ਵੈਲਿੰਗਟਨ (ਬਿਊਰੋ): ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਸ਼ਹਿਰ ਵਿਚ ਦੋ ਮਸਜਿਦਾਂ 'ਤੇ ਹਮਲਾ ਕਰਨ ਵਾਲੇ ਸ਼ਖਸ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਗਈ ਹੈ। ਇਸ ਸਜ਼ਾ ਦੇ ਦੌਰਾਨ ਉਸ ਨੂੰ ਪੈਰੋਲ ਵੀ ਨਹੀਂ ਮਿਲੇਗੀ। ਸਜ਼ਾ ਸੁਣਾਉਂਦੇ ਹੋਏ ਜੱਜ ਨੇ ਕਿਹਾ ਕਿ ਇਹ ਅਣਮਨੁੱਖੀ ਅਤੇ ਸ਼ੈਤਾਨੀਪੂਰਨ ਕੰਮ ਹੈ। ਗੌਰਤਲਬ ਹੈ ਕਿ ਬ੍ਰੈਂਟਨ ਟੈਰੇਂਟ ਨਾਮਕ ਸ਼ਖਸ ਨੇ ਫੇਸਬੁੱਕ 'ਤੇ ਲਾਈਵ ਹੋਕੇ ਮਸਜਿਦ 'ਤੇ ਹਮਲਾ ਕੀਤਾ ਸੀ ਅਤੇ 51 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ।
ਪਿਛਲੇ ਸਾਲ ਮਾਰਚ ਵਿਚ ਬ੍ਰੈਂਟਨ ਨੇ ਕ੍ਰਾਈਸਟਚਰਚ ਮਸਜਿਦ 'ਤੇ ਹਮਲਾ ਕੀਤਾ ਸੀ। ਨਿਊਜ਼ੀਲੈਂਡ ਦੇ ਸਭ ਤੋਂ ਵੱਡੇ ਕਤਲੇਆਮ ਵਿਚ 51 ਲੋਕਾਂ ਦੀ ਮੌਤ ਹੋਈ ਸੀ। ਜਦਕਿ ਦਰਜਨਾਂ ਲੋਕ ਜ਼ਖਮੀ ਹੋਏ ਸਨ। 29 ਸਾਲਾ ਬੰਦੂਕਧਾਰੀ ਆਸਟ੍ਰੇਲੀਆਈ ਬ੍ਰੈਂਟਨ ਟੈਰੇਂਟ ਨੇ ਵੀਰਵਾਰ ਨੂੰ ਅਦਾਲਤ ਵਿਚ ਸਜ਼ਾ ਦਾ ਵਿਰੋਧ ਨਹੀਂ ਕੀਤਾ। ਬ੍ਰੈਂਟਨ ਵੱਲੋਂ ਸਜ਼ਾ ਦਾ ਵਿਰੋਧ ਨਾ ਕੀਤੇ ਜਾਣ 'ਤੇ ਲੋਕ ਹੈਰਾਨ ਸਨ।ਸੁਣਵਾਈ ਦੌਰਾਨ ਬ੍ਰੈਂਟਨ ਬਿਨਾਂ ਹਿਲੇ ਬੈਠਿਆ ਰਿਹਾ ਆਪਣੇ ਖਿਲਾਫ਼ ਗਵਾਹਾਂ ਦੇ ਬਿਆਨ ਸੁਣਦਾ ਰਿਹਾ। ਕੁੱਲ 91 ਲੋਕ ਇਸ ਹਮਲੇ ਦੇ ਗਵਾਹ ਸਨ ਅਤੇ ਉਹਨਾਂ ਨੇ ਆਪਣੇ ਖਾਸ ਲੋਕਾਂ ਨੂੰ ਗਵਾਉਣ ਸਬੰਧੀ ਅਦਾਲਤ ਵਿਚ ਬਹੁਤ ਦਿਲ ਖਿੱਚਣ ਵਾਲਾ ਬਿਆਨ ਦਿੱਤਾ। ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਬ੍ਰੈਂਟਨ ਦੇ ਕਾਰਨ ਉਹਨਾਂ ਦੇ ਪਿਆਰਿਆਂ ਨੂੰ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਦੁਨੀਆ ਤੋਂ ਜਾਣਾ ਪਿਆ।
ਜਸਟਿਸ ਕੈਮਰਨ ਮੰਡੇਰ ਨੇ ਕਿਹਾ ਕਿ ਤੁਸੀਂ ਨਫਰਤ ਨਾਲ ਪ੍ਰੇਰਿਤ ਇਨਸਾਨ ਹੋ ਜੋ ਉਹਨਾਂ ਲੋਕਾਂ ਨੂੰ ਨਫਰਤ ਕਰਦਾ ਹੈ, ਜਿਹਨਾਂ ਨੂੰ ਉਹ ਖੁਦ ਤੋਂ ਵੱਖਰਾ ਸਮਝਦਾ ਹੈ। ਤੁਸੀਂ ਆਪਣੇ ਵੱਲੋਂ ਕੀਤੇ ਗਏ ਕਤਲੇਆਮ ਦੀ ਕੋਈ ਮੁਆਫੀ ਨਹੀਂ ਮੰਗੀ। ਜਦਕਿ ਮੈਂ ਕਦਰ ਕਰਦਾ ਹਾਂ ਕਿ ਤੁਸੀਂ ਇਹਨਾਂ ਕਾਰਵਾਈਆਂ ਨੂੰ ਇਕ ਮੰਚ ਦੇ ਰੂਪ ਕੰਮ ਵਰਤੋਂ ਕਰਨ ਦਾ ਮੌਕਾ ਛੱਡ ਦਿੱਤਾ ਹੈ।ਤੁਸੀਂ ਨਾ ਇਸ ਦੇ ਉਲਟ ਹੋ ਅਤੇ ਨਾ ਹੀ ਸ਼ਰਮਿੰਦਾ। ਜਸਟਿਸ ਕੈਮਰਨ ਮੰਡੇਰ ਨੇ ਕਿਹਾ ਕਿ ਤੁਸੀਂ ਸਮੂਹਿਕ ਕਤਲ ਕੀਤਾ, ਤੁਸੀਂ ਨਿਹੱਥੇ ਅਤੇ ਰੱਖਿਆਹੀਣ ਲੋਕਾਂ ਦੀ ਹੱਤਿਆ ਕੀਤੀ। ਉਹਨਾਂ ਦਾ ਨੁਕਸਾਨ ਅਸਹਿ ਹੈ। ਤੁਹਾਡੇ ਕੰਮਾਂ ਨੇ ਕਈ ਪਰਿਵਾਰਾਂ ਨੂੰ ਤਬਾਹ ਕਰ ਦਿੱਤਾ ਹੈ। ਜਸਟਿਸ ਮੰਡੇਰ ਦੇ ਬਿਆਨ ਦੇ ਬਾਅਦ ਜਨਤਕ ਗੈਲਰੀ ਵਿਚ ਮੌਜੂਦ ਕੁਝ ਪੀੜਤ ਰੋਣ ਲੱਗ ਪਏ। ਜਸਟਿਸ ਮੰਡੇਰ ਨੇ ਇਸ ਹਮਲੇ ਵਿਚ ਜਾਨ ਗਵਾਉਣ ਵਾਲੇ ਅਤੇ ਜ਼ਖਮੀ ਲੋਕਾਂ ਨੂੰ ਮੌਖਿਕ ਸ਼ਰਧਾਂਜਲੀ ਦਿੱਤੀ। ਉਹਨਾਂ ਨੇ ਕਿਹਾ,''ਅਦਾਲਤ ਦਾ ਧਿਆਨ ਜਵਾਬਦੇਹੀ, ਨਿੰਦਾ ਅਤੇ ਭਾਈਚਾਰੇ ਦੀ ਸੁਰੱਖਿਆ ਦੇ ਲਈ ਕੇਂਦਰਿਤ ਹੋਣਾ ਚਾਹੀਦਾ ਹੈ।
ਜਾਣੋ ਪੂਰਾ ਮਾਮਲਾ
15 ਮਾਰਚ, 2019 ਨੂੰ 29 ਸਾਲਾ ਬ੍ਰੈਂਟਨ ਨੇ ਅਲ-ਨੂਰ ਅਤੇ ਲਿਨਵੁਡ ਮਸਜਿਦ ਵਿਚ ਨਮਾਜ਼ ਦੇ ਦੌਰਾਨ ਲੋਕਾਂ 'ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ ਸੀ। ਪਿਛਲੇ ਸਾਲ ਹੋਏ ਇਸ ਹਮਲੇ ਵਿਚ 51 ਲੋਕਾਂ ਦੀ ਜਾਨ ਗਈ ਸੀ। ਇਹਨਾਂ ਵਿਚ 8 ਭਾਰਤੀ ਵੀ ਸ਼ਾਮਲ ਸਨ। ਭਾਵੇਂਕਿ ਬ੍ਰੈਂਟਨ ਨੂੰ ਪੁਲਸ ਨੇ ਹਮਲੇ ਦੇ 21 ਮਿੰਟ ਬਾਅਦ ਗ੍ਰਿਫਤਾਰ ਕਰ ਲਿਆ ਸੀ। ਦੋਸ਼ੀ ਬ੍ਰੈਂਟਨ ਨੇ ਇਸ ਕਤਲੇਆਮ ਦਾ ਫੇਸਬੁੱਕ 'ਤੇ ਲਾਈਵ ਵੀਡੀਓ ਵੀ ਜਾਰੀ ਕੀਤਾ ਸੀ ਜੋ ਵਾਇਰਲ ਹੋ ਕੇ ਇਕ ਹੋਰ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਵੀ ਦੇਖਿਆ ਗਿਆ।
ਇਹ ਹਮਲਾ ਇੰਨਾ ਭਿਆਨਕ ਸੀ ਕਿ ਇਸ ਨੇ ਪੂਰੇ ਮੁਸਲਿਮ ਭਾਈਚਾਰੇ ਨੂੰ ਹਿਲਾ ਕੇ ਰੱਖ ਦਿੱਤਾ ਸੀ। ਇਸ ਮਗਰੋਂ ਅੰਤਰਰਾਸ਼ਟਰੀ ਭਾਈਚਾਰੇ ਅਤੇ ਸਥਾਨਕ ਲੋਕਾਂ ਨੇ ਪ੍ਰਭਾਵਿਤਾਂ ਦੇ ਨਾਲ ਇਕਜੁੱਟਤਾ ਦਿਖਾਈ। ਉਦੋਂ ਹੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਬੰਦੂਕ ਕਾਨੂੰਨ ਵਿਚ ਤਬਦੀਲੀ ਦੀ ਗੱਲ ਕਹੀ ਸੀ। ਇਕ ਪ੍ਰੈੱਸ ਕਾਨਫਰੰਸ ਵਿਚ ਅਰਡਰਨ ਨੇ ਕਿਹਾ ਸੀ ਕਿ ਇਸ ਹਮਲੇ ਨੂੰ ਅੰਜਾਮ ਦੇਣ ਵਾਲੇ ਲੋਕਾਂ ਲਈ ਦੇਸ਼ ਵਿਚ ਕੋਈ ਜਗ੍ਹਾ ਨਹੀਂ ਹੈ। ਇਸ ਫੈਸਲੇ ਨੂੰ ਨਿਊਜ਼ੀਲੈਂਡ ਦੇ ਕਾਨੂੰਨੀ ਇਤਿਹਾਸ ਵਿਚ ਇਕ ਅਸਧਾਰਨ ਫੈਸਲਾ ਮੰਨਿਆ ਜਾ ਰਿਹਾ ਹੈ।
ਕੈਨੇਡਾ ਸਰਕਾਰ ਸਕੂਲਾਂ ਨੂੰ ਦੇਵੇਗੀ 2 ਬਿਲੀਅਨ ਡਾਲਰ ਦਾ ਫੰਡ, ਵਧੇਗੀ ਬੱਚਿਆਂ ਦੀ ਸੁਰੱਖਿਆ
NEXT STORY