ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ): ਸਿੰਘ ਸਭਾ ਬ੍ਰਿਸਬੇਨ ਗੁਰਮੁਖੀ ਸਕੂਲ ਦਾ ਸਾਲਾਨਾ ਸਮਾਗਮ ਕਰਵਾਇਆ ਗਿਆ। ਜਿਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆ ਸੁਰਜੀਤ ਸਿੰਘ ਬਾਜਾ ਖਾਨਾ ਨੇ ਦੱਸਿਆ ਕੀ ਵਿਦੇਸ਼ ‘ਚ ਮਾਂ-ਬੋਲੀ ਪੰਜਾਬੀ ਦੇ ਪਸਾਰ ਅਤੇ ਇੱਥੇ ਛੋਟੇ ਬੱਚਿਆਂ ਨੂੰ ਆਪਣੇ ਅਮੀਰ ਵਿਰਸੇ ਤੇ ਵਿਰਾਸਤ ਨਾਲ ਜੋੜੀ ਰੱਖਣਾ ਅਜੋਕੇ ਸਮੇਂ ਦੀ ਮੁੱਖ ਲੋੜ ਹੈ। ਉਨਾ ਮਾਪਿਆਂ ਨੂੰ ਕਿਹਾ ਸਿੰਘ ਸਭਾ ਬ੍ਰਿਸਬੇਨ ਗੁਰਮੁਖੀ ਸਕੂਲ ਦਾ ਟੈਗਮ ਦਾ 2024 ਲਈ ਦਾਖਲਾ ਸੁਰੂ ਹੋ ਗਿਆ ਹੈ, ਤੇ ਵੱਧ ਤੋ ਵੱਧ ਬੱਚਿਆਂ ਨੂੰ ਸਕੂਲ 'ਚ ਦਾਖਲ ਕਰਵਾਇਆ ਜਾਵੇ।
ਪੜ੍ਹੋ ਇਹ ਅਹਿਮ ਖ਼ਬਰ-ਗਾਜ਼ਾ ’ਚ ਭਾਰਤੀ ਮੂਲ ਦੇ ਇਕ ਹੋਰ ਫ਼ੌਜੀ ਦੀ ਮੌਤ, ਹੁਣ ਤੱਕ 4 ਭਾਰਤੀ ਫ਼ੌਜੀਆਂ ਨੇ ਗੁਆਈ ਜਾਨ
ਸਕੂਲ ਦੀਆ ਕਲਾਸਾ ਦਾ ਸਮਾਂ ਐਤਵਾਰ ਸਵੇਰ 8:30 ਤੋਂ 10 ਵਜੇ ਤੱਕ ਹਰਮੋਨੀਅਮ ਕਲਾਸ, 9 ਤੋ 10 ਵਜੇ ਤੱਕ ਦਸਤਾਰ ਕੈਪ, 10 ਤੋ 12 ਵਜੇ ਤੱਕ ਪੰਜਾਬੀ ਕਲਾਸ, 12 ਤੋ 1 ਵਜੇ ਤੱਕ ਕੋਡਿੰਗ ਕਲਾਸ, ਤਬਲਾ ਕਲਾਸ, ਪੰਜਾਬੀ ਲਾਇਬ੍ਰੇਰੀ ਦਾ ਸਮਾ 8 ਤੋ 2 ਵਜੇ ਤੱਕ ਹੈ। ਨਵੇਂ ਸੈਸ਼ਨ ਲਈ ਸਾਰੇ ਸਕੂਲ ਵਿਚ ਨਵਾਂ ਕਾਰਪੈੱਟ, AC, ਸਕੂਲ ਦੀ ਇਮਾਰਤ ਨੂੰ ਨਵਾ ਰੰਗ, ਲਗਭਗ 23 ਜਾਣੇ ਸਮੂਹ ਸਟਾਫ ਸਕੂਲ ਵਿਚ ਹਰ ਐਤਵਾਰ ਸੇਵਾ ਲਈ ਉਪਲੱਬਧ ਰਹਿੰਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅਮਰੀਕਾ ਤੋਂ ਮੰਦਭਾਗੀ ਖ਼ਬਰ, ਭਾਰਤੀ ਮੂਲ ਦੇ ਮੋਟਲ ਮਾਲਕ ਦਾ ਗੋਲੀ ਮਾਰ ਕੇ ਕਤਲ
NEXT STORY