ਵਾਸ਼ਿੰਗਟਨ (ਏ.ਐੱਫ.ਪੀ.)— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਮੁਰੀਦਾਂ ਲਈ ਬਣਾਏ ਗਏ ਨਵੇਂ ਡੇਟਿੰਗ ਐਪ 'ਡੋਨਾਲਡ ਡੇਟਰਜ਼' ਉੱਤੇ ਆਪਣੀ ਸ਼ੁਰੂਆਤ ਦੇ ਪਹਿਲੇ ਦਿਨ ਹੀ ਵਰਤੋਂ ਕਰਨ ਵਾਲਿਆਂ ਦਾ ਡਾਟਾ ਲੀਕ ਹੋ ਗਿਆ।
ਇਕ ਮੀਡੀਆ ਰਿਪੋਰਟ 'ਚ ਮੰਗਲਵਾਰ ਇਸ ਸੰਬੰਧੀ ਜਾਣਕਾਰੀ ਦਿੱਤੀ ਗਈ। 'ਮੇਕ ਅਮੇਰਿਕਾ ਗ੍ਰੇਟ ਅਗੇਨ' (ਅਮਰੀਕਾ ਨੂੰ ਮੁੜ ਤੋਂ ਮਹਾਨ ਬਣਾਓ) ਦੇ ਨਾਅਰੇ ਨਾਲ ਸ਼ੁਰੂ ਹੋਏ ਇਸ ਐਪ 'ਚ ਅਮਰੀਕਾ ਦੇ ਅਜਿਹੇ ਲੋਕਾਂ ਨੂੰ ਖਿੱਚਣ 'ਤੇ ਜ਼ੋਰ ਦਿੱਤਾ ਗਿਆ ਹੈ ਜੋ ਪ੍ਰੇਮੀ ਅਤੇ ਦੋਸਤ ਦੀ ਭਾਲ 'ਚ ਹਨ। ਇਹ ਐਪ ਟਰੰਪ ਦੇ ਹਮਾਇਤੀਆਂ ਨੂੰ ਵੀ ਆਪਸ 'ਚ ਜੋੜਦਾ ਹੈ। ਸ਼ੁਰੂਆਤ ਦੇ ਪਹਿਲੇ ਦਿਨ ਇਸ ਨਾਲ 1600 ਤੋਂ ਵੱਧ ਵਿਅਕਤੀ ਜੁੜੇ ਸਨ।
ਟਰੰਪ ਵਿਰੁੱਧ ਮਾਣਹਾਨੀ ਦਾ ਮਾਮਲਾ ਰੱਦ
ਟਰੰਪ ਵਿਰੁੱਧ ਸਟਾਰਮੀ ਡੇਨੀਅਲ ਵਲੋਂ ਦਾਇਰ ਕੀਤਾ ਮਾਣਹਾਨੀ ਦਾ ਮਾਮਲਾ ਮੰਗਲਵਾਰ ਰੱਦ ਹੋ ਗਿਆ। ਇਕ ਫੈਡਰਲ ਅਦਾਲਤ ਨੇ ਇਹ ਮੁਕੱਦਮਾ ਰੱਦ ਕੀਤਾ। ਡੇਨੀਅਲ ਦਾ ਦੋਸ਼ ਹੈ ਕਿ ਨਵੰਬਰ 2016 'ਚ ਰਾਸ਼ਟਰਪਤੀ ਦੀ ਚੋਣ ਤੋਂ ਕੁਝ ਸਮਾਂ ਪਹਿਲਾਂ ਟਰੰਪ ਦੇ ਵਕੀਲ ਨੇ ਉਸ ਨੂੰ ਟਰੰਪ ਨਾਲ ਕਥਿਤ ਸੰਬੰਧਾਂ ਬਾਰੇ ਮੂੰਹ ਬੰਦ ਰੱਖਣ ਲਈ ਇਕ ਲੱਖ 30 ਹਜ਼ਾਰ ਅਮਰੀਕੀ ਡਾਲਰ ਦਿੱਤੇ ਸਨ। ਡੇਨੀਅਲ ਨੇ ਇਸ ਸੰਬੰਧੀ ਵੀ ਇਕ ਵੱਖਰਾ ਮੁਕੱਦਮਾ ਦਾਇਰ ਕੀਤਾ ਹੋਇਆ ਹੈ।
ਮਿਆਂਮਾਰ : ਜਹਾਜ਼ ਹਾਦਸਿਆਂ 'ਚ ਦੋ ਪਾਇਲਟਾਂ ਤੇ ਇਕ ਲੜਕੀ ਦੀ ਮੌਤ
NEXT STORY