ਵਾਸ਼ਿੰਗਟਨ (ਬਿਊਰੋ): ਅਮਰੀਕਾ ਨੇ ਕਿਹਾ ਹੈ ਕਿ ਇੰਡੋ-ਪੈਸੀਫਿਕ ਖੇਤਰ ਵਿਚ ਚੀਨ ਦੀ ਭੂਮਿਕਾ ਭਰੋਸਾ ਕਰਨ ਲਾਇਕ ਨਹੀਂ ਹੈ। ਲਿਹਾਜਾ ਆਸਟ੍ਰੇਲੀਆ, ਭਾਰਤ , ਜਾਪਾਨ ਅਤੇ ਅਮਰੀਕਾ ਨੂੰ ਇਸ ਖੇਤਰ ਵਿਚ ਇਕੱਠੇ ਆਉਣਾ ਪਿਆ। ਇਹਨਾਂ ਨੂੰ ਕਵਾਡ ਦੇਸ਼ ਕਿਹਾ ਜਾਂਦਾ ਹੈ। ਇਸੇ ਕੋਸ਼ਿਸ਼ ਦੇ ਤਹਿਤ ਹਿੰਦ ਮਹਾਸਾਗਰ ਵਿਚ ਫਰਾਂਸ ਦੀ ਅਗਵਾਈ ਵਿਚ ਮਿਲਟਰੀ ਅਭਿਆਸ ਲਾ ਪੋਰਸ ਚੱਲਿਆ ਸੀ। ਇਸ ਯੁੱਧ ਅਭਿਆਸ ਨੂੰ ਲੈ ਕੇ ਚੀਨ ਨੇ ਇਤਰਾਜ਼ ਜ਼ਾਹਰ ਕੀਤਾ ਸੀ।
ਇਕ ਅਮਰੀਕੀ ਕਾਂਗਰਸ ਰਿਪੋਰਟ (ਸੀ.ਐੱਸ.ਆਰ.) ਵਿਚ ਕਿਹਾ ਗਿਆ ਹੈ ਕਿ ਇਸ ਖੇਤਰ ਵਿਚ ਬੀਜਿੰਗ ਦੀ ਭੂਮਿਕਾ ਦੇ ਅਵਿਸ਼ਵਾਸੀ ਹੋਣ ਕਾਰਨ ਆਸਟ੍ਰੇਲੀਆ, ਭਾਰਤ, ਜਾਪਾਨ ਅਤੇ ਅਮਰੀਕਾ ਨੂੰ ਇਕੱਠੇ ਆਉਣਾ ਪਿਆ ਅਤੇ ਫਿਰ ਇਸ ਤਰ੍ਹਾਂ ਕਵਾਡ ਮਜ਼ਬੂਤ ਹੋਇਆ। ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਜਾਪਾਨ ਨੇ ਇਸ ਖੇਤਰ ਵਿਚ ਚੀਨ ਦੀ ਵੱਧ ਰਹੀ ਤਾਕਤ ਨੂੰ ਲੈਕੇ ਆਪਣੀ ਚਿੰਤਾ ਜ਼ਾਹਰ ਕੀਤੀ ਸੀ। ਭਾਵੇਂਕਿ ਇਸ ਨੂੰ ਕਾਂਗਰਸ ਦਾ ਅਧਿਕਾਰਤ ਬਿਆਨ ਨਹੀਂ ਮੰਨਿਆ ਜਾਂਦਾ ਹੈ।
ਪੜ੍ਹੋ ਇਹ ਅਹਿਮ ਖਬਰ- ਕੈਨੇਡਾ ਜਾਣ ਦੇ ਸੁਫ਼ਨੇ ਸਜਾਈ ਬੈਠੇ ਭਾਰਤੀਆਂ ਲਈ ਵੱਡੀ ਖ਼ਬਰ, ਸਾਲਾਨਾ 5 ਲੱਖ ਪ੍ਰਵਾਸੀਆਂ ਨੂੰ ਮਿਲ ਸਕਦੇ ਮੌਕਾ
ਫਿਲਹਾਲ ਅਮਰੀਕੀ ਕਾਂਗਰਸ ਦੀ ਨਵੀਂ ਰਿਪੋਰਟ ਮੁਤਾਬਕ ਟਰੰਪ ਪ੍ਰਸ਼ਾਸਨ ਨੇ 2017 ਵਿਚ ਕਵਾਡੀਲੇਟਰਲ ਸਿਕਓਰਿਟੀ ਡਾਇਲਾਗ ਨੂੰ ਵਿਕਸਿਤ ਕਰਨ ਦੀ ਕੋਸ਼ਿਸ਼ ਨੂੰ ਅੱਗੇ ਵਧਾਇਆ, ਜਿਸ ਨੂੰ ਚਾਰ ਦੇਸ਼ਾਂ ਦੇ ਸੰਗਠਨ ਕਵਾਡ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਹ ਨੈਵੀਗੇਸ਼ਨ ਦੀ ਆਜ਼ਾਦੀ ਦੀ ਰੱਖਿਆ ਅਤੇ ਇਸ ਖੇਤਰ ਵਿਚ ਲੋਕਤੰਤਰੀ ਕਦਰਾਂ ਕੀਮਤਾਂ ਨੂੰ ਵਧਾਵਾ ਦੇਣ ਦਾ ਇਕ ਸਾਂਝਾ ਮੰਚ ਹੈ। ਮਾਰਚ 2021 ਵਿਚ ਬਾਈਡੇਨ ਪ੍ਰਸ਼ਾਸਨ ਨੇ ਜਾਪਾਨ, ਆਸਟ੍ਰੇਲੀਆ ਅਤੇ ਭਾਰਤ ਨੂੰ ਵਰਚੁਅਲ ਸੰਮੇਲਨ ਵਿਚ ਬੁਲਾ ਕੇ ਆਪਣੇ ਸਖ਼ਤ ਰਵੱਈਏ ਤੋਂ ਜਾਣੂ ਕਰਵਾਇਆ। ਇਸ ਸੰਮੇਲਨ ਵਿਚ ਕੋਰੋਨਾ ਨਾਲ ਨਜਿੱਠਣ ਲਈ ਵੈਕਸੀਨ ਮੁਹੱਈਆ ਕਰਾਉਣ ਦੇ ਮੁੱਦੇ 'ਤੇ ਵੀ ਚਰਚਾ ਕੀਤੀ ਗਈ।
ਇਕ ਸਮਾਚਾਰ ਏਜੰਸੀ ਮੁਤਾਬਕ ਰਿਪੋਰਟ ਕਹਿੰਦੀ ਹੈ ਕਿ ਇਹਨਾਂ ਚਾਰ ਦੇਸਾਂ ਦਾ ਇਹ ਕਦਮ ਉੱਚ ਤਕਨਾਲੋਜੀ ਉਤਪਾਦਾਂ ਵਿਚ ਵਰਤੇ ਜਾਣ ਵਾਲੇ ਦੁਰਲੱਭ ਖਣਿਜ ਪਦਾਰਥਾਂ ਨੂੰ ਲੈ ਕੇ ਚੀਨ 'ਤੇ ਨਿਰਭਰਤਾ ਨੂੰ ਘੱਟ ਕਰਨ ਅਤੇ ਪੈਰਿਸ ਸਮਝੌਤੇ ਨੂੰ ਮਜ਼ਬੂਤ ਕਰਨ ਵਿਚ ਕਾਰਗਰ ਸਾਬਤ ਹੋਵੇਗਾ। ਇਹਨਾਂ ਦਾ ਇਕੱਠੇ ਕੰਮ ਕਰਨ ਦੀ ਯੋਜਨਾ ਇਕ ਨਵੇਂ ਅਧਿਆਏ ਦੀ ਸ਼ੁਰੂਆਤ ਕਰ ਸਕਦੀ ਹੈ। ਜਾਪਾਨ ਦਾ ਸਾਬਕਾ ਪੀ.ਐੱਮ. ਸ਼ਿੰਜ਼ੋ ਆਬੇ ਦੇ ਨਾਲ ਵਿਸ਼ੇਸ਼ ਤੌਰ 'ਤੇ ਇਸ ਵਿਚਾਰ ਦਾ ਸਮਰਥਨ ਕਰਦਿਆਂ ਜਾਪਾਨ ਕਵਾਡ ਦੀ ਵਿਵਸਥਾ ਨੂੰ ਅੱਗੇ ਵਧਾਉਣ ਵਿਚ ਸਭ ਤੋਂ ਅੱਗੇ ਰਿਹਾ ਹੈ। ਸੀ.ਆਰ.ਐੱਸ ਦੀ ਰਿਪੋਰਟ ਕਹਿੰਦੀ ਹੈ ਕਿ ਹਿੰਦ ਪ੍ਰਸ਼ਾਂਤ ਖੇਤਰ ਵਿਚ ਚੀਨ ਦੀ ਵੱਧਦੀ ਸ਼ਕਤੀ 'ਤੇ ਆਪਣੀ ਚਿੰਤਾ ਨੂੰ ਲੈ ਕੇ ਕਵਾਡ ਨੂੰ ਖੜ੍ਹਾ ਕਰਨ ਵਿਚ ਜਾਪਾਨ ਦੀ ਉਤਸੁਕਤਾ ਸਾਰਿਆਂ ਤੋਂ ਉਪਰ ਦਿਸਦੀ ਹੈ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਯੂਕੇ: ਰਾਤ ਦੇ ਹਨੇਰੇ 'ਚ ਆਰੀ ਨਾਲ ਵੱਢੇ ਦਰਜਨਾਂ ਦਰੱਖਤ
NEXT STORY