ਪੇਸ਼ਾਵਰ - ਪਾਕਿਸਤਾਨ ਵਿਚ ਮਨੀਸ਼ਾ ਰੂਪੇਤਾ ਨੂੰ ਪਹਿਲੀ ਹਿੰਦੂ ਮਹਿਲਾ DSP ਦੇ ਤੌਰ 'ਤੇ ਨਿਯੁਕਤ ਕੀਤਾ ਗਿਆ ਹੈ। ਸਿੰਧ ਲੋਕ ਸੇਵਾ ਦੀ ਪ੍ਰੀਖਿਆ ਪਾਸ ਕਰਨ ਅਤੇ ਸਿਖਲਾਈ ਹਾਸਲ ਕਰਨ ਦੇ ਬਾਅਦ ਉਨ੍ਹਾਂ ਨੇ ਇਹ ਉਪਲੱਬਧੀ ਹਾਸਲ ਕੀਤੀ ਹੈ। ਪਾਕਿਸਤਾਨ ਵਿਚ ਆਮ ਤੌਰ 'ਤੇ ਔਰਤਾਂ ਪੁਲਸ ਸਟੇਸ਼ਨ ਅਤੇ ਅਦਾਲਤਾਂ ਦੇ ਅੰਦਰ ਨਹੀਂ ਜਾਂਦੀਆਂ ਹਨ। ਇਨ੍ਹਾਂ ਸਥਾਨਾਂ ਨੂੰ ਔਰਤਾਂ ਲਈ ਢੁੱਕਵਾਂ ਨਹੀਂ ਮੰਨਿਆ ਜਾਂਦਾ ਹੈ। ਇਸ ਲਈ ਜ਼ਰੂਰਤ ਪੈਣ 'ਤੇ ਇੱਥੇ ਆਉਣ ਵਾਲੀਆਂ ਔਰਤਾਂ ਪੁਰਸ਼ਾਂ ਨਾਲ ਆਉਂਦੀਆਂ ਹਨ। ਅਜਿਹੇ ਮਾਹੌਲ ਵਿਚ ਮਨੀਸ਼ਾ ਨੇ ਪੁਲਸ ਫੋਰਸ ਵਿਚ ਭਰਤੀ ਹੋਣ ਦਾ ਫ਼ੈਸਲਾ ਕੀਤਾ। ਉਨ੍ਹਾਂ ਕਿਹਾ ਕਿ ਉਹ ਇਸ ਧਾਰਨਾ ਨੂੰ ਬਦਲਣਾ ਚਾਹੁੰਦੀ ਹੈ ਕਿ ਚੰਗੇ ਪਰਿਵਾਰਾਂ ਦੀਆਂ ਕੁੜੀਆਂ ਪੁਲਸ ਸਟੇਸ਼ਨ ਨਹੀਂ ਜਾਂਦੀਆਂ।
ਇਹ ਵੀ ਪੜ੍ਹੋ: ਪਤਨੀ ਵੱਲੋਂ TikTok ਵੀਡੀਓ ਬਣਾਉਣ 'ਤੇ ਖ਼ਫ਼ਾ ਹੋਇਆ ਪਾਕਿਸਤਾਨੀ ਪਤੀ, ਅਮਰੀਕਾ ਜਾ ਕੇ ਕੀਤਾ ਕਤਲ
ਮਨੀਸ਼ਾ ਨੇ ਕੀਤੀ ਸੀ ਡਾਕਟਰ ਬਣਨ ਦੀ ਕੋਸ਼ਿਸ਼
ਸਿੰਧ ਜ਼ਿਲ੍ਹੇ ਦੇ ਪਛੜੇ ਅਤੇ ਛੋਟੇ ਜ਼ਿਲ੍ਹੇ ਜਾਕੂਬਾਬਾਦ ਦੀ ਮਨੀਸ਼ਾ ਨੇ ਇੱਥੋਂ ਹੀ ਆਪਣੀ ਪ੍ਰਾਇਮਰੀ ਅਤੇ ਸੈਕੰਡਰੀ ਸਿੱਖਿਆ ਹਾਸਲ ਕੀਤੀ। ਮਨੀਸ਼ਾ ਨੇ ਡਾਕਟਰ ਬਣਨ ਦੀ ਕੋਸ਼ਿਸ਼ ਕੀਤੀ ਸੀ ਪਰ ਸਿਰਫ਼ ਇਕ ਨੰਬਰ ਘੱਟ ਹੋਣ ਕਾਰਨ ਉਨ੍ਹਾਂ ਨੂੰ MBBS ਵਿਚ ਦਾਖ਼ਲਾ ਨਹੀਂ ਮਿਲਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਡਾਕਟਰ ਆਫ ਫਿਜ਼ੀਕਲ ਥੈਰੇਪੀ ਦੀ ਡਿਗਰੀ ਲਈ। ਇਸ ਦੌਰਾਨ ਬਿਨਾਂ ਕਿਸੇ ਨੂੰ ਦੱਸੇ ਉਹ ਸਿੰਧ ਲੋਕ ਸੇਵਾ ਕਮਿਸ਼ਨ ਦੀ ਪ੍ਰੀਖਿਆ ਦੀ ਤਿਆਰੀ ਵੀ ਕਰਦੀ ਰਹੀ। ਉਨ੍ਹਾਂ ਨੇ ਨਾ ਸਿਰਫ਼ ਇਸ ਪ੍ਰੀਖਿਆ ਵਿਚ ਕਾਮਯਾਬੀ ਹਾਸਲ ਕੀਤੀ, ਸਗੋਂ 438 ਸਫ਼ਲ ਬਿਨੈਕਾਰਾਂ ਵਿਚੋਂ 16ਵਾਂ ਰੈਂਕ ਪ੍ਰਾਪਤ ਕੀਤਾ। ਉਨ੍ਹਾਂ ਦੱਸਿਆ, 'ਸਾਨੂੰ ਇਹ ਸਪਸ਼ਟ ਤੌਰ 'ਤੇ ਪਤਾ ਹੈ ਕਿ ਕਿਹੜਾ ਪੇਸ਼ਾ ਔਰਤਾਂ ਲਈ ਹੈ ਅਤੇ ਕਿਹੜਾ ਉਨ੍ਹਾਂ ਲਈ ਸੀ। ਪਰ ਮੈਨੂੰ ਹਮੇਸ਼ਾ ਪੁਲਸ ਦਾ ਪੇਸ਼ਾ ਆਕਰਸ਼ਿਤ ਕਰਦਾ ਰਿਹਾ ਅਤੇ ਪ੍ਰੇਰਿਤ ਵੀ ਕਰਦਾ ਰਿਹਾ। ਮੈਨੂੰ ਲੱਗਦਾ ਹੈ ਕਿ ਇਹ ਪੇਸ਼ਾ ਔਰਤਾਂ ਦੀ ਸਥਿਤੀ ਨੂੰ ਮਜ਼ਬੂਤ ਬਣਾਉਂਦਾ ਹੈ।' ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦਾ ਮੁੱਖ ਉਦੇਸ਼ ਪੁਲਸ ਦੇ ਪੇਸ਼ੇ ਨੂੰ ਔਰਤਾਂ ਨਾਲ ਜੋੜਨ ਦੀ ਕੋਸ਼ਿਸ਼ ਕਰਨਾ ਸੀ।
ਇਹ ਵੀ ਪੜ੍ਹੋ: ਤੁਰਕੀ ’ਚ ਫਲਾਈਟ ਅਟੈਂਡੈਂਟ ਦੇ ਖਾਣੇ ’ਚੋਂ ਨਿਕਲੀ ਸੱਪ ਦੀ ਸਿਰੀ
ਮਨੀਸ਼ਾ ਨੇ ਕਰਾਚੀ ਦੇ ਸਭ ਤੋਂ ਔਖੇ ਇਲਾਕੇ ਲਿਆਰੀ ਵਿੱਚ ਟਰੇਨਿੰਗ ਲਈ
ਮਨੀਸ਼ਾ ਨੇ ਕਿਹਾ ਕਿ ਪੀੜਤਾਂ ਵਿਚ ਜ਼ਿਆਦਾਤਰ ਔਰਤਾਂ ਹਨ, ਇਸ ਲਈ ਉਨ੍ਹਾਂ ਦੀ ਸੁਰੱਖਿਆ ਲਈ ਔਰਤਾਂ ਹੋਣੀਆਂ ਚਾਹੀਦੀਆਂ ਹਨ ਅਤੇ ਇਸੇ ਪ੍ਰੇਰਨਾ ਨਾਲ ਉਹ ਹਮੇਸ਼ਾ ਪੁਲਸ ਫੋਰਸ ਦਾ ਹਿੱਸਾ ਬਣਨਾ ਚਾਹੁੰਦੀ ਸੀ। ਆਜ਼ਾਦ ਤੌਰ 'ਤੇ ਡੀ.ਐੱਸ.ਪੀ. ਦਾ ਚਾਰਜ ਸੰਭਾਲਣ ਤੋਂ ਪਹਿਲਾਂ ਮਨੀਸ਼ਾ ਨੇ ਕਰਾਚੀ ਦੇ ਸਭ ਤੋਂ ਔਖੇ ਇਲਾਕੇ ਲਿਆਰੀ ਵਿੱਚ ਸਿਖਲਾਈ ਲਈ। ਮਨੀਸ਼ਾ ਇਸ ਖੇਤਰ ਵਿੱਚ ਪੁਲਸ ਵਿਭਾਗ ਵਿੱਚ ਅਧਿਕਾਰੀ ਬਣਨ ਵਾਲੀ ਪਹਿਲੀ ਮਹਿਲਾ ਹੈ। ਉਨ੍ਹਾਂ ਨੇ ਏ.ਐੱਸ.ਪੀ. ਆਤਿਫ ਆਮਿਰ ਦੀ ਦੇਖ-ਰੇਖ ਹੇਠ ਸਿਖਲਾਈ ਲਈ। ਆਮਿਰ ਦਾ ਮੰਨਣਾ ਹੈ ਕਿ ਮਹਿਲਾ ਪੁਲਸ ਅਧਿਕਾਰੀਆਂ ਦੀ ਗਿਣਤੀ ਵਧਾਉਣ ਨਾਲ ਪੁਲਸ ਵਿਭਾਗ ਦਾ ਅਕਸ ਬਦਲਣ ਵਿੱਚ ਮਦਦ ਮਿਲੇਗੀ। ਮਨੀਸ਼ਾ ਮੁਤਾਬਕ ਉਸ ਦੇ ਭਾਈਚਾਰੇ ਦੇ ਲੋਕ ਮੰਨਦੇ ਹਨ ਕਿ ਉਹ ਇਸ ਨੌਕਰੀ ਵਿੱਚ ਜ਼ਿਆਦਾ ਦੇਰ ਨਹੀਂ ਰਹਿ ਸਕੇਗੀ।
ਇਹ ਵੀ ਪੜ੍ਹੋ: ਅਮਰੀਕਾ 'ਚ ਜਨਮੇ ਬੱਚੇ ਨੂੰ ਭਾਰਤ ਲੈ ਆਇਆ ਪਿਓ, ਇੰਗਲੈਂਡ 'ਚ ਹੋਇਆ ਗ੍ਰਿਫ਼ਤਾਰ, ਜਾਣੋ ਪੂਰਾ ਮਾਮਲਾ
ਪਾਕਿਸਤਾਨੀਆਂ ਨੇ ਤਾਰੀਫ਼ ਕੀਤੀ
ਇਸ ਬਾਰੇ ਮਨੀਸ਼ਾ ਨੇ ਕਿਹਾ, "ਮੇਰੀ ਸਫ਼ਲਤਾ 'ਤੇ ਲੋਕ ਬਹੁਤ ਖੁਸ਼ ਹੋਏ। ਪੂਰੇ ਦੇਸ਼ ਨੇ ਮੇਰੀ ਤਾਰੀਫ਼ ਕੀਤੀ। ਮੈਂ ਹਰ ਕਿਸੇ ਤੋਂ ਤਾਰੀਫ਼ ਸੁਣੀ ਪਰ ਇੱਕ ਅਜੀਬ ਗੱਲ ਇਹ ਹੋਈ ਕਿ ਮੇਰੇ ਕਰੀਬੀ ਰਿਸ਼ਤੇਦਾਰਾਂ ਦਾ ਮੰਨਣਾ ਹੈ ਮੈਂ ਥੋੜ੍ਹੇ ਸਮੇਂ ਵਿੱਚ ਹੀ ਨੌਕਰੀ ਬਦਲ ਲਵਾਂਗੀ। ਉਨ੍ਹਾਂ ਕਿਹਾ, "ਪਿਤਾਸ਼ਾਹੀ ਸਮਾਜ ਵਿੱਚ, ਮਰਦ ਮਹਿਸੂਸ ਕਰਦੇ ਹਨ ਕਿ ਸਿਰਫ਼ ਮਰਦ ਹੀ ਇਹ ਕੰਮ ਕਰ ਸਕਦੇ ਹਨ। ਇਹ ਇੱਕ ਸੋਚਣ ਦਾ ਨਜ਼ਰੀਆ ਹੋ ਸਕਦਾ ਹੈ ਪਰ ਆਉਣ ਵਾਲੇ ਕੁਝ ਸਾਲਾਂ ਵਿਚ ਇਹ ਲੋਕ ਆਪਣੀ ਗੱਲ ਵਾਪਸ ਲੈਣਗੇ ਅਤੇ ਹੋ ਸਕਦਾ ਹੈ ਕਿ ਇਨ੍ਹਾਂ ਵਿਚੋਂ ਕਿਸੇ ਇਕ ਦੀ ਧੀ ਪੁਲਸ ਵਿਭਾਗ ਵਿਚ ਨੌਕਰੀ ਕਰਨ ਲੱਗੇ।
ਇਹ ਵੀ ਪੜ੍ਹੋ:...ਜਦੋਂ ਆਸਮਾਨ 'ਚ ਇਕ-ਦੂਜੇ ਦੇ ਆਹਮੋ-ਸਾਹਮਣੇ ਹੋਏ 2 ਜਹਾਜ਼
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਰੂਸ-ਯੂਕ੍ਰੇਨ ਜੰਗ ਦੌਰਾਨ ਜਾਨਸਨ ਦਾ ਵੱਡਾ ਕਦਮ, ਜ਼ੇਲੇਂਸਕੀ ਨੂੰ 'ਚਰਚਿਲ ਪੁਰਸਕਾਰ' ਨਾਲ ਕੀਤਾ ਸਨਮਾਨਿਤ (ਵੀਡੀਓ)
NEXT STORY