਕਿ ਕਿਸੇ ਵੀ ਹੋਰ ਦੇਸ਼ ਦੇ ਯੋਗਦਾਨ ਦੇ ਰੂਪ ਵਿਚ ਸੱਭ ਤੋਂ ਵਧ ਹੈ।
ਏਅਰ ਕੈਨੇਡਾ ਨੇ ਬੋਰਡਿੰਗ ਲਈ ਚਿਹਰੇ ਦੀ ਪਛਾਣ ਤਕਨੀਕ ਕੀਤੀ ਸ਼ੁਰੂ
NEXT STORY