ਦੁਬਈ— ਦੁਬਈ ਦੀ ਇਕ ਅਦਾਲਤ ਨੇ ਭਾਰਤੀ ਵਿਅਕਤੀ 'ਤੇ ਇਕ ਔਰਤ ਨੂੰ ਦੇਰ ਰਾਤ ਸੈਰ ਕਰਨ ਦੌਰਾਨ ਗਲਤ ਤਰੀਕੇ ਨਾਲ ਛੋਹਣ ਲਈ ਦੋਸ਼ ਤੈਅ ਕੀਤੇ ਹਨ। ਖਲੀਜ਼ ਟਾਈਮ ਦੀ ਰਿਪੋਰਟ ਮੁਤਾਬਤ ਬਚਾਅ ਪੱਖ ਨੇ ਸੋਮਵਾਰ ਨੂੰ 30 ਸਾਲਾ ਭਾਰਤੀ ਡਰਾਇਵਰ 'ਤੇ ਅਚਾਨਕ ਫਿਲੀਪੀਨਸ ਦੀ ਔਰਤ ਨਾਲ ਗੱਲਬਾਤ ਕਰਨ, ਗਲਤ ਤਰੀਕੇ ਨਾਲ ਛੋਹਣ ਤੇ ਮੌਕੇ ਤੋਂ ਭੱਜ ਜਾਣ ਦਾ ਦੋਸ਼ ਲਾਇਆ ਹੈ।
ਉਥੋ ਹੀ ਦੋਸ਼ੀ ਵਿਅਕਤੀ ਨੇ ਦੋਸ਼ਾਂ ਨੂੰ ਖਾਰਿਜ ਕਰਦਿਆਂ ਕਿਹਾ ਕਿ ਉਸ ਨੇ ਅਣਜਾਣੇ 'ਚ ਔਰਤ ਨੂੰ ਛੋਹਿਆ। ਸ਼ਿਕਾਇਤਕਰਤਾ ਇਕ 25 ਸਾਲਾ ਔਰਤ ਵੇਟਰ ਦਾ ਕੰਮ ਕਰਦੀ ਹੈ ਤੇ ਉਸ ਨੇ ਪ੍ਰੌਸੀਕਿਊਟਰ ਨੂੰ ਕਿਹਾ ਕਿ ਉਹ ਦੋਸ਼ੀ ਨੂੰ ਨਹੀਂ ਜਾਣਦੀ। ਉਸ ਨੇ ਕਿਹਾ ਕਿ, '3 ਅਗਸਤ ਨੂੰ ਰਾਤ ਕਰੀਬ 1:20 ਮਿੰਟ 'ਤੇ ਮੈਂ ਇਕ ਰੇਸਤਰਾਂ ਕੋਲ ਸੀ ਤੇ ਸੁਪਰਮਾਰਕੀਟ ਜਾਣ ਵਾਲੀ ਸੀ। ਮੇਰਾ ਦੋਸਤ ਮੇਰੇ ਨਾਲ ਹੀ ਸੀ ਕਿ ਅਚਾਨਕ ਥੋੜ੍ਹੀ ਦੇਰ ਬਾਅਦ 5 ਤੋਂ 6 ਲੋਕ ਉਲਟ ਦਿਸ਼ਾ ਤੋਂ ਸਾਡੇ ਵੱਲ ਆਏ।''
ਪੀੜਤ ਔਰਤ ਨੇ ਦੱਸਿਆ, ''ਉਨ੍ਹਾਂ 'ਚੋਂ ਇਕ ਨੇ ਮੈਨੂੰ ਜਾਣ-ਬੁੱਝ ਕੇ ਛੋਹਿਆ। ਉਹ ਲਗਾਤਾਰ ਮੈਨੂੰ ਪ੍ਰੇਸ਼ਾਨ ਕਰਦਾ ਰਿਹਾ। ਇਕ ਅਫਰੀਕੀ ਵਿਅਕਤੀ ਨੇ ਉਸ ਨੂੰ ਰੋਕਿਆ। ਜ਼ਿਕਰਯੋਗ ਹੈ ਕਿ ਇਸ ਸਬੰਧ 'ਚ ਭਾਰਤੀ ਵਿਅਕਤੀ ਨੂੰ ਸਜ਼ਾ ਦੇਣ ਲਈ ਕੋਰਟ 'ਚ 11 ਅਕਤੂਬਰ ਨੂੰ ਫੈਸਲਾ ਸੁਣਾਇਆ ਜਾਵੇਗਾ।
ਮਾਲੀ 'ਚ ਹਥਿਆਬੰਦ ਵਿਅਕਤੀ ਨੇ 12 ਲੋਕ ਕੀਤੇ ਹਲਾਕ
NEXT STORY