ਮਾਸਕੋ — ਰੂਸ 'ਚ ਸੈਮਸੰਗ ਨੇ ਆਪਣੀ ਬ੍ਰਾਂਡ ਅੰਬੈਸਡਰ 'ਤੇ ਟੀ. ਵੀ. ਇੰਟਰਵਿਊ ਦੌਰਾਨ ਆਈਫੋਨ ਇਸਤੇਮਾਲ ਕਰਨ ਦੇ ਚੱਲਦੇ ਕੇਸ ਕੀਤਾ ਹੈ। ਇਕ ਅੰਗ੍ਰੇਜ਼ੀ ਅਖਬਾਰ ਦੀ ਖਬਰ ਮੁਤਾਬਕ ਸੋਨੀਆ ਸੋਬਚਾਕ ਰੂਸ 'ਚ ਸੈਮਸੰਗ ਦਾ ਪ੍ਰਚਾਰ ਕਰਦੀ ਹੈ। ਉਹ ਟੀ. ਵੀ. 'ਤੇ ਇੰਟਰਵਿਊ ਦੌਰਾਨ ਆਈਫੋਨ ਐਕਸ ਦਾ ਇਸਤੇਮਾਲ ਕਰਦੀ ਨਜ਼ਰ ਆਈ ਸੀ ਅਤੇ ਆਪਣੇ ਫੋਨ ਨੂੰ ਕਾਗਜ਼ ਦੇ ਸਹਾਰੇ ਲੁਕਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਇਹ ਘਟਨਾ ਕੈਮਰੇ 'ਚ ਰਿਕਾਰਡ ਹੋ ਗਈ ਪਰ ਸੈਮਸੰਗ ਨੇ ਉਸ ਦੀ ਚਲਾਕੀ ਨੂੰ ਫੱੜ ਲਿਆ। ਹੁਣ ਉਸ ਨੇ ਸੋਨੀਆ 108 ਮਿਲੀਅਨ ਰੂਬਲ (ਕਰੀਬ 1.6 ਮਿਲੀਅਨ ਡਾਲਰ ਜਾਂ 12 ਕਰੋੜ ਰੁਪਏ) ਦਾ ਮੁਕੱਦਮਾ ਕੀਤਾ ਹੈ।
ਦੱਸ ਦਈਏ ਕਿ ਸੋਨੀਆ ਰੂਸ 'ਚ ਕਾਫੀ ਮਸ਼ਹੂਰ ਹੈ। ਉਸ ਨੇ ਇਸ ਸਾਲ ਹੋਈਆਂ ਰਾਸ਼ਟਰਪਤੀ ਚੋਣਾਂ 'ਚ ਵਲਾਦਿਮੀਰ ਪੁਤਿਨ ਖਿਲਾਫ ਚੋਣਾਂ ਲੱੜੀਆਂ ਸਨ ਪਰ ਉਸ ਨੂੰ ਪੁਤਿਨ ਦੀ ਧਰਮ ਨਾਲ ਬਣਾਈ ਧੀ ਵੀ ਕਿਹਾ ਜਾਂਦਾ ਹੈ। ਉਸ ਦੀ ਉਮਰ 36 ਸਾਲ ਹੈ ਅਤੇ ਰੂਸ ਦੇ ਰਾਸ਼ਟਰਪਤੀ ਦੀਆਂ ਚੋਣਾਂ ਲੱੜਣ ਵਾਲੀ ਸਭ ਤੋਂ ਘੱਟ ਉਮਰ ਦੀ ਉਮੀਦਵਾਰ ਹੈ।
ਸੂਤਰਾਂ ਨੇ ਦੱਸਿਆ ਕਿ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਹੈ ਜਦੋਂ ਉਹ ਆਈਫੋਨ ਦਾ ਇਸਤੇਮਾਲ ਕਰਦੀ ਫੜੀ ਗਈ ਹੈ। ਜ਼ਿਕਰਯੋਗ ਹੈ ਕਿ ਆਈਫੋਨ ਉਨ੍ਹਾਂ ਦਾ ਨਿੱਜੀ ਫੋਨ ਹੈ ਅਤੇ ਸੈਮਸੰਗ ਕੰਪਨੀ ਵੱਲੋਂ ਮਿਲੇ ਫੋਨ 'ਤੇ ਉਹ ਇਸ ਨੂੰ ਤਰਜੀਹ ਦਿੰਦੀ ਹੈ। ਉਂਝ ਸੈਮਸੰਗ ਦਾ ਮੁਕੱਦਮਾ ਕੰਪਨੀ ਦਾ ਮਜ਼ਾਕ ਬਣਾ ਸਕਦਾ ਹੈ। ਇਸ ਨਾਲ ਕੰਪਨੀ ਦੇ ਕ੍ਰੈਡਿਟ 'ਤੇ ਵੀ ਅਸਰ ਪੈ ਸਕਦਾ ਹੈ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਸੋਨੀਆ ਇਸ ਮੁਕੱਦਮੇ 'ਤੇ ਕੀ ਪ੍ਰਤੀਕਿਰਿਆ ਦਿੰਦੀ ਹੈ।
ਹੁਣ ਉਪ ਰਾਸ਼ਟਰਪਤੀ ਲਈ ਭੇਜਿਆ ਗਿਆ ਸ਼ੱਕੀ ਉਪਕਰਣ ਮਿਲਿਆ ਡਾਕਖਾਨੇ 'ਚੋਂ
NEXT STORY