ਵਾਸ਼ਿੰਗਟਨ (ਏ. ਪੀ.) : ਤਿੰਨ ਹਫ਼ਤੇ ਪਹਿਲਾਂ ਕੇਰਚ ਸਟ੍ਰੇਟ ਵਿਚ ਆਏ ਤੂਫ਼ਾਨ ਦੀ ਮਾਰ ਹੇਠ ਆਏ ਦੋ ਟੈਂਕਰਾਂ ਵਿੱਚੋਂ ਤੇਲ ਲੀਕ ਹੋਣ ਕਾਰਨ 32 ਡਾਲਫਿਨਾਂ ਦੀ ਮੌਤ ਹੋ ਗਈ ਹੈ। ਇਕ ਪਸ਼ੂ ਬਚਾਓ ਸਮੂਹ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਕੇਰਚ ਸਟ੍ਰੇਟ ਰੂਸ ਦੇ ਕਬਜ਼ੇ ਵਾਲੇ ਕ੍ਰੀਮੀਆ ਪ੍ਰਾਇਦੀਪ ਨੂੰ ਰੂਸ ਦੇ ਦੱਖਣੀ ਕ੍ਰਾਸਨੋਡਾਰ ਖੇਤਰ ਤੋਂ ਵੱਖ ਕਰਦਾ ਹੈ।
ਰੂਸ ਦੇ ਡੇਲਫਾ ਡਾਲਫਿਨ ਬਚਾਅ ਅਤੇ ਖੋਜ ਕੇਂਦਰ ਨੇ ਕਿਹਾ ਕਿ ਇਹ ਮੌਤਾਂ ਸੰਭਾਵਿਤ ਤੌਰ 'ਤੇ ਤੇਲ ਦੇ ਰਿਸਾਅ ਨਾਲ ਸਬੰਧਤ ਹਨ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਤੇਲ ਰਿਸਾਅ ਨੂੰ 'ਵਾਤਾਵਰਣ ਤਬਾਹੀ' ਕਰਾਰ ਦਿੱਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦੁਨੀਆ ਦੀ ਸਭ ਤੋਂ ਉਮਰਦਰਾਜ਼ ਔਰਤ ਦਾ ਦੇਹਾਂਤ, ਦੋ ਵਾਰ ਕੀਤੀ ਮਾਊਂਟ ਐਵਰੈਸਟ ਦੀ ਚੜ੍ਹਾਈ
NEXT STORY