ਕਿਓਟੋ (ਏ. ਐੱਨ. ਆਈ.)-ਜਾਪਾਨ ਦੇ ਕਿਓਟੋ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਇਕ ਨਵਾਂ ਯੰਤਰ ਬਣਾਇਆ ਹੈ, ਜੋ ਕੱਚ ਜਾਂ ਕ੍ਰਿਸਟਲੀ ਠੋਸ ਪਦਾਰਥ ’ਚ ਕੈਂਸਰ ਦੀਆਂ ਕੋਸ਼ਿਕਾਵਾਂ ਨੂੰ 3 ਡਾਈਮੈਂਸ਼ਨਲ ਸੰਰਚਨਾ ’ਚ ਬਦਲ ਸਕਦਾ ਹੈ, ਜੋ ਮਨੁੱਖੀ ਸਰੀਰ ’ਚ ਮੌਜੂਦ ਹਾਲਾਤ ਦੀ ਬਿਹਤਰ ਨਕਲ ਕਰਦਾ ਹੈ। ‘ਟਿਊਮਰ-ਆਨ-ਏ-ਚਿਪ’ ਨਾਂ ਦੇ ਇਸ ਯੰਤਰ ਨਾਲ ਕੈਂਸਰ ਨਾਲ ਲੜਨ ਵਾਲੀਆਂ ਦਵਾਈਆਂ ਦਾ ਜ਼ਿਆਦਾ ਸਟੀਕਤਾ ਨਾਲ ਪ੍ਰੀਖਣ ਕੀਤਾ ਜਾਂਦਾ ਹੈ। ਇਸ ਨਵੀਂ ਖੋਜ ਦਾ ਵੇਰਵਾ ‘ਬਾਇਓਮੈਟੀਰੀਲਸ’ ਜਰਨਲ ’ਚ ਪ੍ਰਕਾਸ਼ਿਤ ਹੋਏ ‘ਇਕ ਚਿਪ ’ਤੇ ਨਕਲੀ ਕੈਂਸਰ’ ਨਾਲ ਪਤਾ ਲੱਗਾ।
ਗ੍ਰੈਜੂਏਟ ਸਕੂਲ ਆਫ ਇੰਜੀਨੀਅਰਿੰਗ ਦੇ ਰਸਮੀ ਤੌਰ ’ਤੇ ਅਤੇ ਹੁਣ ਤੋਹੋਕੂ ਯੂਨੀਵਰਸਿਟੀ ’ਚ ਪਹਿਲੇ ਲੇਖਕ ਯੂਜੀ ਨਾਸ਼ਿਮੋਟੋ ਦੱਸਦੇ ਹਨ ਕਿ ਸੰਭਾਵਿਤ ਯੋਗਿਕਾ ਦਾ ਪ੍ਰੀਖਣ ਇਕ ਚਿਪ ’ਤੇ ਪਸ਼ੂ ਸੈੱਲ ਅਤੇ ਕੋਸ਼ਿਕਾਵਾਂ ਦੀ ਵਰਤੋਂ ਕਰ ਕੇ ਕੀਤਾ ਜਾਂਦਾ ਹੈ। ਹਾਲਾਂਕਿ ਇਨ੍ਹਾਂ ਨਤੀਜਿਆਂ ਨੂੰ ਅਕਸਰ ਮਨੁੱਖੀ ਜੀਵ ਵਿਗਿਆਨ ’ਚ ਲਿਆ ਨਹੀਂ ਜਾਂਦਾ। ਟੀਮ ਦੀ ਅਗਵਾਈ ਕਰਨ ਵਾਲੇ ਰਯੂਜ਼ੀ ਯੋਕੋਕਾਵਾ ਦੱਸਦੇ ਹਨ ਕਿ ਅਪ੍ਰਤੱਖ ਨਤੀਜੇ ਸਾਬਿਤ ਕਰਦੇ ਹਨ ਕਿ ਸਾਨੂੰ ਟਿਊਮਰ ਕੋਸ਼ਿਕਾਵਾਂ ਦੇ ਪ੍ਰਸਾਰ ਅਤੇ ਪ੍ਰਵਾਹ ਦੇ ਹਾਲਾਤ ਦੇ ਤਹਿਤ ਦਵਾਈ ਦੀ ਪ੍ਰਭਾਵਕਾਰਤਾ ਦੇ ਦਰਮਿਆਨ ਸੰਤੁਲਨ ’ਤੇ ਵਿਚਾਰ ਕਰਨ ਦੀ ਲੋੜ ਹੈ।
2019 ਦੇ ਚਲਦਿਆਂ ਮੈਕਸੀਕੋ 'ਚ ਹੁਣ ਤੱਕ ਹੱਤਿਆ ਦੇ 31 ਹਜ਼ਾਰ ਮਾਮਲੇ ਦਰਜ
NEXT STORY