ਵਾਸ਼ਿੰਗਟਨ— ਅਮਰੀਕਾ ਨੇ ਸਪੱਸ਼ਟ ਕੀਤਾ ਹੈ ਕਿ ਉਹ ਪਾਕਿਸਤਾਨ ਦੇ ਅੰਦਰ ਕੋਈ ਫੌਜੀ ਕਾਰਵਾਈ ਨਹੀਂ ਕਰਨਾ ਚਾਹੁੰਦਾ। ਪੇਂਟਾਗਨ ਦੇ ਜਾਇੰਟ ਸਟਾਫ ਡਾਇਰੈਕਟਰ ਲੈਫਟਿਨੈਂਟ ਜਨਰਲ ਕੈਂਨੈਥ ਐੱਫ ਮੈੱਕੈਂਜੀ ਨੇ ਵੀਰਵਾਰ ਨੂੰ ਕਿਹਾ ਕਿ ਟਰੰਪ ਪ੍ਰਸ਼ਾਸਨ ਦੀ ਨਵੀਂ ਦੱਖਣੀ ਏਸ਼ੀਆ ਰਣਨੀਤੀ ਦੇ ਤਹਿਤ ਅਮਰੀਕਾ ਵੱਖ-ਵੱਖ ਅਭਿਆਨਾਂ 'ਚ ਪਾਕਿਸਤਾਨ ਦੇ ਸਹਿਯੋਗ ਦੀ ਮੰਗ ਕਰ ਰਿਹਾ ਹੈ
ਮੈੱਕੈਂਜੀ ਨੇ ਕਿਹਾ, 'ਅਸੀਂ ਅਸਲ 'ਚ ਪਾਕਿਸਤਾਨ ਦੇ ਅੰਦਰ ਕੋਈ ਫੌਜੀ ਕਾਰਵਾਈ 'ਤੇ ਵਿਚਾਰ ਨਹੀਂ ਕਰ ਰਹੇ ਹਾਂ। ਦੂਜੇ ਪਾਸੇ ਅਸੀਂ ਮੰਨਦੇ ਹਾਂ ਕਿ ਰਣਨੀਤੀ ਅੰਦਰੂਨੀ ਤੌਰ 'ਤੇ ਖੇਤਰੀ ਹੈ ਤੇ ਪਾਕਿਸਤਾਨ ਕਾਫੀ ਸਾਰੀਆਂ ਅਹਿਮ ਗਠਜੋੜ ਨੇੜੇ ਭੂਗੋਲਿਕ ਤੌਰ 'ਤੇ ਸਥਿਤ ਹੈ, ਉਹ ਰਣਨੀਤੀ ਦਾ ਬੁਨਿਆਦੀ ਹਿੱਸਾ ਹੈ।'
ਉਨ੍ਹਾਂ ਨੇ ਇਕ ਸਵਾਲ ਦੇ ਜਵਾਬ 'ਚ ਕਿਹਾ, 'ਅਸੀਂ ਪਾਕਿਸਤਾਨ 'ਚ ਅਭਿਆਨ ਚਲਾ ਰਹੇ ਹਾਂ ਤੇ ਕਾਫੀ ਸੁਝਾਵਾਂ ਦੇ ਜ਼ਰੀਏ ਪਾਕਿਸਤਾਨੀ ਸਹਿਯੋਗ ਤੇ ਸਹਾਇਤਾ ਪਾਉਣਾ ਚਾਹੁੰਦੇ ਹਾਂ।' ਪੇਂਟਾਗਨ ਦੀ ਮੁੱਖ ਬੁਲਾਰੇ ਡਾਨਾ ਵਾਇਟ ਨੇ ਕਿਹਾ ਕਿ ਨਵੀਂ ਦੱਖਣੀ ਏਸ਼ੀਆ ਰਣਨੀਤੀ ਦੇ ਤਹਿਤ ਪਾਕਿਸਤਾਨ ਨੂੰ ਅੱਤਵਾਦ ਖਿਲਾਫ ਸੰਘਰਸ਼ 'ਚ ਸਾਂਝੇਦਾਰ ਬਣਨ ਦਾ ਮੌਕਾ ਹੈ। ਡਾਨਾ ਨੇ ਕਿਹਾ, 'ਉਹ ਅੱਤਵਾਦ ਦਾ ਸ਼ਿਕਾਰ ਰਿਹਾ ਹੈ ਤੇ ਇਸ ਨੇ ਅੱਤਵਾਦ ਦੀ ਹਮਾਇਤ ਕੀਤੀ ਹੈ। ਅਸੀਂ ਚਾਹੁੰਦੇ ਹਾਂ ਕਿ ਪਾਕਿਸਤਾਨ ਇਸ 'ਚ ਸਰਗਰਮ ਰੂਪ 'ਚ ਸ਼ਾਮਲ ਹੋਵੇ।'
ਮਾਸਕੋ 'ਚ ਖੁੱਲ੍ਹੇਗੀ ਕੇਂਦਰੀ ਹਿੰਦੀ ਸੰਸਥਾਨ ਦੀ ਬ੍ਰਾਂਚ
NEXT STORY