ਵਾਸ਼ਿੰਗਟਨ — ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਉਪ ਰਾਸ਼ਟਰੀ ਸੁਰੱਖਿਆ ਸਲਾਹਕਾਰ ਮੀਰਾ ਰਿਕਾਰਡੇਲ ਨੂੰ ਬੁੱਧਵਾਰ ਨੂੰ ਵ੍ਹਾਈਟ ਹਾਊਸ ਤੋਂ ਬਾਹਰ ਦਾ ਰਾਹ ਦਿਖਾ ਦਿੱਤਾ ਗਿਆ। ਇਸ ਤੋਂ ਇਕ ਦਿਨ ਪਹਿਲਾਂ ਅਮਰੀਕਾ ਦੀ ਫਸਟ ਲੇਡੀ ਮੇਲਾਨੀਆ ਟਰੰਪ ਨੇ ਮੀਰਾ ਦੀ ਬਰਖਾਸਤਗੀ ਦੀ ਅਪੀਲ ਕੀਤੀ ਸੀ। ਮੰਗਲਵਾਰ ਨੂੰ ਮੇਲਾਨੀਆ ਟਰੰਪ ਦੀ ਬੁਲਾਰੀ ਸਟੇਫਨੀ ਗ੍ਰੀਸ਼ਮ ਨੇ ਇਕ ਬਿਆਨ 'ਚ ਆਖਿਆ ਕਿ ਫਸਟ ਲੇਡੀ ਦੇ ਦਫਤਰ ਦਾ ਇਹ ਮੰਨਣਾ ਹੈ ਕਿ ਉਪ ਰਾਸ਼ਟਰੀ ਸੁਰੱਖਿਆ ਸਲਾਹਕਾਰ ਮੀਰਾ ਰਿਕਾਰਡੇਲ ਹੁਣ ਵ੍ਹਾਈਟ ਹਾਊਸ 'ਚ ਕੰਮ ਕਰਨ ਦਾ ਸਨਮਾਨ ਪਾਉਣ ਦੇ ਯੋਗ ਨਹੀਂ ਹੈ।
ਅਮਰੀਕੀ ਰਾਸ਼ਟਰਪਤੀ ਦੀ ਬੁਲਾਰੀ ਸਾਰਾ ਸੈਂਡ੍ਰਸ ਨੇ ਇਕ ਬਿਆਨ 'ਚ ਕਿਹਾ ਕਿ ਮੀਰਾ ਰਿਕਾਰਡੇਲ ਰਾਸ਼ਟਰਪਤੀ ਨਾਲ ਕੰਮ ਕਰਦੀ ਰਹੇਗੀ ਕਿਉਂਕਿ ਉਹ ਪ੍ਰਸ਼ਾਸਨ ਦੇ ਅੰਦਰ ਇਕ ਨਵੀਂ ਭੂਮਿਕਾ ਲਈ ਵ੍ਹਾਈਟ ਹਾਊਸ ਛੱਡ ਰਹੀ ਹੈ। ਸੈਂਡ੍ਰਸ ਨੇ ਆਖਿਆ ਕਿ ਰਾਸ਼ਟਰਪਤੀ ਅਮਰੀਕੀ ਆਵਾਮ ਲਈ ਰਿਕਾਰਡੇਲ ਦੀ ਨਿਰੰਤਰ ਸੇਵਾ ਅਤੇ ਉਨ੍ਹਾਂ ਦੇ ਰਾਸ਼ਟਰੀ ਸੁਰੱਖਿਆ ਨੂੰ ਪਹਿਲ ਬਣਾਏ ਰੱਖਣ ਲਈ ਉਸ ਦਾ ਧੰਨਵਾਦ ਕਰਦੇ ਹਨ।
ਜ਼ਿਕਰਯੋਗ ਹੈ ਕਿ ਮੀਰਾ ਦਾ ਪਿਛਲੇ ਮਹੀਨੇ ਅਫਰੀਕੀ ਦੌਰੇ ਦੌਰਾਨ ਫਸਟ ਲੇਡੀ ਨਾਲ ਕੁਝ ਵਿਵਾਦ ਹੋ ਗਿਆ ਸੀ। ਮਿੱਡ ਟਰਮ ਚੋਣਾਂ ਤੋਂ ਬਾਅਦ ਰਾਸ਼ਟਰਪਤੀ ਟਰੰਪ ਵੱਲੋਂ ਕੀਤਾ ਗਿਆ ਇਹ ਪਹਿਲਾ ਬਦਲਾਅ ਹੈ। ਰਾਸ਼ਟਰਪਤੀ ਆਉਣ ਵਾਲੇ ਕੁਝ ਦਿਨਾਂ 'ਚ ਆਪਣੇ ਪ੍ਰਸ਼ਾਸਨ 'ਚ ਕੁਝ ਵੱਡੇ ਬਦਲਾਅ ਕਰਨ 'ਤੇ ਵੀ ਕੰਮ ਕਰ ਰਹੇ ਹਨ।
ਥੈਰੇਸਾ ਮੇ ਨੂੰ ਕਰਾਰਾ ਝਟਕਾ, ਬ੍ਰੈਗਜ਼ਿਟ ਮੰਤਰੀ ਨੇ ਦਿੱਤਾ ਅਸਤੀਫਾ
NEXT STORY