ਕਵੀਨਜ਼ਲੈਂਡ - ਵਿਗਿਆਨੀਆਂ ਨੇ ਮਕੜੀ ਦੇ ਜ਼ਹਿਰ ਨਾਲ ਹਾਰਟ ਅਟੈਕ ਦੇ ਮਰੀਜ਼ਾਂ ਦਾ ਇਲਾਜ ਕਰਨ ਦਾ ਦਾਅਵਾ ਕੀਤਾ ਹੈ। ਉਨ੍ਹਾਂ ਨੇ ਸਭ ਤੋਂ ਜ਼ਹਿਰੀਲੀ ਫਨਲ ਵੈੱਬ ਮਕੜੀ ਨੂੰ ਲੱਭਿਆ, ਜਿਸ ਦੇ ਜ਼ਹਿਰ ਨਾਲ ਬਣਨ ਵਾਲੀ ਦਵਾਈ ਦਿਲ ਦੇ ਮਰੀਜ਼ਾਂ ਨੂੰ ਰਾਹਤ ਦੇਵੇਗੀ। ਕਵੀਨਜ਼ਲੈਂਡ ਯੂਨੀਵਰਸਿਟੀ ਦੇ ਡਾ. ਨਾਥਨ ਪਲਪੰਤ ਤੇ ਪ੍ਰੋ. ਗਲੇਨ ਕਿੰਗ ਅਤੇ ਵਿਕਟਰ ਚੇਂਗ ਕਾਰਡੀਅਕ ਰਿਸਰਚ ਇੰਸਟੀਚਿਊਟ ਦੇ ਪ੍ਰੋ. ਮੈਕਡੋਨਾਲਡ ਨੇ ਇਸ ਮਕੜੀ ਦੇ ਜ਼ਹਿਰ ਦੀ ਖੋਜ ਕੀਤੀ ਹੈ।
ਇਹ ਵੀ ਪੜ੍ਹੋ: ਕੈਨੇਡਾ ਸ਼ੁਰੂ ਕਰ ਰਿਹੈ ਕੋਵਿਡ-19 ਵੈਕਸੀਨ ਪਾਸਪੋਰਟ, ਨਾਗਰਿਕਾਂ ਨੂੰ ਹੋਵੇਗਾ ਇਹ ਫ਼ਾਇਦਾ
ਕਵੀਨਜ਼ਲੈਂਡ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਇਕ ਬਿਆਨ ’ਚ ਡਾ. ਪਲਪੰਤ ਨੇ ਕਿਹਾ ਕਿ ਆਕਸੀਜਨ ਦੀ ਕਮੀ ਨਾਲ ਕੋਸ਼ਿਕਾ ਦਾ ਮਾਹੌਲ ਖਾਰਾ ਹੋ ਜਾਂਦਾ ਹੈ, ਜੋ ਦਿਲ ਦੀਆਂ ਕੋਸ਼ਿਕਾਵਾਂ ਨੂੰ ਮਾਰਨ ਦਾ ਕੰਮ ਕਰਦੀ ਹੈ ਪਰ ਖੋਜ ਦੇ ਇਸ ਜ਼ਹਿਰ ਨਾਲ ਬਣਾਈ ਗਈ ਦਵਾਈ ਕੋਸ਼ਿਕਾ ਨੂੰ ਮਰਨ ਤੋਂ ਰੋਕਣ ਦਾ ਕੰਮ ਕਰਦੀ ਹੈ। ਡਾ. ਨਾਥਨ ਦਾ ਕਹਿਣਾ ਹੈ ਕਿ ਮਕੜੀ ਦੇ ਜ਼ਹਿਰ ’ਚ ਹਿਲਾ ਨਾਂ ਦਾ ਇਕ ਪ੍ਰੋਟੀਨ ਹੁੰਦਾ ਹੈ। ਇਹ ਕੋਸ਼ਿਕਾਵਾਂ ਨੂੰ ਮਰਨ ਤੋਂ ਰੋਕਦਾ ਹੈ। ਦਵਾਈ ਨਾਲ ਮਰ ਰਹੀਆਂ ਕੋਸ਼ਿਕਾਵਾਂ ’ਚ ਸੁਧਾਰ ਲਿਆਂਦਾ ਜਾ ਸਕਦਾ ਹੈ। ਵਿਗਿਆਨੀਆਂ ਦਾ ਦਾਅਵਾ ਹੈ ਕਿ ਇਹ ਦਵਾਈ ਹਾਰਟ ਅਟੈਕ ਤੋਂ ਬਾਅਦ ਕੋਸ਼ਿਕਾਵਾਂ ਨੂੰ ਪਹੁੰਚਣ ਵਾਲੇ ਨੁਕਸਾਨ ਨੂੰ ਵੀ ਰਿਕਵਰ ਕਰਦੀ ਹੈ। ਉਨ੍ਹਾਂ ਦਾ ਇਹ ਵੀ ਦਾਅਵਾ ਹੈ ਕਿ ਇਸ ਦਵਾਈ ਨਾਲ ਹਾਰਟ ਟ੍ਰਾਂਸਪਲਾਂਟੇਸ਼ਨ ਦੇ ਸਫਲ ਹੋਣ ਦੇ ਚਾਂਸ ਕਾਫੀ ਵਧ ਜਾਣਗੇ।
ਇਹ ਵੀ ਪੜ੍ਹੋ: NDP ਲੀਡਰ ਜਗਮੀਤ ਸਿੰਘ ਬਣਨ ਵਾਲੇ ਹਨ ਪਿਤਾ, ਜਲਦ ਗੂੰਜਣਗੀਆਂ ਬੱਚੇ ਦੀਆਂ ਕਿਲਕਾਰੀਆਂ
ਵਿਗਿਆਨੀਆਂ ਨੇ ਇਸ ਪ੍ਰੋਟੀਨ ਦਾ ਪ੍ਰਯੋਗ ਬ੍ਰੇਨ ਸਟ੍ਰੋਕ ਦੌਰਾਨ ਇਕ ਮਰੀਜ਼ ’ਤੇ ਕੀਤਾ। ਨਤੀਜਾ ਇਹ ਸੀ ਕਿ ਮਰੀਜ਼ ਦੇ ਬ੍ਰੇਨ ’ਚ ਹੋਏ ਡੈਮੇਜ ਨੂੰ ਇਸ ਨੇ ਠੀਕ ਕਰਨਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਹੀ ਇਸ ਪ੍ਰੋਟੀਨ ਦੀ ਵਰਤੋਂ ਹਾਰਟ ’ਤੇ ਕੀਤੀ ਗਈ। ਖੋਜਕਰਤਾਵਾਂ ਦਾ ਕਹਿਣਾ ਹੈ ਕਿ ਹਾਰਟ ਅਟੈਕ ਦੌਰਾਨ ਮਰੀਜ਼ ਨੂੰ ਤੁਰੰਤ ਇਲਾਜ ਦੀ ਲੋੜ ਹੁੰਦੀ ਹੈ ਅਤੇ ਪ੍ਰੋਟੀਨ ਯੁਕਤ ਦਵਾਈ ਮਰੀਜ਼ ਨੂੰ ਐਂਬੂਲੈਂਸ ’ਚ ਲਿਜਾਂਦੇ ਸਮੇਂ ਵੀ ਦਿੱਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ: ਕੋਵਿਡ ਮਹਾਮਾਰੀ ਦੌਰਾਨ US ’ਚ ਗੰਨ ਵਾਇਲੈਂਸ ਵਧੀ, ਰੋਜ਼ਾਨਾ 14 ਤੋਂ ਵੱਧ ਤੇ ਸਾਲ ’ਚ ਹੁੰਦੀਆਂ ਹਨ 30 ਹਜ਼ਾਰ ਮੌਤਾਂ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਅਮਰੀਕਾ-ਕੈਨੇਡਾ ਬਾਰਡਰ 'ਤੇ 83 ਕਿਲੋ ਕੋਕੀਨ ਨਾਲ ਗੁਰਦੀਪ ਸਿੰਘ ਮਾਂਗਟ ਗ੍ਰਿਫ਼ਤਾਰ
NEXT STORY