ਆਸਟ੍ਰੇਲੀਆ (ਰਮਨਦੀਪ ਸੋਢੀ) : ਆਸਟ੍ਰੇਲੀਆ ਦੇ ਉੱਘੇ ਕਿਸਾਨ ਆਗਿਆਕਾਰ ਸਿੰਘ ਗਰੇਵਾਲ ਨਾਲ 'ਜਗ ਬਾਣੀ ਟੀ. ਵੀ.' ਵਲੋਂ ਗੱਲਬਾਤ ਕੀਤੀ ਗਈ। ਇਸ ਮੁਲਾਕਾਤ ਦੌਰਾਨ ਗਰੇਵਾਲ ਵਲੋਂ ਭਾਰਤ ਅਤੇ ਆਸਟ੍ਰੇਲੀਆ ਦੇ ਖੇਤੀ ਦੀ ਤਕਨੀਕੀ ਦੇ ਵਖਰੇਵਿਆਂ ਅਤੇ ਇਕ ਟੈਕਸੀ ਡਰਾਈਵਰ ਤੋਂ ਆਪਣੇ ਤਿੰਨ ਹਜ਼ਾਰ ਏਕੜ ਦੇ ਫਾਰਮ ਦਾ ਮਾਲਕ ਬਣਨ ਦੀ ਪੂਰੀ ਕਹਾਣੀ ਦੱਸੀ ਗਈ ਹੈ। ਉਪਰ ਦਿੱਤੇ ਗਏ ਲਿੰਕ 'ਤੇ ਕਲਿੱਕ ਕਰਕੇ ਤੁਸੀਂ ਇਹ ਗੱਲਬਾਤ ਲਾਈਵ ਸੁਣ ਅਤੇ ਵੇਖ ਸਕਦੇ ਹੋ।
ਇੱਥੇ ਇਹ ਗੱਲ ਕਹਿਣੀ ਵੀ ਢੁੱਕਦੀ ਹੈ ਕਿ ਪੰਜਾਬੀ ਜਿੱਥੇ ਵੀ ਜਾਂਦੇ ਹਨ ਇਕ ਵੱਖਰਾ ਹੀ ਪੰਜਾਬ ਵਸਾ ਲੈਂਦੇ ਹਨ। ਅਸੀਂ ਗੱਲ ਕਰ ਰਹੇ ਹਾਂ ਆਸਟ੍ਰੇਲੀਆ ਦੀ ਧਰਤੀ ਦੀ ਖਾਸ ਕਰ ਕੇ ਕਿਸਾਨੀ ਦੇ ਕਿੱਤੇ ਦੀ, ਤਾਂ ਇੱਥੇ ਆਗਿਆਕਾਰ ਸਿੰਘ ਗਰੇਵਾਲ ਦਾ ਨਾਂ 'ਗਰੇਵਾਲ ਆਟਾ ਫਾਰਮ' ਵਜੋਂ ਜਾਣਿਆ ਜਾਂਦਾ ਹੈ। ਗਰੇਵਾਲ ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ 'ਚ ਕਣਕ ਦੀ ਖੇਤੀ ਕਰਦੇ ਹਨ। ਗਰੇਵਾਲ ਨੇ ਖੇਤੀਬਾੜੀ ਦੀ ਸ਼ੁਰੂਆਤ ਬਾਦਾਮਾਂ, ਬਲੂ ਬੇਰੀ ਤੋਂ ਕੀਤੀ। ਅੱਜ ਉਹ ਇਕ ਸਫਲ ਕਿਸਾਨ ਹਨ ਅਤੇ ਕਣਕ ਦੀ ਖੇਤੀ ਦੇ ਨਾਲ-ਨਾਲ ਆਟਾ ਮਿੱਲ ਚਲਾਉਂਦੇ ਹਨ ਅਤੇ ਆਸਟ੍ਰੇਲੀਆ ਦਾ ਢਿੱਡ ਭਰ ਰਹੇ ਹਨ।
ਸੂਡਾਨ ਨੂੰ 'ਅੱਤਵਾਦ' ਦਾ ਤਮਗਾ ਹਟਾਉਣ ਲਈ ਉੱਤਰੀ ਕੋਰੀਆ ਨਾਲ ਸੰਬੰਧ ਖਤਮ ਕਰਨ ਦੀ ਲੋੜ
NEXT STORY