ਲੰਡਨ — ਬ੍ਰਿਟੇਨ 'ਚ ਇਕ ਭਾਰਤੀ ਜਵੈਲਰੀ ਸ਼ੋਅਰੂਮ 'ਚ ਤਾਕ ਲਾਏ ਬੈਠੇ ਚੋਰਾਂ ਨੇ 18 ਲੱਖ ਪੌਂਡ (ਕਰੀਬ 15 ਕਰੋੜ ਰੁਪਏ) ਦੇ ਸੋਨੇ ਅਤੇ ਹੀਰੇ ਦੇ ਗਹਿਣੇ ਲੈ ਕੇ ਫਰਾਰ ਹੋ ਗਏ। ਲੰਡਨ ਪੁਲਸ ਸਕਾਟਲੈਂਡ ਯਾਰਡ ਨੇ ਸ਼ੁੱਕਰਵਾਰ ਨੂੰ ਸੀ. ਸੀ. ਟੀ. ਵੀ. ਫੁੱਟੇਜ਼ ਜਾਰੀ ਕਰ ਚੋਰਾਂ ਨੂੰ ਫੱੜਣ 'ਚ ਲੋਕਾਂ ਦੀ ਮਦਦ ਮੰਗੀ ਹੈ। ਚੋਰੀ ਦੀ ਇਹ ਵਾਰਦਾਤ ਪੂਰਬੀ ਲੰਡਨ ਦੇ ਗ੍ਰੀਨ ਸਟ੍ਰੀਟ 'ਚ ਸਥਿਤ ਜਾਏਅੱਲੁਕਾਸ ਜਵੇਲਰਜ਼ 'ਚ ਹੋਈ। ਜਿਥੇ ਚੋਰ ਕੰਧ 'ਚ ਸੁਰਾਕ ਕਰ ਸ਼ੋਅਰੂਮ 'ਚ ਦਾਖਲ ਹੋਏ ਅਤੇ ਭਾਰਤੀ ਸ਼ੈਲੀ ਦੇ ਗਹਿਣੇ ਚੋਰੀ ਕਰ ਫਰਾਰ ਹੋ ਗਏ।
ਲੰਡਨ ਪੁਲਸ ਸਕਾਟਲੈਂਡ ਨੇ ਸ਼ੁੱਕਰਵਾਰ ਨੂੰ ਘਟਨਾ ਨਾਲ ਜੁੜੀ ਸੀ. ਸੀ. ਟੀ. ਵੀ. ਫੁੱਟੇਜ਼ ਜਾਰੀ ਕਰ ਚੋਰਾਂ ਨੂੰ ਫੱੜਣ ਲਈ ਲੋਕਾਂ ਤੋਂ ਮਦਦ ਮੰਗੀ ਹੈ। ਇਕ ਪੁਲਸ ਅਧਿਕਾਰੀ ਨੇ ਕਿਹਾ ਕਿ ਸਾਡਾ ਖਿਆਲ ਹੈ ਕਿ ਚੋਰਾਂ ਨੂੰ ਸੁਰਾਕ ਕਰਨ 'ਚ 20 ਮਿੰਟ ਲੱਗੇ ਹੋਣਗੇ ਅਤੇ ਦੌਰਾਨ ਸੁਰਾਕ ਕੱਢਣ ਲਈ ਇਸਤੇਮਾਲ ਕੀਤੀ ਗਈ ਚੀਜ਼ ਦਾ ਰੌਲਾ ਵੀ ਪਿਆ ਹੋਵੇਗਾ। ਅਸੀਂ ਲੋਕਾਂ ਤੋਂ ਸ਼ੱਕੀਆਂ ਦੇ ਬਾਰੇ 'ਚ ਜਾਣਕਾਰੀ ਦੇਣ ਦੀ ਅਪੀਲ ਕਰਦੇ ਹਾਂ।
ਕੇਰਲ 'ਚ ਰਜਿਸਟਰਡ ਜਾਏਅੱਲੁਕਾਸ ਜਵੇਲਰਜ਼ ਕੰਪਨੀ ਦੀਆਂ ਕਈ ਦੁਕਾਨਾਂ ਹਨ। ਦੁਕਾਨ 'ਚ ਚੋਰੀ ਦਾ ਪਤਾ ਉਦੋਂ ਲੱਗ ਜਦੋਂ ਅਗਲੇ ਦਿਨ ਸਵੇਰ ਨੂੰ ਕਰਮਚਾਰੀ ਦੁਕਾਨ 'ਤੇ ਪਹੁੰਚੇ। ਪੁਲਸ ਮੁਤਾਬਕ ਚੋਰੀ 'ਚ 8 ਲੋਕ ਸ਼ਾਮਲ ਸਨ। ਇਨ੍ਹਾਂ 'ਚੋਂ 3 ਦੁਕਾਨ 'ਚ ਦਾਖਲ ਹੋਏ ਸਨ।
ਦੁਨੀਆ ਦੀ ਸਭ ਤੋਂ ਪੁਰਾਣੀ ਇਤਾਲਵੀ ਸ਼ਰਾਬ ਦਾ ਪਤਾ ਲਗਾਇਆ
NEXT STORY