ਕਾਠਮੰਡੂ (ਏ.ਐਫ.ਪੀ.)-ਕੌਮਾਂਤਰੀ ਬੀਮਾ ਕੰਪਨੀਆਂ ਨੇ ਸ਼ੁੱਕਰਵਾਰ ਨੂੰ ਚਿਤਾਵਨੀ ਦਿੱਤੀ ਕਿ ਨੇਪਾਲ ਵਿਚ ਪਰਵਤਾਰੋਹੀਆਂ ਵਲੋਂ ਹੈਲੀਕਾਪਟਰਾਂ ਰਾਹੀਂ ਬਚਾਉਣ ਵਿਚ ਧੋਖਾਧੜੀ ਦੇ ਮਾਮਲਿਆਂ ਵਿਚ ਜੇਕਰ ਕਾਠਮੰਡੂ ਕਾਰਵਾਈ ਨਹੀਂ ਕਰਦਾ ਹੈ ਤਾਂ ਅਗਲੇ ਮਹੀਨੇ ਤੋਂ ਇਸ ਦੇਸ਼ ਵਿਚ ਆਉਣ ਵਾਲੇ ਸੈਲਾਨੀਆਂ ਨੂੰ ਬੀਮਾ ਕਵਰੇਜ ਨਹੀਂ ਮਿਲੇਗਾ। ਬੀਮਾ ਕਰਨ ਵਾਲੀਆਂ ਕੰਪਨੀਆਂ ਦੇ ਹੱਥ ਪਿੱਛੇ ਖਿੱਚਣ ਤੋਂ ਨੇਪਾਲ ਦੇ ਮਹੱਤਵਪੂਰਨ ਸੈਲਾਨੀ ਉਦਯੋਗ 'ਤੇ ਗੰਭੀਰ ਪ੍ਰਭਾਵ ਪਵੇਗਾ।
ਜ਼ਿਕਰਯੋਗ ਹੈ ਕਿ ਨੇਪਾਲ ਵਿਚ ਪਿਛਲੇ ਸਾਲ ਪਹਿਲੀ ਵਾਰ 10 ਲੱਖ ਤੋਂ ਜ਼ਿਆਦਾ ਸੈਲਾਨੀ ਆਏ ਸਨ। ਪਿਛਲ਼ੇ ਸਾਲ ਇਕ ਜਾਂਚ ਵਿਚ ਇਕ ਰੈਕੇਟ ਬਾਰੇ ਪਤਾ ਲੱਗਾ ਸੀ ਜਿਥੇ ਧੋਖੇਬਾਜ਼ ਪਰਵਤਾਰੋਹੀ ਸੰਗਠਨ ਸੈਲਾਨੀਆਂ 'ਤੇ ਗੈਰ ਜ਼ਰੂਰੀ ਅਤੇ ਮਹਿੰਗੀ ਹਵਾਈ ਆਵਾਜਾਈ ਜਾਂ ਇਕ ਉਡਾਣ ਦੇ ਲਿਹਾਜ਼ ਨਾਲ ਕਈ ਗੁਣਾ ਬਿੱਲ ਦੇ ਦਬਾਅ ਬਣਾਉਂਦੇ ਹਨ। ਬੀਮਾ ਕੰਪਨੀਆਂ ਨੂੰ 2018 ਦੇ ਪਹਿਲੇ ਪੰਜ ਮਹੀਨਿਆਂ ਵਿਚ 1300 ਹੈਲੀਕਾਪਟਰ ਬਚਾਅ ਮੁਹਿੰਮਾਂ 'ਤੇ 65 ਲੱਖ ਅਮਰੀਕੀ ਡਾਲਰ ਤੋਂ ਜ਼ਿਆਦਾ ਦੇ ਬਿਲ ਦਾ ਭੁਗਤਾਨ ਕਰਨਾ ਪਿਆ ਸੀ ਜਿਸ ਤੋਂ ਬਾਅਦ ਨੇਪਾਲ ਸਰਕਾਰ ਨੇ ਜੂਨ ਵਿਚ ਇਕ ਜਾਂਚ ਸ਼ੁਰੂ ਕੀਤੀ ਸੀ।
ਅਮਰੀਕਾ ਨੂੰ ਵੈਨੇਜ਼ੁਏਲਾ ਤੋਂ ਦੂਰ ਰਹਿਣ ਦੀ ਲੋੜ : ਤੁਲਸੀ ਗਬਾਰਡ
NEXT STORY