ਇਸਲਾਮਾਬਾਦ (ਰਣਦੀਪ ਸਿੰਘ, ਅਮਰੀਕ ਟੁਰਨਾ)— ਪਾਕਿਸਤਾਨ ਵਿਚ ਪਹੁੰਚੇ ਸਿੱਖ ਭਾਈਚਾਰੇ ਵੱਲੋਂ ਵੀਰਵਾਰ ਨੂੰ ਨਨਕਾਣਾ ਸਾਹਿਬ 'ਚ ਪੂਰੀ ਸ਼ਰਧਾ ਭਾਵਨਾ ਨਾਲ ਅੰਤਰਰਾਸ਼ਟਰੀ ਨਗਰ ਕੀਰਤਨ ਦੀ ਆਰੰਭਤਾ ਕੀਤੀ ਗਈ। ਇਸ ਤੋਂ ਪਹਿਲਾਂ ਅਖੰਡ ਪਾਠ ਦੇ ਭੋਗ ਪਾਏ ਗਏ।

ਨਗਰ ਕੀਰਤਨ ਦੀ ਆਰੰਭਤਾ ਸੰਬੰਧੀ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ।

ਇੱਥੇ ਦੱਸ ਦਈਏ ਕਿ 2 ਦਿਨ ਪਹਿਲਾਂ ਭਾਰਤ ਤੋਂ 500 ਤੋਂ ਵੱਧ ਸਿੱਖ ਸ਼ਰਧਾਲੂਆਂ ਦਾ ਜੱਥਾ ਸ੍ਰੀ ਗੁਰੂ ਨਾਨਕ ਸਾਹਿਬਾਨ ਦੇ 550 ਸਾਲ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਜਾਏ ਜਾਣ ਵਾਲੇ ਪਹਿਲੇ ਅੰਤਰਰਾਸ਼ਟਰੀ ਨਗਰ ਕੀਰਤਨ ਦੀਆਂ ਤਿਆਰੀਆਂ ਸੰਬੰਧੀ ਪਾਕਿਸਤਾਨ ਪੁੱਜਾ ਸੀ।

ਅੰਤਰਰਾਸ਼ਟਰੀ ਨਗਰ ਕੀਰਤਨ ਦੀਆਂ ਤਿਆਰੀਆਂ ਦੌਰਾਨ ਬੱਸਾਂ ਨੂੰ ਫੁੱਲ ਲਗਾਏ ਗਏ।


ਸੰਗਤ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।ਸੰਗਤਾਂ ਲਈ ਵੱਡੀ ਮਾਤਰਾ ਵਿਚ ਲੱਡੂਆਂ ਦਾ ਪ੍ਰਸ਼ਾਦ ਤਿਆਰ ਕੀਤਾ ਗਿਆ ਹੈ।

ਇੱਥੇ ਗੈਸ ਸਲੰਡਰ ਲਈ ਘਰਾਂ ਅਤੇ ਗੁਰਦੁਆਰਿਆਂ ਵਿਚ ਗੈਸ ਸਰਕਾਰੀ ਆਉਂਦੀ ਹੈ। ਘਰਾਂ ਦੇ ਬਾਹਰ ਗੈਸ ਮੀਟਰ ਲੱਗੇ ਹਨ।


ਜ਼ਿਕਰਯੋਗ ਹੈ ਕਿ ਪਾਕਿਸਤਾਨ ਵਿਚ ਹੀ ਆਖਿਰੀ ਵੇਲੇ ਨਗਰ ਕੀਰਤਨ 2008 ਵਿਚ ਕੱਢਿਆ ਗਿਆ ਸੀ।

ਇਹ ਨਗਰ ਕੀਰਤਨ ਹੁਣ 11 ਸਾਲ ਬਾਅਦ ਕੱਢਿਆ ਜਾ ਰਿਹਾ ਹੈ। ਇਸ ਲਈ ਇਹ ਇਤਿਹਾਸਿਕ ਹੈ।

ਪਾਕਿਸਤਾਨ ਨੇ ਇਕ 'ਭਾਰਤੀ ਜਾਸੂਸ' ਨੂੰ ਗ੍ਰਿਫਤਾਰ ਕਰਨ ਦਾ ਕੀਤਾ ਦਾਅਵਾ
NEXT STORY