ਮਾਸਕੋ, (ਭਾਸ਼ਾ)— ਨਿਊਜ਼ੀਲੈਂਡ ਪੁਲਸ ਨੇ ਕ੍ਰਾਈਸਟ ਚਰਚ 'ਚ 15 ਮਾਰਚ ਨੂੰ ਦੋ ਮਸਜਿਦਾਂ 'ਤੇ ਇਕ ਬੰਦੂਕਧਾਰੀ ਦੇ ਹਮਲੇ ਮਗਰੋਂ ਕੰਟਰੋਲ 'ਚ ਲਈਆਂ ਗਈਆਂ ਮਸਜਿਦਾਂ ਨੂੰ ਸ਼ਨੀਵਾਰ ਨੂੰ ਸਥਾਨਕ ਭਾਈਚਾਰੇ ਦੇ ਸਪੁਰਦ ਕਰ ਦਿੱਤਾ ਗਿਆ। ਪੁਲਸ ਨੇ ਆਪਣੀ ਵੈੱਬਸਾਈਟ 'ਤੇ ਪ੍ਰਕਾਸ਼ਿਤ ਇਕ ਬਿਆਨ 'ਚ ਕਿਹਾ,''ਪੁਲਸ ਨੇ ਅੱਜ ਮਸਜਿਦ ਅਲ ਨੂਰ ਅਤੇ ਲਿਨਵੁਡ ਮਸਜਿਦ ਨੂੰ ਸਥਾਨਕ ਭਾਈਚਾਰੇ ਦੇ ਸਪੁਰਦ ਕਰ ਦਿੱਤਾ ਹੈ। ਦੋਹਾਂ ਮਸਜਿਦਾਂ ਸਮੇਤੇ ਦੇਸ਼ ਭਰ ਦੀਆਂ ਮਸਜਿਦਾਂ 'ਚ ਹਥਿਆਰ ਬੰਦ ਪੁਲਸ ਤਾਇਨਾਤ ਰਹੇਗੀ।''
ਪੁਲਸ ਨੇ ਦੱਸਿਆ ਕਿ ਹਮਲੇ ਮਗਰੋਂ ਮਸਜਿਦਾਂ ਨੂੰ ਬੰਦ ਕਰ ਦਿੱਤਾ ਗਿਆ ਸੀ ਅਤੇ ਇਲਾਕੇ ਦੇ ਚਾਰੋਂ ਪਾਸੇ ਘੇਰਾਬੰਦੀ ਕਰ ਲਈ ਗਈ। ਬਾਅਦ 'ਚ ਘੇਰਾਬੰਦੀ ਘੱਟ ਕਰ ਦਿੱਤੀ ਗਈ ਅਤੇ ਇਲਾਕੇ ਵਲੋਂ ਜਾਣ ਵਾਲੀਆਂ ਸੜਕਾਂ ਨੂੰ ਆਵਾਜਾਈ ਲਈ ਫਿਰ ਤੋਂ ਖੋਲ੍ਹ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਕ੍ਰਾਈਸਟ ਚਰਚ ਦੀਆਂ ਦੋ ਮਸਜਿਦਾਂ 'ਚ ਇਕ ਬੰਦੂਕਧਾਰੀ ਨੇ ਹਮਲਾ ਕਰਕੇ 50 ਲੋਕਾਂ ਦਾ ਕਤਲ ਕਰ ਦਿੱਤਾ ਸੀ। ਇਸ ਘਟਨਾ 'ਚ ਕਈ ਲੋਕ ਜ਼ਖਮੀ ਵੀ ਹੋਏ, ਜਿਨ੍ਹਾਂ 'ਚੋਂ ਕਈਆਂ ਦਾ ਅਜੇ ਇਲਾਜ ਚੱਲ ਰਿਹਾ ਹੈ।
ਆਸਟ੍ਰੇਲੀਆ ਦੇ ਸੂਬੇ NSW 'ਚ ਚੋਣਾਂ ਦੌਰਾਨ ਇਕ ਵਿਅਕਤੀ ਦੀ ਮੌਤ
NEXT STORY