ਮੈਰੀਲੈਂਡ (ਰਾਜ ਗੋਗਨਾ)- ਸਿੱਖਸ ਆਫ ਅਮੈਰਿਕਾ ਅਤੇ ’ਚ ਐੱਨ.ਸੀ.ਏ.ਆਈ.ਏ ਵਲੋਂ ਐਂਬਰਟਨ ਡਰਾਈਵ ਐਲਕਰਿਜ ਮੈਰੀਲੈਂਡ ਵਿਖੇ ਭਾਰਤੀ ਕੌਂਸਲੇਟ ਜਨਰਲ ਵਾਸ਼ਿੰਗਟਨ ਡੀ.ਸੀ. ਦੇ ਅਧਿਕਾਰੀਆਂ ਦੇ ਸਨਮਾਨ ਵਿੱਚ ਇਕ ਸ਼ਾਨਦਾਰ ਸਨਮਾਨ ਸਮਾਰੌਹ ਦਾ ਆਯੋਜਨ ਕੀਤਾ ਗਿਆ। ਅਸਲ ’ਚ ਭਾਰਤੀ ਕੌਂਸਲੇਟ ਜਨਰਲ ਦੇ ਕੌਂਸਲਰ ਪਾਸਪੋਰਟ ਅਤੇ ਵੀਜ਼ਾ ਵਿੰਗ ਦੇ ਵਾਸ਼ਿੰਗਟਨ ਡੀ. ਸੀ ਵਿੱਚ ਸਥਿੱਤ ਭਾਰਤੀ ਕੌਂਸਲੇਟ ਦੇ ਅਧਿਕਾਰੀ ਅੰਸ਼ੁਲ ਸ਼ਰਮਾ, ਜੋ ਆਪਣੇ ਅਹੁਦੇ ’ਤੇ ਸੇਵਾਵਾਂ ਦੇ ਕੇ ਵਾਪਸ ਭਾਰਤ ਜਾ ਰਹੇ ਹਨ ਅਤੇ ਨਵੇਂ ਆਏ ਪਰਸਨਲ ਤੇ ਕਮਿਉਨਿਟੀ ਮਨਿਸਟਰ ਜੈਗ ਮੋਹਨ ਆਪਣਾ ਅਹੁਦਾ ਸੰਭਾਲ ਰਹੇ ਹਨ ਸੋ ਦੋਵਾਂ ਦੇ ਸਨਮਾਨ ’ਚ ਇੱਥੇ ਦਿੱਤੇ ਗਏ ਡਿਨਰ ’ਚ ਪ੍ਰਮੁੱਖ ਸ਼ਖਸੀਅਤਾਂ ਵੀ ਸ਼ਾਮਿਲ ਹੋਈਆਂ।
ਜਿੰਨਾਂ ਵਿੱਚ ਸਿੱਖਸ ਆਫ ਅਮੇਰਿਕਾ ਸੰਸਥਾ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ, ਕਮਲਜੀਤ ਸਿੰਘ ਸੋਨੀ, ਐੱਨ.ਸੀ.ਏ.ਆਈ.ਏ ਵਲੋਂ ਬੋਰਡ ਆਫ ਟਰੱਸਟੀ ਦੇ ਚੇਅਰਮੈਨ ਪਵਨ ਬਵੇਜਾ, ਪ੍ਰਧਾਨ ਕੀਰਥੀ ਸਵਾਮੀ ਅਤੇ ਚੇਅਰਮੈਨ ਬਲਜਿੰਦਰ ਸਿੰਘ ਸ਼ੰਮੀ ਵੀ ਉਚੇਚੇ ਤੌਰ 'ਤੇ ਸ਼ਾਮਿਲ ਹੋਏ। ਇੰਨਾਂ ਸ਼ਾਮਿਲ ਆਗੂਆਂ ਵਲੋਂ ਅੰਸ਼ੁਲ ਸ਼ਰਮਾਂ ਦੀਆਂ ਸ਼ਲਾਘਾਯੋਗ ਸੇਵਾਵਾਂ ਦਾ ਵੀ ਵਿਸ਼ੇਸ਼ ਜ਼ਿਕਰ ਵੀ ਕੀਤਾ ਗਿਆ ਅਤੇ ਨਵੇਂ ਆਏ ਅਧਿਕਾਰੀ ਜੈਗ ਮੋਹਨ ਤੋਂ ਆਸ ਕੀਤੀ ਗਈ ਕਿ ਉਹ ਭਾਰਤੀ ਮੂਲ ਦੇ ਭਾਈਚਾਰੇ ਦੀਆਂ ਹਰ ਸਮੱਸਿਆ ਲਈ ਆਪਣੀਆਂ ਨਿਰਪੱਖ ਸੇਵਾਵਾਂ ਦੇਣਗੇ।
ਪੜ੍ਹੋ ਇਹ ਅਹਿਮ ਖ਼ਬਰ-ਸਿੱਖਸ ਆਫ਼ ਅਮੇਰਿਕਾ ਨੇ ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਮੋਹਾਲੀ, ਬਿਆਸ, ਫਿਰੋਜ਼ਪੁਰ ਅਤੇ ਡੇਰਾਬੱਸੀ ’ਚ ਵੰਡਿਆ ਰਾਸ਼ਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਬ੍ਰਿਟੇਨ 'ਚ ਭਾਰਤੀ ਮੂਲ ਦੇ ਵਿਅਕਤੀ ਦੀ 'ਹਨੀਟ੍ਰੈਪ ਕਿਲਿੰਗ' ਦਾ ਗੈਂਗ ਦੋਸ਼ੀ ਕਰਾਰ
NEXT STORY