ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਸਿਹਤ ਵਿਚ ਸੁਧਾਰ ਦੇ ਸੰਕੇਤ ਮਿਲੇ ਹਨ। ਉਨ੍ਹਾਂ ਦਾ ਪਲੇਟੇਲੇਟ ਕਾਊਂਟ ਵੱਧ ਕੇ 51,000 ਦੇ ਪਾਰ ਪਹੁੰਚ ਚੁੱਕਾ ਹੈ। ਫਿਲਹਾਲ ਮੀਡੀਆ ਵਿਚ ਸ਼ੁੱਕਰਵਾਰ ਨੂੰ ਆਈ ਇਕ ਰਿਪੋਰਟ ਮੁਤਾਬਕ ਉਨ੍ਹਾਂ ਦਾ ਬੀ.ਪੀ. ਅਤੇ ਡਾਇਬੀਟੀਜ਼ ਦਾ ਪੱਧਰ ਹਾਲੇ ਵੀ ਉੱਚ ਬਣਿਆ ਹੋਇਆ ਹੈ। ਮੈਡੀਕਲ ਬੋਰਡ ਨੇ ਵੀਰਵਾਰ ਨੂੰ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ.-ਐੱਨ.) ਦੇ 69 ਸਾਲਾ ਨੇਤਾ ਦੀ ਜਾਂਚ ਕੀਤੀ। ਨਵਾਜ਼ ਸਰਵਿਸਿਜ਼ ਹਸਪਤਾਲ ਵਿਚ ਭਰਤੀ ਹਨ। ਇਕ ਅੰਗਰੇਜ਼ੀ ਅਖਬਾਰ ਦੇ ਮੁਤਾਬਕ ਸ਼ਰੀਫ ਦੇ ਪਲੇਟੇਲੇਟ ਵੀਰਵਾਰ ਨੂੰ 35,000 ਤੋਂ ਵੱਧ ਕੇ 51,000 ਹੋ ਗਏ ਜੋ ਉਨ੍ਹਾਂ ਦੀ ਸਿਹਤ ਵਿਚ ਸੁਧਾਰ ਨੂੰ ਦਰਸਾਉਂਦਾ ਹੈ।
ਤਿੰਨ ਵਾਰ ਪ੍ਰਧਾਨ ਮੰਤਰੀ ਰਹੇ ਨਵਾਜ਼ ਨੂੰ ਪਾਕਿਸਤਾਨ ਦੀ ਭ੍ਰਿਸ਼ਟਾਚਾਰ ਵਿਰੋਧੀ ਬੌਡੀ ਦੀ ਹਿਰਾਸਤ ਤੋਂ ਸੋਮਵਾਰ ਰਾਤ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਉਦੋਂ ਉਨ੍ਹਾਂ ਦੇ ਪਲੇਟੇਲੇਟ 2,000 ਤੱਕ ਡਿੱਗ ਗਏ ਸਨ। ਅਖਬਾਰ ਨੇ ਦੱਸਿਆ ਕਿ ਨਵਾਜ਼ ਹਸਪਤਾਲ ਜਾਣ ਲਈ ਤਿਆਰ ਨਹੀਂ ਸਨ ਪਰ ਆਪਣੇ ਛੋਟੇ ਭਰਾ ਸ਼ਹਿਬਾਜ਼ ਸ਼ਰੀਫ ਦੇ ਸਮਝਾਉਣ 'ਤੇ ਹਸਪਤਾਲ ਵਿਚ ਇਲਾਜ ਕਰਵਾਉਣ ਲਈ ਰਾਜ਼ੀ ਹੋਏ।
ਟਰੰਪ ਨੇ ਬਦਲਿਆ ਸਥਾਈ ਨਿਵਾਸ, ਕਿਹਾ- ਚੰਗਾ ਨਹੀਂ ਕੀਤਾ ਵਤੀਰਾ
NEXT STORY