ਇੰਟਰਨੈਸ਼ਨਲ ਡੈਸਕ- ਇਕ ਪਾਸੇ ਜਿੱਥੇ ਭਾਰਤ 'ਚ ਭਾਰੀ ਬਾਰਿਸ਼ ਨੇ ਕਹਿਰ ਵਰ੍ਹਾਇਆ ਹੋਇਆ ਹੈ ਤੇ ਦੇਸ਼ ਦੇ ਉੱਤਰੀ ਸੂਬੇ ਹੜ੍ਹਾਂ ਦੀ ਮਾਰ ਝੱਲ ਰਹੇ ਹਨ, ਉੱਥੇ ਹੀ ਅਮਰੀਕਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਹਵਾਈ ਸੂਬੇ 'ਚ "ਕੀਕੋ" ਤੂਫ਼ਾਨ ਦਾ ਆਪਣੇ ਕਦਮ ਵਧਾ ਰਿਹਾ ਹੈ।
ਤੂਫ਼ਾਨ ਦੇ ਖ਼ਤਰੇ ਨੂੰ ਦੇਖਦੇ ਹੋਏ ਸਰਕਾਰ ਨੇ ਸੂਬੇ 'ਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਇਹ ਤੂਫ਼ਾਨ ਕੈਟਾਗਰੀ-4 ਤੱਕ ਪਹੁੰਚ ਗਿਆ ਹੈ, ਜਿਸ ਦੌਰਾਨ ਹਵਾਵਾਂ ਦੀ ਰਫ਼ਤਾਰ ਲਗਭਗ 215 ਕਿਲੋਮੀਟਰ ਪ੍ਰਤੀ ਘੰਟਾ ਤੱਕ ਦਰਜ ਕੀਤੀ ਗਈ ਹੈ।
ਇਹ ਵੀ ਪੜ੍ਹੋ- ਭਾਰਤ ਨੂੰ ਝਟਕਾ ਦੇਣ ਦੇ ਚੱਕਰ 'ਚ ਅਮਰੀਕਾ 'ਚ ਹੀ ਫਟ ਗਿਆ 'ਟੈਰਿਫ਼ ਬੰਬ' ! ਹੋ ਗਿਆ ਬੁਰਾ ਹਾਲ
ਜਾਣਕਾਰੀ ਦਿੰਦੇ ਹੋਏ ਮੌਸਮ ਵਿਗਿਆਨੀਆਂ ਨੇ ਦੱਸਿਆ ਕਿ "ਕੀਕੋ" ਤੂਫ਼ਾਨ ਅਗਲੇ ਹਫ਼ਤੇ ਹਵਾਈ ਦੇ ਸਮੁੰਦਰੀ ਤਟਾਂ 'ਤੇ ਪਹੁੰਚ ਸਕਦਾ ਹੈ, ਪਰ ਸਮੁੰਦਰ ਦੇ ਠੰਢੇ ਪਾਣੀ ਕਾਰਨ ਇਸ ਦੀ ਤਾਕਤ ਘਟ ਸਕਦੀ ਹੈ। ਇਸ ਤੋਂ ਬਾਅਦ ਸੰਭਵ ਹੈ ਕਿ ਇਹ ਟ੍ਰਾਪੀਕਲ ਤੂਫ਼ਾਨ ਜਾਂ ਛੋਟੀ ਕੈਟਾਗਰੀ ਦੇ ਤੂਫ਼ਾਨ 'ਚ ਤਬਦੀਲ ਹੋ ਜਾਵੇ।
ਤਟਾਂ ਲਈ ਸਭ ਤੋਂ ਵੱਧ ਖ਼ਤਰਾ
ਭਾਵੇਂ ਹੀ ਤੂਫ਼ਾਨ ਦੀ ਤਾਕਤ ਕੁਝ ਘੱਟ ਹੋ ਸਕਦੀ ਹੈ, ਪਰ ਸਮੁੰਦਰੀ ਤਟਾਂ ‘ਤੇ ਵੱਡੀਆਂ ਲਹਿਰਾਂ, ਖ਼ਤਰਨਾਕ ਕਰੰਟਸ ਦੇ ਬਣਨ ਦਾ ਖ਼ਤਰਾ ਜ਼ਰੂਰ ਰਹੇਗਾ। ਇਸ ਕਾਰਨ ਤੱਟੀ ਇਲਾਕਿਆਂ 'ਚ ਤੇਜ਼ੀ ਨਾਲ ਸੁਰੱਖਿਆ ਉਪਰਾਲੇ ਤੀਬਰ ਕੀਤੇ ਜਾ ਰਹੇ ਹਨ।
ਹਵਾਈ ਐਮਰਜੈਂਸੀ ਮੈਨੇਜਮੈਂਟ ਏਜੰਸੀ (EMA) ਨੇ X 'ਤੇ ਇੱਕ ਪੋਸਟ ਪਾ ਕੇ ਦੱਸਿਆ ਕਿ ਜੇਕਰ ਇਹ ਤੂਫਾਨ ਆਪਣੀ ਗਤੀ ਇੰਝ ਹੀ ਕਾਇਮ ਰੱਖਦਾ ਹੈ ਤਾਂ ਹਵਾਈ ਤਿੰਨ ਦਹਾਕਿਆਂ ਵਿੱਚ ਪਹਿਲੀ ਵਾਰ ਇੱਕ ਵੱਡੇ ਤੂਫਾਨ ਦਾ ਸਾਹਮਣਾ ਕਰ ਸਕਦਾ ਹੈ। ਇਸ ਤੋਂ ਪਹਿਲਾਂ ਸਤੰਬਰ 1992 ਵਿੱਚ 'ਇਨੀਕੀ' ਤੂਫ਼ਾਨ ਨੇ ਸੂਬੇ 'ਚ ਬਹੁਤ ਤਬਾਹੀ ਮਚਾਈ ਸੀ, ਜੋ ਕਿ ਹਵਾਈ ਦੇ ਇਤਿਹਾਸ ਦਾ ਸਭ ਤੋਂ ਸ਼ਕਤੀਸ਼ਾਲੀ ਅਤੇ ਵਿਨਾਸ਼ਕਾਰੀ ਤੂਫਾਨ ਸੀ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਜਾਪਾਨ ਦੇ ਪ੍ਰਧਾਨ ਮੰਤਰੀ ਨੇ ਕੀਤਾ ਅਸਤੀਫ਼ਾ ਦੇਣ ਦਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਭਿਆਨਕ ਹਾਦਸਾ ; ਕ੍ਰੈਸ਼ ਹੋ ਗਿਆ ਹੈਲੀਕਾਪਟਰ, ਸਾਰੇ ਸਵਾਰਾਂ ਦੀ ਮੌਤ
NEXT STORY